ਜੇ ਤੁਹਾਨੂੰ ਬੈਂਕ ਵੱਲੋਂ ਕਾਲ ਆਏ ਤੇ ਕਿਹਾ ਜਾਵੇ ਕਿ ਤੁਹਾਡਾ ਡੈਬਿਟ ਕਾਰਡ ਐਕਸਪਾਇਰ ਹੋਣ ਵਾਲਾ ਹੈ, ਇਸ ਨੂੰ ਜਾਰੀ ਰੱਖਣ ਲਈ ਤੁਹਾਡੇ ਤੋਂ ਡੇਬਿਟ ਕਾਰਡ ‘ਤੇ ਲਿਖੀ ਡਿਟੇਲਸ ਮੰਗੀ ਜਾਏ ਤਾਂ ਤੁਸੀਂ ਕੀ ਕਰੋਗੇ? ਧਿਆਨ ਰੱਖੋ ਅਜਿਹਾ ਕਰਨਾ ਬਹੁਤ ਹੀ ਖਤਰਨਾਕ ਹੋ ਸਕਦਾ ਹੈ ਤੇ ਤੁਹਾਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
SBI ਨੇ ਬੈਂਕ ਕਸਟਮਰਸ ਨੂੰ ਡੈਬਿਟ ਕਾਰਡ ਦੇ ਮਾਮਲੇ ਵਿੱਚ ਅਲਰਟ ਕੀਤਾ ਹੈ, ਜੇ ਤੁਹਾਨੂੰ ਬੈਂਕ ਅਧਿਕਾਰੀ ਦੇ ਨਾਂ ਤੋਂ ਕੋਈ ਫੋਨ ਕਾਲ ਆਏ ਅਤੇ ਡੈਬਿਟ ਕਾਰਡ ਦੀ ਡਿਟੇਲ ਮੰਗੀ ਜਾਏ ਤਾਂ ਗਲਤੀ ਨਾਲ ਵੀ ਉਸ ਨੂੰ ਸ਼ੇਅਰ ਨਾ ਕਰੋ। ਜੇ ਤੁਹਾਡੇ ਤੋਂ ਡੇਬਿਟ ਕਾਰਡ ਦਾ ਨੰਬਰ, ਇਸ ‘ਤੇ ਲਿਖਿਆ CVV ਨੰਬਰ ਅਤੇ ਐਕਸਪਾਇਰੀ ਡੇਟ ਮੰਗੀ ਜਾਏ ਤਾਂ ਕਿਸੇ ਨੂੰ ਵੀ ਨਹੀਂ ਦੱਸਣਾ ਹੈ। ਤੁਹਾਡੇ ਡੇਬਿਟ ਕਾਰਡ ਦੀ ਡਿਟੇਲਸ ਪਾ ਕੇ ਸਕੈਮਰ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਸਕਦਾ ਹੈ।
ਸੁਰੱਖਿਆ ਲਈ SBI ਨੇ ‘ਕੰਨ ਖੁੱਲ੍ਹੇ ਆਸਨ’ ਦੱਸਿਆ ਹੈ। ਇਸ ਦਾ ਮਤਲਬ ਹੈ ਜਦੋਂ ਕਈ ਤੁਹਾਡੇ ਤੋਂ ਡੇਬਿਟ ਕਾਰਡ ਦੀ ਡਿਟੇਲ ਮੰਗੇ ਜਾਂ ਕਿਸੇ ਸਕੀਮ ਦਾ ਆਫਰ ਦੇਵੇ ਤਾਂ ਉਸ ਦੀਆਂ ਗੱਲਾਂ ਕੰਨ ਖੋਲ੍ਹ ਕੇ ਸੁਣੋ ਅਤੇ ਚੁਕੰਨੇ ਹੋ ਕੇ ਮਾਮਲੇ ਨੂੰ ਸਮਝੋ।
Kaan Khule Asana: It's time to learn the “Kaan Khule Asana,” a simple way to protect yourself from scam calls by being alert and aware.#SBI #KaanKhuleAsana #ScamProofAsanas #TheBankerToEveryIndian #I4C #MHA #Cyberdost #Cybercrime #Cybersecurity #DigitalSafety #Stayalert #News pic.twitter.com/Yh4L4nylWR
— Cyber Dost (@Cyberdost) January 31, 2024
- ਫੋਨ ਕਾਲ- ਜੇ ਕੋਈ ਤੁਹਾਨੂੰ ਫੋਨ ਕਰਦਾ ਹੈ ਅਤੇ ਉਹ ਤੁਹਾਡੀ ਡੇਬਿਟ ਕਾਰਡ ਦੀ ਜਾਣਕਾਰੀ ਮੰਗਦਾ ਹੈ, ਤਾਂ ਅਲਰਟ ਰਹੋ। ਙਾਵੇਂ ਉਹ ਬੈਂਕ ਕਰਮਚਾਰੀ ਹੋਣ ਦਾ ਦਾਅਵਾ ਕਰੇ, ਆਪਣੀ ਜਾਣਕਾਰੀ ਨਾ ਦਿਓ।
- ਈਮੇਲ- ਜੇ ਤੁਹਾਨੂੰ ਕੋਈ ਈਮੇਲ ਮਿਲਦਾ ਹੈ ਜਿਸ ਵਿੱਚ ਤੁਹਾਡੇ ਤੋਂ ਤੁਹਾਡੀ ਡੇਬਿਟ ਕਾਰਡ ਦੀ ਜਾਣਕਾਰੀ ਮੰਗੀ ਜਾਂਦੀ ਹੈ, ਤਾਂ ਉਸ ‘ਤੇ ਕਲਿੱਕ ਨਾ ਕਰੋ, ਇਹ ਫਿਸ਼ਿੰਗ ਈਮੇਲ ਹੋ ਸਕਦਾ ਹੈ।
- ਸੋਸ਼ਲ ਮੀਡੀਆ- ਕਦੇ ਵੀ ਸੋਸ਼ਲ ਮੀਡੀਆ ‘ਤੇ ਆਪਣੀ ਡੇਬਿਟ ਕਾਰਡ ਦੀ ਜਾਣਕਾਰੀ ਸ਼ੇਅਰ ਨਾ ਕਰੋ।
- ਅਣਜਾਨ ਵੈੱਬਸਾਈਟ- ਸਿਰਫ ਭਰੋਸੇਮੰਦ ਵੈੱਬਸਾਈਟ ‘ਤੇ ਹੀ ਖਰੀਦਦਾਰੀ ਕਰੋ। ਜੇ ਤੁਹਾਨੂੰ ਕਿਸੇ ਵੈੱਬਸਾਈਟ ‘ਤੇ ਭਰੋਸਾ ਨਹੀਂ ਹੈ, ਤਾਂ ਆਪਣੀ ਡੇਬਿਟ ਕਾਰਡ ਦੀ ਡਿਟੇਲ ਨਾ ਦਿਓ।
- ATM ‘ਤੇ ਅਲਰਟ : ਏਟੀਐੱਮ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ, ਜੇ ਤੁਹਾਨੂੰ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ, ਤਾਂ ਏਟੀਐੱਮਦਾ ਇਸਤੇਮਾਲ ਨਾ ਕਰੋ
ਇਨ੍ਹਾਂ ਸਥਿਤੀਆਂ ਵਿੱਚ ਡੇਬਿਟ ਕਾਰਡ ਦੀ ਜਾਣਕਾਰੀ ਸ਼ੇਅਰ ਕਰਨ ਦੀ ਬਜਾਏ, ਤੁਸੀਂ ਹੇਠਾਂ ਦੱਸੇ ਗਏ ਆਪਸ਼ਨਸ ਦਾ ਇਸਤੇਮਾਲ ਕਰ ਸਕਦੇ ਹੋ…
- UPI (Unified Payments Interface) ਇੱਕ ਸੇਫ ਅਤੇ ਆਸਾਨ ਪੇਮੇਂਟ ਮੇਥਡ ਹੈ। ਤੁਸੀਂ UPI ਦੀ ਵਰਤੋਂ ਕਰਕੇ ਬਿਨਾਂ ਆਪਣੀ ਡੇਬਿਟ ਕਾਰਡ ਦੀ ਜਾਣਕਾਰੀ ਸ਼ੇਅਰ ਕੀਤੇ ਪੇਮੇਂਟ ਕਰ ਸਕਦੇ ਹਨ।
ਤੁਸੀਂ ਮੋਬਾਈਲ ਵਾਲੇਟ ਦਾ ਵਰਤੋਂ ਕਰਕੇ ਵੀ ਪੇਮੈਂਟ ਕਰ ਸਕਦੇ ਹੋ। ਮੋਬਾਈਲ ਵਾਲੇਟ ਤੁਹਾਡੀ ਡੇਬਿਟ ਕਾਰਡ ਦੀ ਜਾਣਕਾਰੀ ਨੂੰ ਸੇਫ ਰਖਦੇ ਹਨ। - ਜੇ ਤੁਹਾਨੂ ਕਿਸੇ ਨੂੰ ਪੇਮੈਂਟ ਕਰਨ ਦੀ ਲੋੜ ਹੈ, ਤਾਂ ਤੁਸੀਂ ਨਕਦ ਦੇ ਸਕਦੇ ਹੋ।
- ਡੇਬਿਟ ਕਾਰਡ ਰੱਖੋ ਸਕਿਓਰ
- ਡਬਿਟ ਕਾਰਡ ਲਈ ਮਜ਼ਬੂਤ/ਮੁਸ਼ਕਲ ਪਿਨ ਸੈੱਟ ਕਰੋ
- ਡੇਬਿਟ ਕਾਰਡ ਨੂੰ ਹਮੇਸ਼ਾ ਆਪਣੇ ਕੋਲ ਰੱਖੋ।
- ਡੇਬਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹੋ।
- ਡੇਬਿਟ ਕਾਰਡ ਦੇ ਟ੍ਰਾਂਜ਼ੈਕਸ਼ਨ ‘ਤੇ ਰੈਗੂਲਰ ਨਜ਼ਰ ਰੱਖੋ।
- ਜੇ ਤੁਹਾਡਾ ਡੇਬਿਟ ਕਾਰਡ ਗੁਆਚ ਗਿਆ ਹੈ ਜਾਂ ਚੋਰੀ ਹੋ ਗਿਆ ਹੈ ਤਾਂ ਤੁਰੰਤ ਆਪਣੇ ਬੈਂਕ ਨੂੰ ਦੱਸੋ।
ਬੈਂਕ ਨਾਲ ਸੰਪਰਕ ਕਰਕੇ ਡੇਬਿਟ ਕਾਰਡ ਲਈ SMS ਅਲਰਟ ਸਰਵਿਸ ਵੀ ਐਕਟਿਵੇਟ ਕਰੋ। ਇਸ ਨਾਲ ਤੁਹਾਨੂੰ ਆਪਣੇ ਡੇਬਿਟ ਕਾਰਡ ‘ਤੇ ਕੀਤੇ ਗਏ ਸਾਰੇ ਟ੍ਰਾਂਜ਼ੈਕਸ਼ਨ ਬਾਰੇ ਜਾਣਕਾਰੀ ਮਿਲੇਗੀ। ਡੇਬਿਟ ਕਾਰਡ ‘ਤੇ ਟ੍ਰਾਂਜ਼ੈਕਸ਼ਨ ਲਿਮਿਟ ਤੈਅ ਕਰੋ। ਇਸ ਨਾਲ ਤੁਹਾਡੇ ਡੇਬਿਟ ਕਾਰਡ ਤੋਂ ਵੱਡੀ ਰਕਮ ਦਾ ਟ੍ਰਾਂਜ਼ੈਕਸ਼ਨ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ : ਦੇਸ਼ ਦਾ ਸਭ ਤੋਂ ਸੰਸਕਾਰੀ ਪਿੰਡ, ਕਿਸੇ ਦੇ ਮੂੰਹੋਂ ਨਹੀਂ ਨਿਕਲਦਾ ਮਾੜਾ ਸ਼ਬਦ, ਰਾਮਰਾਜ ਦਾ ਹੁੰਦਾ ਅਹਿਸਾਸ
ਧਿਆਨ ਰੱਖੋ ਕਿ ਵੱਖ-ਵੱਖ ਬੈਂਕ ਦੀ ਡੇਬਿਟ ਕਾਰਡ ਸੇਫਟੀ ਪਾਲਿਸੀ ਵੱਖ-ਵੱਖ ਹੋ ਸਕਦੀ ਹੈ। ਜ਼ਿਆਦਾ ਜਾਣਕਾਰੀ ਲਈ, ਤੁਸੀਂ ਆਪਣੇ ਬੈਂਕ ਨਾਲ ਗੱਲਬਾਤ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –