ਯਮੁਨਾਨਗਰ : ਸੀਐੱਮ ਫਲਾਇੰਗ ਦੀ ਟੀਮ ਨੇ ਸਵੇਰੇ ਸ਼ਹਿਰ ਦੇ ਤ੍ਰਿਵੈਣੀ ਚੌਕ ‘ਤੇ ਰੇਤ ਨਾਲ ਲੱਦੀਆਂ 4 ਟਰੈਕਟਰ ਟਰਾਲੀਆਂ ਫੜੀਆਂ, ਇਨ੍ਹਾਂ ਕੋਲ ਈ ਰਵਾਨਾ ਨਹੀਂ ਸੀ। ਗੈਰ-ਕਾਨੂੰਨੀ ਤੌਰ ਤੋਂ ਰੇਤ ਦੀ ਸਪਲਾਈ ਕਰਨ ‘ਤੇ ਸੀਐੱਮ ਫਲਾਇੰਗ ਨੇ ਟਰੈਕਟਰ-ਟਰਾਲੀਆਂ ਨੂੰ ਰਾਦੌਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਜਦੋਂ ਕਿ ਇਕ ਟਰੈਕਟਰ ਚਾਲਕ ਟਰੈਕਟਰ-ਟਰਾਲੀ ਨੂੰ ਮੌਕੇ ‘ਤੇ ਛੱਡ ਕੇ ਭੱਜ ਗਿਆ। ਸੀਐੱਮ ਫਲਾਇੰਗ ਟੀਮ ਦੀ ਸੂਚਨਾ ‘ਤੇ ਮਾਈਨਿੰਗ ਇੰਸਪੈਕਟਰ ਮੋਹਿਤ ਰਾਣਾ ਮੌਕੇ ‘ਤੇ ਪਹੁੰਚੇ ਤੇ ਕਾਰਵਾਈ ਕੀਤੀ। ਫੜੇ ਗਏ ਟਰੈਕਟਰ-ਟਰਾਲੀਆਂ ‘ਤੇ ਲਗਭਗ 8 ਲੱਖ 64 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਰਾਦੌਰ ਖੇਤਰ ਵਿਚ ਸੀਐੱਮ ਫਲਾਇੰਗ ਤੇ ਆਰਟੀਏ ਦੀ ਰੇਕੀ ਕੀਤੇ ਜਾਣ ਦੀ ਸੂਚਨਾ ‘ਤੇ ਸੀਐੱਮ ਫਲਾਇੰਗ ਦੀ ਟੀਮ ਨੇ 2 ਕਾਰਾਂ ਵਿਚ ਸਵਾਰ 4 ਲੋਕਾਂ ਨੂੰ ਵੀ ਫੜਿਆ। ਫੜੇ ਗਏ ਲੋਕ ਜਠਲਾਨਾ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਟੀਮ ਨੇ ਫੜੇ ਗਏ ਚਾਰ ਲੋਕਾਂ ਨੂੰ ਤੇ ਦੋਵੇਂ ਕਾਰਾਂ ਨੂੰ ਪੁਲਿਸ ਦੇ ਹਵਾਲੇ ਕੀਤਾ।
ਪੁਲਿਸ ਨੇ ਪਿੰਡ ਜਠਲਾਨਾ ਵਾਸੀ ਅੱਬਾਰ, ਮਹਿਬੂਬ, ਜਮਸ਼ੇਦ ਤੇ ਦਿਲਸ਼ਾਦ ਵਾਸੀ ਲੇਦਾ ਖਾਦਰ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਦੂਜੇ ਪਾਸੇ ਟਰੈਕਟਰ-ਟਰਾਲੀ ਚਾਲਕ ਨਦੀਮ ਵਾਸੀ ਜਠਲਾਨਾ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ। ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੇਕੀ ਕਰਦੇ ਫੜੇ ਗਏ ਲੋਕਾਂ ਦੇ ਮੋਬਾਈਲ ਵਿਚ ਜਠਲਾਨਾ ਗਰੁੱਪ ਦੇ ਨਾਂ ਨਾਲ ਅਧਿਕਾਰੀਆਂ ਦੀ ਰੇਕੀ ਕਰਨ ਦੇ ਲਈ ਗਰੁੱਪ ਬਣਾਇਆ ਹੈ ਜਿਸ ਵਿਚ 150 ਤੋਂ ਵੱਧ ਲੋਕਾਂ ਦੇ ਨੰਬਰ ਹਨ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ 10ਵੀਂ ਦਾ ਨਤੀਜਾ 96 ਫੀਸਦੀ, ਜ਼ਿਲ੍ਹੇ ਦੇ 12 ਵਿਦਿਆਰਥੀਆਂ ਨੇ ਮੈਰਿਟ ਸੂਚੀ ‘ਚ ਬਣਾਈ ਜਗ੍ਹਾ
ਸੀਐੱਮ ਫਲਾਇੰਗ ਦੀਆਂ ਕਈ ਟੀਮਾਂ ਨੇ ਗੁੜਗਾਓਂ, ਬਾਦਸ਼ਾਹਪੁਰ, ਸੋਹਣਾ, ਪਟੌਦੀ, ਫਰੂਖਨਗਰ ਵਿਚ ਸਥਿਤ ਪਟਵਾਰ ਭਵਨਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਸੀਐੱਮ ਫਲਾਇੰਗ ਦੀਆਂ ਟੀਮਾਂ ਨੂੰ ਜ਼ਿਲ੍ਹੇ ਵਿਚ 20 ਤੋਂ ਵਧ ਪਟਵਾਰੀ ਗੈਰ-ਹਾਜ਼ਰ ਮਿਲੇ ਜਦੋਂ ਕਿ ਕੁਝ ਪਟਵਾਰ ਭਵਨਾਂ ਵਿਚ ਪ੍ਰਾਈਵੇਟ ਮੁਲਾਜ਼ਮ ਵੀ ਬੈਠੇ ਮਿਲੇ ਜਿਸ ਨਾਲ ਸੀਐੱਮ ਫਲਾਇੰਗ ਦੀ ਟੀਮ ਪਟਵਾਰੀਆਂ ਦਾ ਰਿਕਾਰਡ ਆਪਣੇ ਨਾਲ ਲੈ ਕੇ ਚਲੀ ਗਈ। ਸੀਐੱਮ ਫਲਾਇੰਗ ਟੀਮ ਦੇ ਅਧਿਕਾਰੀ ਹਰੀਸ਼ ਨੇ ਦੱਸਿਆ ਕਿ ਕਾਗਜ਼ ਕਬਜ਼ੇ ਵਿਚ ਲਏ ਹਨ।
ਵੀਡੀਓ ਲਈ ਕਲਿੱਕ ਕਰੋ -: