ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ 1984 ਸਿੱਖ ਕਤਲੇਆਮ ਦੇ ਪੀੜਤ 114 ਪਰਿਵਾਰਾਂ ਨੂੰ ਜਲਦੀ ਹੀ ਉਨ੍ਹਾਂ ਦੀ ਬਕਾਇਆ ਰਹਿਂਦੀ ