ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਜਾਨ ਗੁਆਉਣ ਵਾਲਾ ਲੁਧਿਆਣਾ, ਪੰਜਾਬ ਦਾ ਅਜੈ ਸਿੰਘ ਸ਼ਨੀਵਾਰ ਨੂੰ ਪੰਚਤੱਤ ‘ਚ ਵਿਲੀਨ ਹੋ ਗਿਆ। ਅਗਨੀਵੀਰ ਨੂੰ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਮੁੱਖਾਗਨੀ ਦਿੱਤੀ। ਉਸ ਨੂੰ ਸ਼ਰਧਾਂਜਲੀ ਦੇਣ ਲਈ ਭੀੜ ਇਕੱਠੀ ਹੋਈ। ਮ੍ਰਿਤਕ ਦੇਹ ਸ਼ਨੀਵਾਰ ਸਵੇਰੇ ਹੀ ਉਸਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ ਪਹੁੰਚੀ।
ਇਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਸਦੀ ਮਾਂ ਇੱਕ ਹੀ ਗੱਲ ਕਹਿ ਰਹੀ ਹੈ ਕਿ ਮੇਰਾ ਅਜੈ ਵਾਪਸ ਕਰ ਦਿਓ। ਅਜੈ ਸਿੰਘ ਵੀਰਵਾਰ ਸਵੇਰੇ ਨੌਸ਼ਹਿਰਾ ਸੈਕਟਰ ‘ਚ ਬਾਰੂਦੀ ਸੁਰੰਗ ਦੇ ਧਮਾਕੇ ‘ਚ ਸ਼ਹੀਦ ਹੋ ਗਿਆ ਸੀ।
ਅੰਤਿਮ ਸੰਸਕਾਰ ਮੌਕੇ ਡੀਸੀ ਲੁਧਿਆਣਾ ਸੁਰਭੀ ਮਲਿਕ, ਐਸਐਸਪੀ ਖੰਨਾ ਅਮਨੀਤ ਕੌਂਡਲ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਸਮੇਤ ਕਈ ਫ਼ੌਜੀ ਅਧਿਕਾਰੀ ਤੇ ਸਿਆਸੀ ਆਗੂ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਲਈ ਪੁੱਜਣਗੇ। ਸ਼ਹੀਦ ਦੇ ਪਿੰਡ ਤੋਂ ਇਲਾਵਾ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ।
ਸ਼ਹੀਦ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 6 ਧੀਆਂ ਤੋਂ ਬਾਅਦ ਇੱਕ ਪੁੱਤਰ ਦਾ ਮੂੰਹ ਦੇਖਿਆ ਹੈ। ਉਹ ਆਪ ਮਿਹਨਤ ਕਰਦਾ ਸੀ। ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ। ਪਤਨੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ। ਕਦੇ ਪੁੱਤਰ ਖੁਦ ਪੇਂਟ ਕਰਨ ਚਲਾ ਜਾਂਦਾ ਅਤੇ ਕਦੇ ਮਿਸਤਰੀ ਕੋਲ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਜਾਂਦਾ।
ਇਹ ਵੀ ਪੜ੍ਹੋ : ਅੱਧੀ ਰਾਤੀਂ ਹੋਇਆ ਪੁਲਿਸ ਐਨਕਾਊਂਟਰ, ਇੱਕ ਦਿਨ ਪਹਿਲਾਂ 25 ਲੱਖ ਲੁੱਟਣ ਵਾਲੇ ਲੁਟੇਰੇ ਨੂੰ ਲੱਗੀ ਗੋ.ਲੀ
12ਵੀਂ ਪਾਸ ਕਰਨ ਤੋਂ ਬਾਅਦ ਬੇਟੇ ਨੂੰ ਫਰਵਰੀ 2022 ‘ਚ ਦਾਖਲ ਕਰਵਾਇਆ ਗਿਆ। ਹੁਣ ਉਮੀਦ ਸੀ ਕਿ ਪੁੱਤਰ ਪਰਿਵਾਰ ਦਾ ਸਹਾਰਾ ਬਣੇਗਾ, ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਅਜਿਹਾ ਪੁੱਤਰ ਸ਼ਹੀਦ ਹੋ ਜਾਵੇਗਾ। ਸ਼ਹੀਦੀ ‘ਤੇ ਮਾਣ ਹੈ, ਪਰ ਪੁੱਤਰ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”