ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ PRTC ਦੀ ਬੱਸ ਹਾਦਸਾਗ੍ਰਸਤ ਹੋ ਗਈ ਹੈ। ਚਿੰਤਪੁਰਨੀ ਰੋਡ ’ਤੇ ਪਿੰਡ ਮੰਗੂਵਾਲ ਤੋਂ ਥੋੜ੍ਹਾ ਅੱਗੇ ਧਰਮਸ਼ਾਲਾ ਤੋਂ ਕਪੂਰਥਲਾ ਜਾ ਰਹੀ ਬੱਸ ਅਚਾਨਕ ਪਲਟ ਗਈ, ਜਿਸ ਕਾਰਨ ਹਾਹਾਕਾਰ ਮੱਚ ਗਈ। ਰਾਹਗੀਰਾਂ ਨੇ ਤੁਰੰਤ ਬਚਾਅ ਕਾਰਜ ਚਲਾਉਂਦੇ ਹੋਏ ਸਵਾਰੀਆਂ ਨੂੰ ਬੱਸ ‘ਚੋਂ ਬਾਹਰ ਕੱਢਿਆ। 4 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗ਼ਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ PRTC ਦੀ ਬੱਸ PB09-X3614 ਧਰਮਸ਼ਾਲਾ ਤੋਂ ਕਪੂਰਥਲਾ ਜਾ ਰਹੀ ਸੀ। ਬੱਸ ਮੰਗੂਵਾਲ ਤੋਂ ਥੋੜੀ ਉੱਚੀ ਪਹਾੜੀ ਤੋਂ ਲੰਘ ਰਹੀ ਸੀ ਤਾਂ ਅਚਾਨਕ ਮੀਂਹ ਸ਼ੁਰੂ ਹੋ ਗਿਆ। ਮੋੜ ਲੈਂਦੇ ਸਮੇਂ ਡਰਾਈਵਰ ਦੀ ਲੱਤ ਪੈਡਲ ਤੋਂ ਤਿਲਕ ਗਈ ਅਤੇ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਕੰਧ ਨਾਲ ਜਾ ਟਕਰਾਈ। ਡਰਾਈਵਰ ਰਾਜਵੰਤ ਸਿੰਘ ਨੇ ਤੁਰੰਤ ਬੱਸ ਨੂੰ ਪਹਾੜੀ ਵੱਲ ਮੋੜ ਦਿੱਤਾ।
ਇਹ ਵੀ ਪੜ੍ਹੋ : ਦਿੱਲੀ AIIMS ‘ਚ ਲੱਗੀ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ
ਮੋੜ ਲੈਂਦਿਆਂ ਬੱਸ ਟੋਏ ਵਿੱਚ ਡਿੱਗਣ ਦੀ ਬਜਾਏ ਪਹਾੜੀ ਨਾਲ ਜਾ ਟਕਰਾਈ ਅਤੇ ਸੜਕ ਵੱਲ ਨੂੰ ਪਲਟ ਗਈ। ਬੱਸ ਵਿੱਚ 30 ਦੇ ਕਰੀਬ ਸਵਾਰੀਆਂ ਸਨ, ਜਿਨ੍ਹਾਂ ਨੂੰ ਲੰਘ ਰਹੇ ਲੋਕਾਂ ਨੇ ਤੁਰੰਤ ਬਾਹਰ ਕੱਢ ਲਿਆ। ਡਰਾਈਵਰ ਰਾਜਵੰਤ ਸਿੰਘ ਅਤੇ ਕੰਡਕਟਰ ਅਜੈਪਾਲ ਸਮੇਤ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੇ ਨਾਲ ਹੀ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ।
ਵੀਡੀਓ ਲਈ ਕਲਿੱਕ ਕਰੋ -: