salman khan health Update: ‘ਜਾਕੋ ਰਾਖੇ ਸਾਈਆਂ ਮਾਰ ਕੇ ਨਾ ਕੋਈ’, ਇਹ ਗੱਲ ਅੱਜ ਹਰ ਉਹ ਵਿਅਕਤੀ ਦੁਹਰਾਉਂਦਾ ਹੈ, ਜੋ ਸਲਮਾਨ ਖਾਨ ਦਾ ਫੈਨ ਹੈ। ਜੀ ਹਾਂ, ਕਿਉਂਕਿ ਜਦੋਂ ਇਹ ਖਬਰ ਸਾਹਮਣੇ ਆਈ ਕਿ ਸਲਮਾਨ ਖਾਨ ਨੂੰ ਸੱਪ ਨੇ ਡੰਗ ਲਿਆ ਹੈ ਤਾਂ ਪ੍ਰਸ਼ੰਸਕਾਂ ਦਾ ਸਾਹ ਰੁਕ ਗਿਆ।
ਸਲਮਾਨ ਦੇ ਹਰ ਪ੍ਰਸ਼ੰਸਕ ਦੇ ਹੱਥ ਉਨ੍ਹਾਂ ਲਈ ਦੁਆ ਕਰਨ ਲਈ ਉੱਠਣ ਲੱਗੇ। ਸੱਪ ਦੇ ਡੰਗਣ ਤੋਂ ਬਾਅਦ ਹਰ ਕੋਈ ਇਹੀ ਪ੍ਰਾਰਥਨਾ ਕਰ ਰਿਹਾ ਸੀ ਕਿ ਉਨ੍ਹਾਂ ਦਾ ਚਹੇਤਾ ਸੁਪਰਸਟਾਰ ਠੀਕ ਹੋਵੇ। ਸਲਮਾਨ ਦੇ ਪ੍ਰਸ਼ੰਸਕ ਅਦਾਕਾਰ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹਨ। ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਸੱਪ ਦੇ ਡੰਗਣ ਤੋਂ ਬਾਅਦ ਸਲਮਾਨ ਖਾਨ ਦੀ ਸਿਹਤ ਹੁਣ ਕਿਵੇਂ ਹੈ? ਤੁਹਾਨੂੰ ਦੱਸ ਦੇਈਏ ਕਿ ਸਲਮਾਨ ਦੀ ਸਿਹਤ ਹੁਣ ਠੀਕ ਦੱਸੀ ਜਾ ਰਹੀ ਹੈ। 25 ਦਸੰਬਰ ਦੀ ਦੇਰ ਰਾਤ ਜਦੋਂ ਸਲਮਾਨ ਨੂੰ ਸੱਪ ਨੇ ਡੰਗ ਲਿਆ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਦੁਪਹਿਰ ਕਰੀਬ 3 ਵਜੇ ਸਲਮਾਨ ਨੂੰ ਇਲਾਜ ਲਈ ਨਵੀਂ ਮੁੰਬਈ ਦੇ ਐਮਜੀਐਮ ਹਸਪਤਾਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਪੂਰੇ ਹਾਦਸੇ ‘ਚ ਰਾਹਤ ਦੀ ਗੱਲ ਇਹ ਰਹੀ ਕਿ ਸਲਮਾਨ ਨੂੰ ਜਿਸ ਸੱਪ ਨੇ ਡੰਗਿਆ ਸੀ, ਉਹ ਜ਼ਿਆਦਾ ਜ਼ਹਿਰੀਲਾ ਨਹੀਂ ਸੀ।
ਹਾਲਾਂਕਿ ਦਬੰਗ ਖਾਨ ਨੂੰ ਕਰੀਬ 6 ਤੋਂ 7 ਘੰਟੇ ਹਸਪਤਾਲ ‘ਚ ਰਹਿਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਉੱਥੇ ਉਸ ਦੀ ਹਾਲਤ ਨੂੰ ਲਗਾਤਾਰ ਦੇਖਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਸਲਮਾਨ ਖਾਨ ਬਿਲਕੁੱਲ ਠੀਕ ਹਨ ਅਤੇ ਪਹਿਲਾਂ ਤੋਂ ਹੀ ਠੀਕ ਮਹਿਸੂਸ ਕਰ ਰਹੇ ਹਨ। 25 ਦਸੰਬਰ ਨੂੰ ਕ੍ਰਿਸਮਸ ਸੀ ਅਤੇ ਸਲਮਾਨ ਦਾ ਜਨਮਦਿਨ 27 ਦਸੰਬਰ ਨੂੰ ਹੈ। ਕੋਰੋਨਾ ਦੇ ਵਧਦੇ ਖਤਰੇ ਦੇ ਕਾਰਨ, ਇਸ ਵਾਰ ਸਲਮਾਨ ਨੇ ਪਨਵੇਲ ਫਾਰਮ ਹਾਊਸ ‘ਤੇ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰ ਨਾਲ ਜਨਮਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਸਲਮਾਨ ਜਨਮਦਿਨ ਸੈਲੀਬ੍ਰੇਸ਼ਨ ਲਈ ਹੀ ਫਾਰਮ ਹਾਊਸ ਪਹੁੰਚੇ ਸਨ। ਸੂਤਰਾਂ ਮੁਤਾਬਕ ਪਨਵੇਲ ਫਾਰਮ ਹਾਊਸ ‘ਚ ਦੋਸਤਾਂ ਨਾਲ ਗੱਲਬਾਤ ਦੌਰਾਨ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਹੱਥ ‘ਚ ਕੋਈ ਚੀਜ਼ ਚੁਭ ਰਹੀ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਇਧਰ-ਉਧਰ ਨਜ਼ਰ ਫੇਰੀ ਤਾਂ ਉਸ ਨੂੰ ਸੱਪ ਨਜ਼ਰ ਆਇਆ। ਸੱਪ ਨੂੰ ਦੇਖ ਕੇ ਸਲਮਾਨ ਖਾਨ ਡਰ ਗਏ ਅਤੇ ਤੁਰੰਤ ਮਦਦ ਲਈ ਰੌਲਾ ਪਾਉਣ ਲੱਗੇ।