ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਦਿਨੋ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਦੇ ਮਨਾਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਤੇ ਲਗਾਤਾਰ ਉਨ੍ਹਾਂ ਵੱਲੋਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬਾਘਾ ਪੁਰਾਣਾ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਲੁਟੇਰੇ 7 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ।
ਸੁਨਿਆਰੇ ਨੂੰ ਦੇਣ ਵਾਸਤੇ ਮਹਿਲਾ 7 ਲੱਖ ਰੁਪਏ ਲਿਆਈ ਸੀ ਪਰ ਮੋੜ ‘ਤੇ ਇਕ ਨੌਜਵਾਨ ਗੱਡੀ ਵਿਚ ਬੈਠਾ ਹੋਇਆ ਸੀ ਤੇ ਦੂਜਾ ਸਾਥੀ ਬਾਹਰ ਖੜ੍ਹਾ ਸੀ। ਬਾਹਰ ਖੜ੍ਹੇ ਨੌਜਵਾਨ ਨੇ ਮਹਿਲਾ ਨੂੰ ਬੁਲਾਇਆ ਤੇ ਉਸ ਦੇ ਹੱਥ ਵਿਚ ਫੜਿਆ ਹੋਇਆ ਪੈਸਿਆਂ ਦਾ ਬੈਗ ਖੋਹ ਕੇ ਕਾਰ ਵਿਚ ਬੈਠ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ : ਲੁਧਿਆਣਾ : ਸ਼.ਰਾ.ਬੀ ਕਾਰ ਚਾਲਕ ਦੀ ਟੱਕਰ ਕਾਰਨ ਟੁੱਟੇ ਬਿਜਲੀ ਦੇ ਖੰਭੇ, ਸੜਕਾਂ ਤੇ ਵਿਛੇ ਤਾਰ, ਰਸਤੇ ਹੋਏ ਜਾਮ
ਮਹਿਲਾ ਨੇ ਨੌਜਵਾਨ ਦਾ ਪਿੱਛਾ ਕੀਤਾ ਪਰ ਉਹ ਮਿੰਟਾਂ ਵਿਚ ਕਾਰ ਵਿਚ ਸਵਾਰ ਹੋ ਕੇ ਰੱਫੂਚੱਕਰ ਹੋ ਗਿਆ। ਲੁਟੇਰੇ ਵਰਨਾ ਗੱਡੀ ਵਿਚ ਸਵਾਰ ਹੋ ਕੇ ਆਏ ਸੀ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: