ਬਰਨਾਲਾ ਵਿਚ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਇੰਨਾ ਤੇਜ਼ ਸੀ ਕਿ ਘਰ ਦੇ ਤਿੰਨ ਕਮਰਿਆਂ ਤੇ ਰਸੋਈ ਦੀ ਛੱਤ ਉਡ ਗਈ। ਘਟਨਾ ਪੱਖੋ ਕਲਾਂ ਪਿੰਡ ਦੀ ਹੈ। ਘਟਨਾ ਸਮੇਂ ਮਕਾਨ ਮਾਲਕ ਹਰਮੇਲ ਸਿੰਘ, ਉਸ ਦੀ ਪਤਨੀ ਜਸਪਾਲ ਕੌਰ ਤੇ ਮੁੰਡਾ ਇਕ ਕਮਰੇ ਵਿਚ ਸੌਂ ਰਹੇ ਸਨ।
ਧਮਾਕੇ ਦੇ ਕਮਰੇ ਵਿਚ ਅੱਗ ਲੱਗ ਗਈ। ਛੱਤ ਡਿਗਣ ਨਾਲ ਹਰਮੇਲ ਸਿੰਘ ਤੇ ਉਸ ਦੀ ਪਤਨੀ ਜ਼ਖਮੀ ਹੋ ਗਏ। ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਹਰਮੇਲ ਸਿੰਘ ਨੂੰ ਬਰਨਾਲਾ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਪੀੜਤ ਪਰਿਵਾਰ ਦੇ ਮੈਂਬਰ ਭੋਲਾ ਸਿੰਘ ਤੇ ਸੁਖਦੇਵ ਸਿੰਘ ਮੁਤਾਬਕ ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕੇ ਨਾਲ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮਕਾਨ ਦੀਆਂ ਛੱਤਾਂ ਤੇ ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
