13 april khalsa panth di sajna: ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਮਹਾਨ ਕਰਨੀ ਖ਼ਾਲਸਾ ਪੰਥ ਦੀ ਸਿਰਜਣਾ ਸੀ।ਪਿਛਲੇ 23-24 ਸਾਲਾਂ ਤੋਂ ਗੁਰੂ ਜੀ ਮੁਗਲਾਂ ਵਿਰੁੱਧ ਇੱਕ ਸ਼ਕਤੀ ਪੈਦਾ ਕਰਨਾ ਚਾਹੁੰਦੇ ਸਨ।ਉਹ ਜਾਣਦੇ ਸਨ ਕਿ ਇਹ ਸ਼ਕਤੀ ਆਮ ਲੋਕਾਂ ‘ਚ ਹੈ।ਇਸ ਨੂੰ ਸੰਗਠਿਤ ਕਰਨ ਦੀ ਲੋੜ ਹੈ।ਈਸਵੀ ਸੰਨ 1699 ਦੀ ਵਿਸਾਖੀ ਵਾਲੇ ਦਿਨ ਦੂਰ-ਦੂਰ ਤੋਂ ਸਿੱਖਾਂ ਨੂੰ ਸੱਦ ਬੁਲਾਇਆ ਗਿਆ।ਇਸ ਵੱਡੇ ਇਕੱਠ ਵਿੱਚ ਗੁਰੂ ਜੀ ਨੇ ਆਪਣੀ ਕ੍ਰਿਪਾਨ ਮਿਆਨ ‘ਚੋਂ ਕੱਢ ਲਈ।ਫਿਰ ਕ੍ਰਿਪਾਨ ਦੀ ਲਿਸ਼ਕ ਦੇ ਨਾਲ ਗਰਜਵੀਂ ਆਵਾਜ਼ ‘ਚ ਇੱਕ ਸੀਸ ਦੀ ਮੰਗ ਕੀਤੀ।ਉਨਾਂ੍ਹ ਨੇ ਕਿਹਾ ਕਿ ਇਹ ਸੀਸ ਨੌਂ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਲਈ ਕੁਰਬਾਨੀ ਵਜੋਂ ਹੋਵੇਗਾ।
ਗੁਰੂ ਜੀ ਦੀ ਪਹਿਲੀ ਪੁਕਾਰ ‘ਤੇ ਸੱਨਾਟਾ, ਦੂਜੀ ‘ਤੇ ਵੀ।ਤੀਜੀ ਪੁਕਾਰ ‘ਤੇ ਲਾਹੌਰ ਦੇ ਭਾਈ ਦਇਆ ਰਾਮ ਜੀ ਸੀਸ ਭੇਟਾ ਲਈ ਉੱਠੇ।ਗੁਰੂ ਜੀ ਉਸ ਨੂੰ ਨੇੜੇ ਹੀ ਲਾਏ ਇੱਕ ਤੰਬੂ ‘ਚ ਲੈ ਗਏ।ਫਿਰ ਖੜਾਕ ਦੀ ਆਵਾਜ਼।ਗੁਰੂ ਜੀ ਦੁਬਾਰਾ ਸਭ ਦੇ ਸਾਹਮਣੇ ਆਏ।ਗੁਰੂ ਜੀ ਦੀ ਕ੍ਰਿਪਾਨ ਖੂਨ ਨਾਲ ਭਿੱਜੀ ਹੋਈ ਸੀ।ਹੁਣ ਇੱਕ ਹੋਰ ਸੀਸ ਦੇਣ ਲਈ ਪੁਕਾਰ ਸੀ।ਇਸ ਵਾਰੀ ਦਿੱਲੀ ਨਿਵਾਸੀ ਭਾਈ ਧਰਮਦਾਸ ਜੀ ਅੱਗੇ ਆਏ।ਤੀਜੀ ਵਾਰ ਉਹੋ ਕੁਝ ਦੁਹਰਾਏ ਜਾਣ ‘ਤੇ ਜਗਨ-ਨਾਥ ਪੁਰੀ ਦੇ ਭਾਈ ਹਿੰਮਤ ਰਾਇ ਅੱਗੇ ਆਏ।ਚੌਥੀ ਵਾਰੀ ਦਵਾਰਕਾ ਦੇ ਭਾਰੀ ਮੁਹਕਮ ਚੰਦ ਉੱਠੇ।ਪੰਜਵੀਂ ਵਾਰੀ ਬਿਦਰ ਦੇ ਭਾਈ ਸਾਹਿਬ ਚੰਦ ਜੀ ਸਨ।ਇਸ ਪਿੱਛੋਂ ਗੁਰੂ ਜੀ ਪੰਜਾਂ ਨੂੰ ਸੁੰਦਰ ਪੁਸ਼ਾਕ ਪੁਆ ਕੇ ਸੰਗਤਾਂ ਸਾਹਮਣੇ ਲਿਆਏ।ਫਿਰ ਲੋਹੇ ਦੇ ਬਾਟੇ ‘ਚ ਖੰਡੇ ਨਾਲ ਜਲ ਹਿਲਾਉਂਦਿਆਂ ਤੇ ਨਾਲ ਪੰਜ ਬਾਣੀਆਂ ਪੜ੍ਹਦਿਆਂ ਅੰਮ੍ਰਿਤ ਤਿਆਰ ਕੀਤਾ ਗਿਆ।ਮਾਤਾ ਜੀਤੋ ਜੀ ਨੇ ਇਸ ‘ਚ ਪਤਾਸੇ ਪਾਏ।ਫਿਰ ਇਹ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾ ਕੇ, ਅੰਤ ‘ਚ ਗੁਰੂ ਜੀ ਨੇ ਆਪ ਵੀ ਉਨ੍ਹਾਂ ਕੋਲੋਂ ਛਕਿਆ।ਭਾਈ ਗੁਰਦਾਸ ਜੀ ਨੇ ਲਿਖਿਆ ਹੈ:
