ਆਰਐੱਸਐਅਸ (ਰਾਸ਼ਟਰੀ ਸਵੈਸੇਵਕ ਸੰਘ) ਦੇ ਮੁਖੀ ਮੋਹਨ ਭਾਗਵਤ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਰਾਧਾਸੁਆਮੀ ਬਿਆਸ ਵਿਖੇ ਮੁਲਾਕਾਤ ਕੀਤੀ। ਮੋਹਨ ਭਾਗਵਤ ਨੇ ਬਾਬਾ ਜੀ ਨਾਲ ਲਗਭਗ 2 ਘੰਟੇ ਤੱਕ ਬੰਦ ਕਮਰੇ ਵਿਚ ਚਰਚਾ ਕੀਤੀ।
ਇਸ ਦੌਰਾਨ ਮੋਹਨ ਭਾਗਵਤ 18 ਵਾਹਨਾਂ ਦੇ ਸਖ਼ਤ ਸੁਰੱਖਿਆ ਘੇਰੇ ‘ਚ ਡੇਰੇ ਅੰਦਰ ਦਾਖਲ ਹੋਏ ਤੇ ਲਗਭਗ ਦੋ ਘੰਟੇ ਉੱਥੇ ਰਹੇ। ਇਸ ਦੌਰਾਨ ਮੋਹਨ ਭਾਗਵਤ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤੇ ਫਿਰ ਉਹ ਡੇਰੇ ਤੋਂ ਬਾਹਰ ਆ ਗਏ। ਉਨ੍ਹਾਂ ਲੰਗਰ ਘਰ ਦਾ ਦੌਰਾ ਵੀ ਕੀਤਾ।
ਵੀਡੀਓ ਲਈ ਕਲਿੱਕ ਕਰੋ : –