ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਸਾਨੀਆ ਮਿਰਜ਼ਾ ਦਾ ਰਿਸ਼ਤਾ ਆਖਰਕਾਰ ਟੁੱਟ ਗਿਆ ਹੈ। ਸਾਨੀਆ ਨਾਲ ਤਲਾਕ ਦੀਆਂ ਅਟਕਲਾਂ ਦੇ ਵਿਚਕਾਰ ਸ਼ੋਏਬ ਮਲਿਕ ਨੇ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਤੀਜਾ ਵਿਆਹ ਕੀਤਾ ਹੈ।
Shoaib Malik Wedding news
ਸ਼ੋਏਬ ਨੇ ਨਵੀਂ ਦੁਲਹਨ ਸਨਾ ਨਾਲ ਆਪਣੇ ਤੀਜੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਸ਼ੋਏਬ ਮਲਿਕ ਦੇ ਵਿਆਹ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਇਹ ਜੋੜਾ ਪਿਆਰ ‘ਚ ਡੁੱਬਿਆ ਨਜ਼ਰ ਆ ਰਿਹਾ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਵਿੱਚ ਸ਼ੋਏਬ ਅਦਾਕਾਰਾ ਅਤੇ ਪਤਨੀ ਸਨਾ ਜਾਵੇਦ ਨੂੰ ਬਾਹਾਂ ਵਿੱਚ ਫੜੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਕੈਮਰੇ ਅੱਗੇ ਮੁਸਕਰਾਉਂਦੇ ਹੋਏ ਪੋਜ਼ ਦੇ ਰਹੇ ਹਨ। ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਡੁੱਬੇ ਨਜ਼ਰ ਆਏ। ਸ਼ੋਏਬ ਮਲਿਕ ਅਤੇ ਸਨਾ ਦੋਵਾਂ ਨੇ ਆਪਣੇ ਵਿਆਹ ਦੇ ਆਊਟਫਿਟਸ ‘ਚ ਕਲਰ ਟਵਿਨਿੰਗ ਕੀਤੀ ਹੈ। ਸ਼ੇਰਵਾਨੀ ਵਿੱਚ ਲਾੜਾ ਬਣੇ ਸ਼ੋਏਬ ਮਲਿਕ ਨੇ ਨਵੀਂ ਦੁਲਹਨ ਨਾਲ ਮੁਸਕਰਾਉਂਦੇ ਹੋਏ ਪੋਜ਼ ਦਿੱਤੇ।
























