ਕਈ ਵਾਰ ਰਾਤ ਵਿਚ ਨੀਂਦ ਪੂਰੀ ਨਾ ਹੋਣ ਕਾਰਨ ਜ਼ਿਆਦਾ ਥਕਾਵਟ ਕਾਰਨ ਦਿਨ ਵਿਚ ਸੌਣ ਦਾ ਮਨ ਕਰਨ ਲੱਗਦਾ ਹੈ। ਦੂਜੇ ਪਾਸੇ ਕੁਝ ਲੋਕਾਂ ਵਿਚ ਰੋਜ਼ ਦਿਨ ਵਿਚ ਕੁਝ ਸਮੇਂ ਸੌਣਦੀ ਆਦਤ ਵੀ ਹੁੰਦੀ ਹੈ।
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਨੀਂਦ ਤੋਂ ਉਠਣ ‘ਤੇ ਸਕੂਨ ਦਾ ਅਹਿਸਾਸ ਹੁੰਦਾ ਹੈ ਤੇ ਵਿਅਕਤੀ ਬੇਹਤਰ ਤਰੀਕੇ ਨਾਲ ਆਪਣੇ ਕੰਮਾਂ ਨੂੰ ਕਰ ਪਾਉਂਦਾ ਹੈ। ਇੰਨਾ ਹੀ ਨਹੀਂ ਕੁਝ ਹੈਲਥ ਸਟੱਡੀ ਵਿਚ ਨੈਪ ਨੂੰ ਸਿਹਤ ਲਈ ਫਾਇਦੇਮੰਦ ਵੀ ਦੱਸਿਆ ਗਿਆ ਹੈ। ਹਾਲਾਂਕਿ ਨੈਪ ਨਾਲ ਜੁੜੇ ਇਹ ਫਾਇਦੇ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕੋਈ ਵਿਅਕਤੀ ਕਿੰਨੀ ਦੇਰ ਝਪਕੀ ਲੈਂਦਾ ਹੈ।
ਐੱਨਸੀਬੀਆਈ ਵਿਚ ਪ੍ਰਕਾਸ਼ਿਤ ਇਕ ਰਿਸਰਚ ਪੇਪਰ ਮੁਤਾਬਕ ਦਿਨ ਵਿਚ ਸੌਣ ਨਾਲ ਤਣਾਅ ਨਹੀਂ ਹੁੰਦਾ ਹੈ ਜੋ ਤੁਹਾਨੂੰ ਦਿਨ ਭਰ ਤਰੋ ਤਾਜ਼ਾ ਰਹਿਣ ਤੇ ਕੰਮ ਨੂੰ ਬੇਹਤਰ ਤਰੀਕੇ ਨਾਲ ਕਰਨ ਲਈ ਬਹੁਤ ਜ਼ਰੂਰੀ ਹੈ। ਨਾਲ ਹੀ ਤੁਹਾਡੇ ਮੈਂਟਲ ਹੈਲਥ ਨੂੰ ਸਪੋਰਟ ਕਰਦਾ ਹੈ।
ਜਾਂਸ ਹਾਪਕਿੰਸ ਮੈਡੀਸਨ ਮੁਤਾਬਕ ਜੋ ਲੋਕ ਦਿਨ ਵਿਚ 30-90 ਮਿੰਟ ਦਾ ਨੈਪ ਲੈਂਦੇ ਹਨ, ਉਨ੍ਹਾਂ ਦੀ ਮੈਮੋਰੀ ਦੂਜੇ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੁੰਦੀ ਹੈ ਜੋ ਇਸ ਤੋਂ ਘੱਟ ਸਮੇਂ ਜਾਂ ਵੱਧ ਸਮੇਂ ਦਾ ਨੈਪ ਲੈਂਦੇ ਹਨ। ਉਨ੍ਹਾਂ ਦੀ ਸ਼ਬਦਾਂ ਨੂੰ ਯਾਦ ਰੱਖਣ ਦੀ ਸਮਰੱਥਾ ਵੱਧ ਹੁੰਦੀ ਹੈ। ਨਾਲ ਹੀ ਉਹ ਚੀਜ਼ਾਂ ਨੂੰ ਬੇਹਤਰ ਤਰੀਕੇ ਨਾਲ ਸਮਝਦੇ ਹਨ।
ਨੈਪ ਲੈਣ ਦੇ ਹਨ ਕਈ ਫਾਇਦੇ
ਹਾਰਟ ਡਿਜੀਜ ਦਾ ਜੋਖਿਮ ਘੱਟ ਹੁੰਦਾ ਹੈ
ਥਕਾਵਟ ਨਹੀਂ ਹੁੰਦੀ
ਦਿਮਾਗ ਅਲਰਟ ਰਹਿੰਦਾ ਹੈ
ਮੂਡ ਫਰੈਸ਼ ਹੁੰਦਾ ਹੈ।
ਧਿਆਨ ਰੱਖੋ ਜੇਕਰ ਤੁਸੀਂ ਦਿਨ ਵਿਚ ਲੰਬੇ ਸਮੇਂ ਤੱਕ ਸੌਂਦੇ ਹੋ ਤਾਂ ਨੈਪ ਨਾਲ ਜੁੜੇ ਫਾਇਦੇ ਨੁਕਸਾਨ ਵਿਚ ਬਦਲ ਸਕਦੇ ਹਨ। ਦਿਨ ਵਿਚ ਜ਼ਿਆਦਾ ਦੇਰ ਤੱਕ ਸੌਣ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਡਿਪ੍ਰੈਸ਼ਨ, ਕਮਜ਼ੋਰ ਇਮਊਨਿਟੀ, ਕਬਜ਼ ਵਰਗੀ ਸਮੱਸਿਆ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ –