ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਦੌੜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੁੰਘਾ ਦੀ ਅਗਵਾਈ ਵਿੱਚ ਕਸਬਾ ਭਦੌੜ ਦੇ ਮੀਰੀ ਪੀਰੀ ਖਾਲਸਾ ਕਾਲਜ ਵਿਖੇ ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡੇ ਗਏ। ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਅੱਜ 1,60000 ਹਜ਼ਾਰ ਦੀ ਸਹਾਇਤਾ ਜਿਸ ਵਿਚੋਂ 80 ਹਜ਼ਾਰ ਰੁਪਏ ਅਤਿ ਗਰੀਬ ਲੋੜਵੰਦ ਪਰਿਵਾਰਾਂ ਜਿਸ ਵਿਚ ਚਾਰ ਕੈਂਸਰ ਪੀੜਤਾਂ ਨੂੰ ਵੀਹ ਵੀਹ ਦੇ ਚੈੱਕ ਵੰਡੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ਼ਰੀਬ ਦਾ ਮੂੰਹ ਗੁਰੂ ਦਾ ਗੋਲਕ ਦੇ ਮੁਤਾਬਕ ਐੱਸਜੀਪੀਸੀ ਜੋ ਆਪਣੇ ਬਣਦੇ ਫਰਜ਼ ਹਨ। ਉਹਨਾਂ ਨੂੰ ਨਿਭਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ ।
ਜੱਥੇਦਾਰ ਬਲਦੇਵ ਸਿੰਘ ਚੂੰਘਾ ਨੇ ਦੱਸਿਆ ਕਿ ਐੱਸਜੀਪੀਸੀ ਦੇ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਜੋ ਵੀ ਉਨ੍ਹਾਂ ਦੇ ਏਰੀਏ ਵਿਚ ਲੋੜਵੰਦ ਜਾਂ ਵਿਦਿਆਰਥੀ ਜਾਂ ਕੋਈ ਅਤਿ ਗ਼ਰੀਬ ਪਰਿਵਾਰ ਹੈ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਜਿਸ ਦੇ ਤਹਿਤ ਇਹ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਅਤੇ ਗੁਰਦੁਆਰਾ ਸਾਹਿਬਾਂ ਨੂੰ ਲੋੜ ਅਨੁਸਾਰ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਭਦੌੜ ਹਲਕੇ ਵਿੱਚ ਸਾਲ ਵਿਚ ਸਵਾ ਕਰੋੜ ਰੁਪਿਆ ਲੋੜਵੰਦਾਂ ਦੀ ਮੱਦਦ ਲਈ ਐੱਸਜੀਪੀਸੀ ਵੱਲੋਂ ਦੇ ਚੁੱਕੇ ਹਨ ਬੇਸ਼ੱਕ ਉਹ ਉਨ੍ਹਾਂ ਦੇ ਏਰੀਏ ਦਾ ਹੋਵੇ ਜਾਂ ਬਾਹਰ ਦਾ ਕਦੇ ਵੀ ਇਸ ਸੰਬੰਧੀ ਕੋਈ ਵੀ ਭੇਦਭਾਵ ਨਹੀਂ ਕੀਤਾ ਗਿਆ।
Lauki Kofta Recipe | ਲੋਕੀ ਕੋਫਤਾ ਬਨਾਉਣ ਦਾ ਆਸਾਨ ਤਰੀਕਾ | Bottle Gourd Curry Recipe
ਇਸ ਮੌਕੇ ਅਮਰੀਕ ਸਿੰਘ ਮੈਨੇਜਰ ਵਿਸਾਖੀ ਵਾਲਾ ਗੁਰਦੁਆਰਾ ਭਦੌੜ, ਸਤਨਾਮ ਸਿੰਘ ਕਥਾ ਵਾਚਕ, ਜਸਵਿੰਦਰ ਸਿੰਘ, ਬਾਬਾ ਨਾਹਰ ਸਿੰਘ ਚੂੰਘਾ ਖਜ਼ਾਨਚੀ ,ਸੁਖਪਾਲ ਸਿੰਘ ਸਟੋਰ ਕੀਪਰ, ਰਜਿੰਦਰ ਸਿੰਘ ਸੇਖੋਂ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।