‘ਜਵਾਨ’ ਦੇ ਤੂਫਾਨ ਨੇ ਸਿਨੇਮਾਘਰਾਂ ‘ਚ ਆਪਣੇ ਕ੍ਰੇਜ਼ ਦਿਖਾਉਣ ਸ਼ੁਰੂ ਕਰ ਦਿੱਤਾ ਹੈ। ਭਾਰਤ ‘ਚ ਸ਼ਾਹਰੁਖ ਖਾਨ ਦੀ ਫਿਲਮ ਨੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ ‘ਤੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ ਪਰ ਨਾਲ ਹੀ ਗੁਆਂਢੀ ਦੇਸ਼ਾਂ ‘ਚ ਵੀ ‘ਜਵਾਨ’ ਦਾ ਕ੍ਰੇਜ਼ ਲੋਕਾਂ ‘ਚ ਦੀਵਾਨਾ ਬਣਿਆ ਹੋਇਆ ਹੈ। ਬੰਗਲਾਦੇਸ਼, ਨੇਪਾਲ ਅਤੇ ਸ਼੍ਰੀਲੰਕਾ ‘ਚ ਸ਼ਾਹਰੁਖ ਦੀ ਫਿਲਮ ਦਾ ਕ੍ਰੇਜ਼ ਇੰਨਾ ਹੈ ਕਿ ਸਿਨੇਮਾਘਰਾਂ ‘ਚ ਟਿਕਟਾਂ ਮਿਲਣੀਆਂ ਮੁਸ਼ਕਿਲ ਹੋ ਗਈਆਂ ਹਨ। ਭਾਰਤ ਵਾਂਗ ਇਨ੍ਹਾਂ ਦੇਸ਼ਾਂ ਦੇ ਵੀ ‘ਜਵਾਨ’ ਸ਼ੋਅ ‘ਚ ਨੱਚਦੇ ਲੋਕਾਂ ਦੀਆਂ ਵੀਡੀਓਜ਼ ਨਾਲ ਸੋਸ਼ਲ ਮੀਡੀਆ ਭਰਿਆ ਹੋਇਆ ਹੈ।
ਸ਼ਾਹਰੁਖ ਖਾਨ ਦੀ ਫਿਲਮ ਦਾ ਕ੍ਰੇਜ਼ ਅਜਿਹਾ ਹੈ ਕਿ ਗੁਆਂਢੀ ਦੇਸ਼ਾਂ ਦੇ ਸਿਨੇਮਾਘਰਾਂ ‘ਚ ਉਨ੍ਹਾਂ ਦੀਆਂ ਆਪਣੀਆਂ ਫਿਲਮਾਂ ਨਾਲੋਂ ‘ਜਵਾਨ’ ਦੇ ਜ਼ਿਆਦਾ ਸ਼ੋਅ ਚੱਲ ਰਹੇ ਹਨ। ਇਕ ਪਾਸੇ ‘ਜਵਾਨ’ ਨੇ ਬੰਗਲਾਦੇਸ਼ ‘ਚ ਰਿਲੀਜ਼ ਹੋ ਕੇ ਇਤਿਹਾਸ ਰਚ ਦਿੱਤਾ ਹੈ, ਉਥੇ ਹੀ ਨੇਪਾਲ ‘ਚ ਫਿਲਮ ਨੇ ਪਹਿਲੇ ਦਿਨ ਹੀ ਜ਼ਬਰਦਸਤ ਕਮਾਈ ਕੀਤੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਫਿਲਮ ਦਾ ਬੰਗਲਾਦੇਸ਼ ‘ਚ ਰਿਲੀਜ਼ ਹੋਣਾ ਆਪਣੇ ਆਪ ‘ਚ ਇਕ ਇਤਿਹਾਸਕ ਘਟਨਾ ਹੈ। ਪਹਿਲੀ ਵਾਰ ਕੋਈ ਭਾਰਤੀ ਫਿਲਮ ਬੰਗਲਾਦੇਸ਼ ਦੇ ਸਿਨੇਮਾਘਰਾਂ ਵਿੱਚ ਉਸੇ ਦਿਨ ਪਹੁੰਚੀ ਜਿਸ ਦਿਨ ਇਸਦੀ ਗਲੋਬਲ ਰਿਲੀਜ਼ ਹੋਈ ਸੀ। ਹਾਲਾਂਕਿ, ਫਿਲਮ ਦੀ ਰਿਲੀਜ਼ ਨੂੰ ਸ਼ੁਰੂ ਵਿੱਚ ਸਥਾਨਕ ਸਿਨੇਮਾ ਉਦਯੋਗ ਦੇ ਕੁਝ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬੰਗਲਾਦੇਸ਼ੀ ਸਿਨੇਮਾ ਨਾਲ ਜੁੜੇ ਕਈ ਨਿਰਮਾਤਾ ‘ਜਵਾਨ’ ਨੂੰ ਭਾਰਤ ਦੇ ਨਾਲ-ਨਾਲ ਆਪਣੇ ਦੇਸ਼ ‘ਚ ਵੀ ਰਿਲੀਜ਼ ਕਰਨ ਦੇ ਖਿਲਾਫ ਸਨ।