ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ। ਇਸ ਮੌਕੇ ਸਿੱਧੂ ਦੇ 3 ਗੀਤਾਂ ਦੀ ਐਲਬਮ ‘ਮੂਸੇ ਪ੍ਰਿੰਟ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਨੂੰ ਲੈ ਕੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੌਤ ਤੋਂ ਪਹਿਲਾਂ ਪੁੱਤ ਖੁਦ ਦੇ, ਮੇਰੇ ਤੇ ਆਪਣੀ ਮਾਂ ਦੇ ਜਨਮਦਿਨ ਮੌਕੇ ਗੀਤ ਰਿਲੀਜ਼ ਕਰਦਾ ਰਿਹਾ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਦਾ ਸ਼ੁਰੂ ਕੀਤਾ ਗਿਆ ਸਿਲਸਿਲਾ ਰੁਕੇ ਨਾ।
ਪਿਤਾ ਨੇ ਕਿਹਾ ਕਿ ਸਿੱਧੂ ਦੇ ਹਰ ਜਨਮਦਿਨ ‘ਤੇ ਉਨ੍ਹਾਂ ਦੇ ਫੈਨਸ ਨੂੰ ਕੁਝ ਨਾ ਕੁਝ ਮਿਲਦਾ ਰਿਹਾ। ਇਸ ਲਈ ਕੋਸ਼ਿਸ਼ਾਂ ਜਾਰੀ ਹਨ। ਅਜੇ ਸਿੱਧੂ ਦੇ ਜਿੰਨੇ ਵੀ ਗਾਣੇ ਰਿਕਾਰਡ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਐਲਬਮ ਵਿਚ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਉਹੀ ਮਿਲੇਗਾ ਜੋ ਉਹ ਸਿੱਧੂ ਤੋਂ ਉਸ ਦੇ ਜਿਊਂਦੇ ਜੀ ਚਾਹੁੰਦੇ ਸਨ।
ਐਲਬਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਪੋਸਟਰ ਨੂੰਹੁਣ ਤੱਕ 1.3 ਮਿਲੀਅਨ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਇਸ ਐਲਬਮ ਵਿਚ 3 ਗੀਤ 0008, ਨੇਲਸ ਤੇ ਟੈਕ ਨੋਟਸ ਸ਼ਾਮਲ ਹਨ।
ਇਹ ਵੀ ਪੜ੍ਹੋ : ‘ਹੁਣ 20°C ਤੋਂ ਘੱਟ ਤੇ 28°C ਤੋਂ ਜ਼ਿਆਦਾ ਨਹੀਂ ਹੋਵੇਗਾ AC ਦਾ ਤਾਪਮਾਨ’- ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿਚ ਹੋਇਆ ਸੀ। 29 ਮਈ 2022 ਨੂੰ ਸਿੱਧੂ ਦਾ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: