ਪੰਜਾਬ ਦੇ ਜਲੰਧਰ ‘ਚ ਸੋਮਵਾਰ ਸਵੇਰੇ ਬਸਤੀ ਬਾਵਾ ਖੇਲ ਨਹਿਰ ਨੇੜੇ ਡੀਐੱਸਪੀ ਦਲਬੀਰ ਸਿੰਘ ਦੀ ਲਾਸ਼ ਮਿਲਣ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਡੀਐਸਪੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਲੁਟੇਰਿਆਂ ਨੇ ਕੀਤਾ ਸੀ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਤਲ ਅਤੇ ਲੁੱਟ-ਖੋਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਮਿਸ਼ਨਰੇਟ ਪੁਲਿਸ ਵੱਲੋਂ FIR ਫ੍ਰੀਜ਼ ਕਰ ਦਿੱਤੀ ਗਈ ਹੈ।ਦੱਸ ਦੇਈਏ ਕਿ ਡੀਐਸਪੀ ਦਾ ਪੋਸਟਮਾਰਟਮ ਦੁਪਹਿਰ ਬਾਅਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਇਸ ਮਾਮਲੇ ਸਬੰਧੀ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਝਿਜਕ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਡੀਐਸਪੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਉਨ੍ਹਾਂ ਨਾਲ ਝਗੜਾ ਹੋਇਆ ਤਾਂ ਉਨ੍ਹਾਂ ਨੇ ਡੀਐਸਪੀ ਦੀ ਪਿਸਤੌਲ ਲੈ ਲਈ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਡੀਐਸਪੀ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ ਕੁਝ ਦੋਸ਼ੀਆਂ ਦੀ ਪਛਾਣ ਕਰ ਲਈ ਹੈ।
ਦੱਸ ਦਈਏ ਕਿ ਦੇਰ ਸ਼ਾਮ ਤੱਕ ਕਰੀਬ 5 ਟੀਮਾਂ ਨੇ ਕ੍ਰਾਈਮ ਸੀਨ ਦੀ ਜਾਂਚ ਕੀਤੀ ਅਤੇ ਉਥੋਂ ਦੋ ਖੋਲ ਬਰਾਮਦ ਕੀਤੇ ਗਏ। ਜਦੋਂ ਖਾਲੀ ਖੋਲ ਨੂੰ ਜਾਂਚ ਲਈ ਭੇਜਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਸ਼ੈੱਲ ਡੀਐਸਪੀ ਦੇ ਹਥਿਆਰ ਦਾ ਸੀ। ਮਾਮਲੇ ਵਿੱਚ ਪੁਲਿਸ ਨੇ ਆਈਪੀਸੀ ਦੀ ਧਾਰਾ 302 (ਕਤਲ), 379-ਬੀ (ਡਕੈਤੀ), 34 (ਅਪਰਾਧ ਵਿੱਚ ਇੱਕ ਤੋਂ ਵੱਧ ਮੁਲਜ਼ਮ ਸ਼ਾਮਲ ਸਨ) ਅਤੇ ਅਸਲਾ ਐਕਟ ਦੀ ਧਾਰਾ 25-54-59 ਤਹਿਤ ਕੇਸ ਦਰਜ ਕੀਤਾ ਹੈ।
ਮੰਗਲਵਾਰ ਦੁਪਹਿਰ ਨੂੰ ਡਾਕਟਰਾਂ ਦੇ ਪੈਨਲ ਨੇ ਡੀਐਸਪੀ ਦਲਬੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੈਨਲ ਵਿੱਚ ਡਾ. ਗਗਨ, ਡਾ. ਸੱਚਰ ਅਤੇ ਡਾ. ਤੇਜਸ ਸ਼ਾਮਲ ਸਨ। ਡਾਕਟਰਾਂ ਨੇ ਡੀਐਸਪੀ ਨੂੰ ਉਸ ਦਾ ਵਿਸਰਾ ਦੇ ਕੇ ਭੇਜ ਦਿੱਤਾ ਹੈ। ਉਸ ਦੀ ਰਿਪੋਰਟ ਆਉਣ ਤੋਂ ਬਾਅਦ ਹੋਰ ਵੇਰਵੇ ਸਾਹਮਣੇ ਆਉਣਗੇ।
ਇਹ ਵੀ ਪੜ੍ਹੋ : ਸੂਬੇ ਦੇ 30 ਫੀਸਦੀ ਪੈਟਰੋਲ ਪੰਪਾਂ ‘ਤੇ ਮੁੱਕਿਆ ਤੇਲ, ਕਈਆਂ ‘ਚ ਸਿਰਫ ਇੱਕ ਦਿਨ ਦਾ ਬਾਕੀ, ਲੋਕਾਂ ਦੀ ਉਮੜੀ ਭੀੜ
ਡੀਸੀਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀਐਸਪੀ ਦਲਬੀਰ ਸਿੰਘ ਦਾ ਫੋਨ ਟੁੱਟ ਗਿਆ ਸੀ, ਜਿਸ ਕਾਰਨ ਉਸ ਨੇ ਆਪਣੇ ਗੰਨਮੈਨ ਦੇ ਫ਼ੋਨ ਵਿੱਚ ਆਪਣੇ ਫ਼ੋਨ ਦਾ ਸਿਮ ਪਾ ਲਿਆ ਸੀ। ਘਟਨਾ ਸਮੇਂ ਉਸ ਕੋਲ ਕੋਈ ਫੋਨ ਨਹੀਂ ਸੀ। ਡੀਸੀਪੀ ਵਿਰਕ ਨੇ ਦੱਸਿਆ ਕਿ ਦਲਬੀਰ ਸਿੰਘ ਪਿਛਲੇ 4 ਮਹੀਨਿਆਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਇਸ ਦੇ ਨਾਲ ਹੀ ਇਸ ਘਟਨਾ ਦਾ ਪਿੰਡ ਮੰਡ ਵਿੱਚ ਕੁਝ ਦਿਨ ਪਹਿਲਾਂ ਹੋਈ ਲੜਾਈ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਜਾਂਚ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”