ਵਾਹੁ-ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ।
ਪਹਿਲੇ ਪੰਜ ਸੀਸ ਭੇਟਾ ਕਰਨ ਵਾਲਿਆਂ ਨੂੰ ਗੁਰੂ ਜੀ ਨੇ ‘ਪੰਜ ਪਿਆਰੇ’ਆਖਿਆ।ਉਨਾਂ੍ਹ ਦੇ ਨਾਂ ਨਾਲ ‘ਸਿੰਘ’ ਸ਼ਬਦ ਲਾਇਆ।ਗੁਰੂ ਜੀ ਨੇ ਅੰਮ੍ਰਿਤ ਛਕਣ ਪਿੱਛੋਂ ਆਪ ਵੀ ‘ਸਿੰਘ’ ਸ਼ਬਦ ਆਪਣੇ ਨਾਂ ਨਾਲ ਸਜਾਇਆ।ਉਦੋਂ ਤੋਂ ਅੰਮ੍ਰਿਤ ਦੀ ਇਹ ਧਾਰਾ ਸਿੱਖਾਂ ‘ਚ ਨਿਰੰਤਰ ਵਗੀ।ਖ਼ਾਲਸਾ ਪੰਥ ਦੀ ਸਾਜਨਾ ਜਿਹੀ ਅਨੂਠੀ ਘਟਨਾ ਨੇ ਲੋਕਾਂ ਦੀ ਕਾਇਆ ਕਲਪ ਕਰ ਦਿੱਤੀ।ਸਿੰਘ ਸਜੇ ਹਰ ਸਿੱਖ ਲਈ ਇੱਕ ਰਹਿਤਨਾਮਾ, ਪਾਲਣਾ ਲਈ, ਨਿਸ਼ਚਿਤ ਕੀਤਾ ਗਿਆ।ਇਸ ‘ਚ ਜਾਤ-ਪਾਤ ਤੇ ਊਚ-ਨੀਚ ਦੇ ਭੇਦ ਭਾਵ ਨਾ ਮੰਨ ਕੇ ਸਭ ‘ਚ ਵਾਹਿਗੁਰੂ ਦਾ ਰੂਪ ਦੇਖਣਾ, ਨਸ਼ੇ ਨਾ ਕਰਨੇ, ਵਹਿਮਾਂ-ਭਰਮਾਂ ਨੂੰ ਨਾ ਮੰਨਣਾ, ਗੁਰ-ਸਿੱਖਿਆ ‘ਤੇ ਅਮਲ ਕਰਨਾ, ਪੰਜ ਕਕਾਰ-ਕੰਘਾ,ਕ੍ਰਿਪਾਨ, ਕਛਹਿਰਾ, ਕੜਾ ਤੇ ਕੇਸ ਅਪਣਾਉਣਾ ਸ਼ਾਮਲ ਹਨ।ਮੁਗਲ ਸਰਕਾਰ ਤੇ ਪਹਾੜੀ ਰਾਜੇ ਗੁਰੂ ਜੀ ਦੀ ਵਧਦੀ ਸ਼ਕਤੀ ਤੋਂ ਖੌਫ ਖਾਣ ਲੱਗੇ ਸਨ।ਇਸੇ ਸਬੰਧ ‘ਚ ਗੁਰੂ ਜੀ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵਲੋਂ ਛੇੜੀਆਂ ਆਨੰਦਪੁਰ ਦੀਆਂ ਚਾਰ ਜੰਗ ਲੜਨੀਆਂ ਪਈਆਂ।ਪਹਿਲੀ ਜੰਗ ਜਨਵਰੀ 1700 ਈਸਵੀ ‘ਚ ਲੜੀ।ਦੂਜੀ ਜੰਗ ਉਸੇ ਸਾਲ ਫਿਰ ਲੜੀ ਗਈ।ਦੁਸ਼ਮਣ ਦੀਆਂ ਫੌਜਾਂ ਨੇ ਅਨੰਦਪੁਰ ਨੂੰ ਦੋ ਮਹੀਨੇ ਘੇਰੀ ਰੱਖਿਆ।ਬਾਹਰੋਂ ਰਸਦ-ਪਾਣੀ ਪਹੁੰਚਣਾ ਬੰਦ ਕਰ ਦਿੱਤਾ।
ਖਾਲਸੇ ਦੇ ਸਾਜਨਾ ਦਿਵਸ ਤੇ ਆਨੰਦਾਂ ਦੀ ਪੁਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਸਿੱਧਾ LIVE