ਇਟਲੀ ਦੇ ਗ੍ਰਹਿ ਮੰਤਰਾਲੇ ਦੁਆਰਾ ਕ੍ਰਿਸਮਿਸ ਦੇ ਤਿਉਹਾਰ ਨੂੰ ਮੁੱਖ ਰੱਖਕੇ ਰਾਜਧਾਨੀ ਰੋਮ ਵਿਚ ਰਾਸ਼ਟਰੀ ਪੱਧਰ ‘ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਗ੍ਰਹਿ ਮੰਤਰੀ ਲੁਚੀਆਨਾ ਲਾਮੋਰਗੇਸੇ, ਦੇ ਵਿਸ਼ੇਸ਼ ਸੱਦੇ ਤੇ ਪੁੱਜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ, ਸੁਰਿੰਦਰਜੀਤ ਸਿੰਘ ਪੰਡੋਰੀ, ਕਰਮਜੀਤ ਸਿੰਘ ਢਿੱਲੋ ਅਤੇ ਉੱਘੇ ਪੱਤਰਕਾਰ ਸਾਬੀ ਚੀਨੀਆ ਦੀ ਮੌਜੂਦਗੀ ਇਟਲੀ ਵਿਚ ਵੱਸਦੇ ਸਿੱਖਾਂ ਲਈ ਕੋਈ ਸ਼ੁੰਭ ਸੰਖੇਪ ਬਣਦੀ ਨਜਰ ਆ ਰਹੀ ਹੈ। ਬੇਸ਼ਕ ਇਹ ਸਮਾਗਮ ਕ੍ਰਿਸਮਿਸ ਦੇ ਤਿਉਹਾਰ ਦੇ ਸਬੰਧ ਵਿਚ ਸੀ ਜਿਸ ਲਈ ਕੁਝ ਗਿਣਵੇ ਚੁਣਵੇਂ ਮਹਿਮਾਨਾਂ ਨੂੰ ਸੱਦਾ ਪੱਤਰ ਭੇਜੇ ਗਏ ਸਨ। ਅਜਿਹੇ ਵਿਚ ਸਿੱਖ ਆਗੂਆਂ ਦੀ ਸ਼ਮੂਲੀਅਤ ਅਤੇ ਗ੍ਰਹਿ ਮੰਤਰੀ ਵੱਲੋ ਉਨ੍ਹਾਂ ਨਾਲ ਖੁੱਲਦਿਲ੍ਹੀ ਨਾਲ ਕੀਤੀ ਗੱਲਬਾਤ ਵੱਡੇ ਮਾਇਨੇ ਰੱਖਦੀ ਹੈ। ਇਸ ਮੌਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋ ਗ੍ਰਹਿ ਮੰਤਰੀ ਨੂੰ ਇਕ ਯਾਦਗਾਰੀ ਸਨਮਾਨ੍ ਚਿੰਨ੍ਹ ਵੀ ਭੇਟ ਕੀਤਾ ਗਿਆ। ਦੱਸਣਯੋਗ ਹੈ ਕਿ ਇਟਲੀ ਵਿਚ ਸਿੱਖ ਧਰਮ ਦੀ ਰਜਿਸਟੇਸ਼ਨ ਵਾਲੀ ਫਾਈਲ ਵੀ ਗ੍ਰਹਿ ਮੰਤਰੀ ਦੇ ਕੋਲ ਹੈ |
ਇਸ ਮੌਕੇ ਗ੍ਰਹਿ ਮੰਤਰੀ ਨੇ ਲੁਚੀਆਨਾ ਲਾਮੋਰਗੇਸੇ ਨੇ ਆਏ ਹੋਏ ਮਹਿਮਾਨਾ ਨੂੰ ਜੀ ਆਇਆ ਆਖਦਿਆ ਕ੍ਰਿਸਮਿਸ ਦੀਆਂ ਵਧਾਈਆ ਦਿੰਦੇ ਹੋਏ ਪ੍ਰੋਗਰਾਮ ਦੀ ਆਰੰਭਤਾ ਕਰਵਾਈ ਉਪਰੰਤ ਪੁਲਿਸ ਬੈਂਡ ਵਾਲਿਆ ਨੇ ਮਿਊਜਿਕ ਦੀਆਂ ਧੁੰਨਾਂ ਦਾ ਕਮਾਲ ਵਿਖਾਉਦੇ ਹੋਏ ਖੂਬ ਵਾਹ ਵਾਹ ਕਰਵਾਈ। ਪੰਡਾਲ ਵਿਚ ਬੈਠੇ ਮਹਿਮਾਨਾਂ ਵੱਲੋ ਤਾੜੀਆਂ ਦੀ ਗੂੰਜ ‘ਚੋ ਕਲਾਕਾਰਾਂ ਦੀ ਹੌਸਲਾ ਅਫਜਾਈ ਕੀਤੀ ਗਈ। ਮਸ਼ਹੂਰ ਐਂਨਕਰ ਸਾਰੇਨਾ ਔਟੀਰੀ ਤੇ ਪੇਰੋ ਮੌਟੀ ਵਲੋ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਦਿਆ ਹੋਇਆ ਸਮਾਗਮ ਨੂੰ ਬਾਖੂਬੀ ਕਾਮਯਾਬ ਬਣਾਇਆ ਗਿਆ। ਇਟਲੀ ਦੇ ਮਸ਼ਹੂਰ ਗਾਇਕ ਜਨਮਾਰਕੋ ਕਰੂਚੀਆ, ਕਿਆਰਾ ਤੇਗਈ, ਕਤਾਲਦੋ ਕਪਾਤੋੳ ਵੱਲੋ ਵੀ ਆਪਣੀ ਕਲ੍ਹਾ ਨਾਲ ਚਾਰ ਚੰਨ ਲਾਏ।