ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਜਦੋਂ ਭਾਰਤ ਪਹਿਲਾਂ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਦੇ ਦਾਦਾ ਅਤੇ ਦਾਦੀ ਦੀਦਾਰ ਸਿੰਘ ਅਤੇ ਗੁਰਮੇਲ ਕੌਰ ਠੀਕ 2 ਵਜੇ ਟੀਵੀ ਅੱਗੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਪਹਿਲੀ ਝਲਕ ਦੇਖਣ ਲਈ ਬੈਠ ਗਏ।
ਹਾਲਾਂਕਿ ਮੈਚ ਦੌਰਾਨ ਸ਼ੁਭਮਨ ਗਿੱਲ ਛੋਟੀ ਗੇਂਦ ‘ਤੇ ਚਾਰ ਦੌੜਾਂ ਬਣਾ ਕੇ ਆਊਟ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਜੱਦੀ ਪਿੰਡ ਜੈਮਲਵਾਲਾ ‘ਚ ਇਕ ਵਾਰ ਲਈ ਸੰਨਾਟਾ ਛਾ ਗਿਆ। ਇਸ ਦੌਰਾਨ ਦਾਦਾ ਅਤੇ ਦਾਦੀ ਕੁਝ ਸਮੇਂ ਲਈ ਭਾਵੁਕ ਹੋ ਗਏ। ਇਸ ਦੌਰਾਨ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਇਹ ਫਾਈਨਲ ਮੈਚ ਹੈ ਅਤੇ ਇਸ ਵਿੱਚ ਕਾਫੀ ਪ੍ਰੈਸ਼ਰ ਹੁੰਦਾ ਹੈ।
ਅਜਿਹੇ ‘ਚ ਸਬਰ ਨਾਲ ਖੇਡਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਪੋਤਰਾ ਸ਼ੁਭਮਨ ਗਿੱਲ ਅਕਸਰ ਇਹ ਸ਼ਾਰਟ ਖੇਡਦਾ ਹੈ, ਜਿਸ ਵਿਚ ਉਹ ਸਫਲ ਰਹਿੰਦਾ ਹੈ ਪਰ ਅੱਜ ਫਾਈਨਲ ਮੈਚ ਵਿਚ ਉਹ ਇਸ ਗੇਂਦ ‘ਤੇ ਆਊਟ ਹੋ ਗਿਆ। ਉਹ ਪਹਿਲਾਂ ਵੀ ਉਸ ਨੂੰ ਅਜਿਹੀ ਗੇਂਦ ਆਰਾਮ ਨਾਲ ਖੇਡਣ ਲਈ ਕਹਿੰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿੱਤਾਂਗੇ ਬੱਸ ਕੋਈ ਗਲਤੀ ਨਾ ਹੋਵੇ, ਹੁਣ ਖਿਡਾਰੀ ਪਿੱਛੇ ਪਾਰੀ ਸੰਭਾਲ ਲੈਣ।
ਇਹ ਵੀ ਪੜ੍ਹੋ : ਪਾਕਿਸਤਾਨੋਂ ਆਈ ਸੀਮਾ ਹੈਦਰ ਨੇ ਭਾਰਤ ਦੀ ਜਿੱਤ ਲਈ ਰੱਖਿਆ ਵਰਤ, ਕਿਹਾ- ‘ਦੁਆ ਖਾਲੀ ਨਹੀਂ ਜਾਏਗੀ’
ਇਸ ਦੌਰਾਨ ਦਾਦਾ-ਦਾਦੀ ਦੇ ਨਾਲ-ਨਾਲ ਰਿਸ਼ਤੇਦਾਰਾਂ ਨੇ ਭਾਰਤੀ ਖਿਡਾਰੀਆਂ ਵੱਲੋਂ ਲਗਾਏ ਗਏ ਵੱਖ-ਵੱਖ ਚੌਕਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੋਤਰਾ ਇਸ ਵਿਸ਼ਵ ਕੱਪ ਵਿੱਚ ਬਹੁਤ ਵਧੀਆ ਖੇਡਿਆ ਹੈ ਅਤੇ ਉਸ ਨੂੰ ਉਮੀਦ ਹੈ ਕਿ ਬਾਕੀ ਖਿਡਾਰੀ ਵੀ ਵਧੀਆ ਖੇਡਣਗੇ।
ਵੀਡੀਓ ਲਈ ਕਲਿੱਕ ਕਰੋ : –