ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 34 ਦਿਨ ਹੋ ਗਏ ਹਨ । ਹਮਲਿਆਂ ਵਿੱਚ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਗਏ ਹਨ। ਲੱਖਾਂ ਲੋਕ ਸ਼ਰਨਾਰਥੀ ਬਣ ਗਏ ਹਨ। ਇਸ ਜੰਗ ਵਿੱਚ ਰੂਸ ਨੂੰ ਬਹੁਤ ਨੁਕਸਾਨ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਜੰਗ ਨੂੰ ਖਤਮ ਕਰਨ ਲਈ ਕੂਟਨੀਤਕ ਯਤਨ ਵੀ ਜਾਰੀ ਹਨ । ਇਸ ਕੜੀ ਵਿੱਚ ਰੂਸੀ ਅਰਬਪਤੀ ਅਤੇ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਚਿੱਠੀ ਲੈ ਕੇ ਵਲਾਦੀਮੀਰ ਪੁਤਿਨ ਕੋਲ ਪਹੁੰਚੇ ਸਨ । ਇਸ ਚਿੱਠੀ ਵਿੱਚ ਜ਼ੇਲੇਂਸਕੀ ਨੇ ਉਨ੍ਹਾਂ ਹਾਲਾਤਾਂ ਬਾਰੇ ਦੱਸਿਆ ਸੀ ਜਿਨ੍ਹਾਂ ਰਾਹੀਂ ਜੰਗ ਨੂੰ ਰੋਕਿਆ ਜਾ ਸਕਦਾ ਸੀ।
ਇਸ ‘ਤੇ ਭੜਕਦੇ ਹੋਏ ਪੁਤਿਨ ਨੇ ਕਿਹਾ ਕਿ ਉਹ ਯੂਕਰੇਨ ਨੂੰ ਬਰਬਾਦ ਕਰ ਦੇਣਗੇ । ਇਸ ਤੋਂ ਇਲਾਵਾ ਜੰਗਬੰਦੀ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਫਦ ਤੁਰਕੀ ਵਿੱਚ ਬੈਠਕ ਕਰ ਰਹੇ ਹਨ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਪੁਤਿਨ ਸੁਲ੍ਹਾ-ਸਫਾਈ ਦੇ ਮੂਡ ਵਿੱਚ ਨਹੀਂ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਬਰੈਂਪਟਨ ‘ਚ ਘਰ ਨੂੰ ਲੱਗੀ ਭਿਆਨਕ ਅੱਗ, 3 ਮਾਸੂਮ ਬੱਚਿਆਂ ਸਣੇ ਮਾਂ-ਪਿਓ ਦੀ ਦਰਦਨਾਕ ਮੌਤ
ਰਿਪੋਰਟਾਂ ਮੁਤਾਬਕ ਇਸ ਹੱਥ ਨਾਲ ਲਿਖੇ ਨੋਟ ਵਿਚ ਯੁੱਧ ਨੂੰ ਖਤਮ ਕਰਨ ਲਈ ਯੂਕਰੇਨ ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਸੀ । ਇਸ ਤੋਂ ਪਹਿਲਾਂ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਨੇ ਯੂਕਰੇਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਰੂਸ ਨਾਲ ਗੱਲਬਾਤ ਵਿੱਚ ਵਿਚੋਲਗੀ ਕਰਨ ਦੀ ਆਪਣੀ ਮਨਜ਼ੂਰੀ ਦਿੱਤੀ ਸੀ। ਬ੍ਰਿਟੇਨ ਦੇ ਚੇਲਸੀ ਫੁੱਟਬਾਲ ਕਲੱਬ ਦਾ ਮਾਲਕ ਰੋਮਨ ਦੋਹਾਂ ਦੇਸ਼ਾਂ ਦੇ ਰਾਜ ਮੁਖੀਆਂ ਦਾ ਸੰਦੇਸ਼ ਦੇਣ ਲਈ ਇਸਤਾਂਬੁਲ, ਮਾਸਕੋ ਅਤੇ ਕੀਵ ਵਿਚਕਾਰ ਚੱਕਰ ਲਗਾ ਰਹੇ ਹਨ।
ਦੱਸ ਦੇਈਏ ਕਿ ਇੱਕ ਇੰਟਰਵਿਊ ਦੌਰਾਨ ਜ਼ੇਲੇਂਸਕੀ ਨੇ ਸੰਭਾਵਿਤ ਰਿਆਇਤਾਂ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਯੂਕਰੇਨ ਦੀ ਤਰਜੀਹ ਆਪਣੀ ਪ੍ਰਭੂਸੱਤਾ ਨੂੰ ਯਕੀਨੀ ਬਣਾਉਣਾ ਅਤੇ ਮਾਸਕੋ ਨੂੰ ਦੇਸ਼ ਦੇ ਉਸ ਹਿੱਸੇ ਨੂੰ ਵੱਖ ਕਰਨ ਤੋਂ ਰੋਕਣਾ ਹੈ ਜਿਸ ਬਾਰੇ ਕੁਝ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਇਹ ਰੂਸ ਦਾ ਟੀਚਾ ਹੈ। ਉਨ੍ਹਾਂ ਕਿਹਾ ਪਰ ਸੁਰੱਖਿਆ ਗਾਰੰਟੀ ਅਤੇ ਨਿਰਪੱਖਤਾ, ਸਾਡੇ ਦੇਸ਼ ਦਾ ਗੈਰ-ਪ੍ਰਮਾਣੂ ਦਰਜਾ ਬਣਾਈ ਰੱਖਣ ਲਈ ਅਸੀਂ ਤਿਆਰ ਹਾਂ ।
ਵੀਡੀਓ ਲਈ ਕਲਿੱਕ ਕਰੋ -: