ਦੇਸ਼ ਵਿਚ ਚੁਣਾਵੀ ਹਲਚਲ ਹੈ। ਭਾਜਪਾ 2 ਮਾਰਚ ਨੂੰ 195 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ। ਇਸ ਵਿਚ ਪੀਐੱਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸ਼ਿਵਰਾਜ ਸਿੰਘ ਚੌਹਾਨ ਦੇ ਨਾਂ ਹਨ। ਅਗਲੇ 10 ਦਿਨਾਂ ਵਿਚ ਲੋਕ ਸਭਾ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਪਹਿਲਾਂ ਅੱਜ ਗੁਜਰਾਤ ਕਾਂਗਰਸ ਦੇ ਸਾਬਕਾ ਮੁਖੀ ਅਰਜੁਨ ਮੋਧਵਾਡੀਆ ਨੇ ਭਾਜਪਾ ਦਾ ਪੱਲਾ ਫੜ ਲਿਆ। ਮੋਧਵਾਡੀਆ ਨੇ ਬੀਤੇ ਦਿਨੀਂ ਕਾਂਗਰਸ ਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਦੂਜੇ ਪਾਸੇ ਕਲੱਕਤਾ ਹਾਈਕੋਰਟ ਦੇ ਜਸਟਿਸ ਅਭਿਜੀਤ ਗੰਗੋਪਾਧਿਆਏ ਨੇ ਵੀ ਅੱਜ ਅਸਤੀਫਾ ਦੇ ਦਿੱਤਾ। ਕੁਝ ਘੰਟੇ ਬਾਅਦ ਜਸਟਿਸ ਗੰਗੋਪਾਧਿਆਏ ਨੇ ਭਾਜਪਾ ਜੁਆਇਨ ਕਰਨ ਦਾ ਐਲਾਨ ਕਰ ਦਿੱਤਾ। ਉਹ 7 ਮਾਰਚ ਨੂੰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ।
ਇਸੇ ਦਰਮਿਆਨ ਵਾਰਾਣਸੀ ਤੋਂ ਕਾਂਗਰਸ ਸਾਂਸਦ ਰਹੇ ਰਾਜੇਸ਼ ਕੁਮਾਰ ਮਿਸ਼ਰਾ ਵੀ ਭਾਜਪਾ ਵਿਚ ਆ ਗਏ। ਮਿਸ਼ਰਾ ਨੇ ਦਿੱਲੀ ਸਥਿਤ ਭਾਜਪਾ ਮੁੱਖ ਦਫਤਰ ਵਿਚ ਅਰੁਣ ਸਿੰਘ, ਰਵੀਸ਼ੰਕਰ ਪ੍ਰਸਾਦ ਤੇ ਅਨਿਲ ਬਲੂਨੀ ਨੇ ਪਾਰਟੀ ਵਿਚ ਸ਼ਾਮਲ ਕੀਤਾ। ਮੋਧਵਾਡੀਆ ਦੇ ਨਾਲ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਰਹੇ। ਅੰਬਰੀਸ਼ ਡੇਰ ਨੇ ਵੀ ਭਾਜਪਾ ਜੁਆਇਨ ਕਰ ਲਈ।
ਇਹ ਵੀ ਪੜ੍ਹੋ : ਯੋਗੀ ਕੈਬਨਿਟ ਦਾ ਹੋਇਆ ਵਿਸਤਾਰ, ਓਮ ਪ੍ਰਕਾਸ਼ ਰਾਜਭਰ-ਦਾਰਾ ਸਿੰਘ ਚੌਹਾਨ ਸਣੇ ਚਾਰ ਨੇਤਾ ਬਣੇ ਮੰਤਰੀ
ਗੁਜਰਾਤ ਭਾਜਪਾ ਮੁਖੀ ਸੀਆਰ ਪਾਟਿਲ ਨੇ ਅਰਜੁਨ ਮੋਧਵਾਡੀਆ ਤੇ ਅੰਬਰੀਸ਼ ਡੇਰ ਨੂੰ ਸੂਬਾ ਪਾਰਟੀ ਦਫਤਰ ਕਮਲਮ ਵਿਚ ਆਯੋਜਿਤ ਸਮਾਰੋਹ ਵਿਚ ਪਾਰਟੀ ਵਿਚ ਸ਼ਾਮਲ ਕੀਤਾ। ਮੋਧਵਾਡੀਆ ਤੇ ਡੇਰ ਨੇ 4 ਮਾਰਚ ਨੂੰ ਰਾਮ ਮੰਦਰ ਦੇ ਉਦਘਾਟਨ ਵਿਚ ਨਾ ਜਾਣ ਦੇ ਕਾਂਗਰਸ ਦੇ ਫੈਸਲੇ ਨੂੰ ਪਾਰਟੀ ਛੱਡਣ ਦੀ ਵਜ੍ਹਾ ਦੱਸਿਆ ਸੀ।
ਵੀਡੀਓ ਲਈ ਕਲਿੱਕ ਕਰੋ -: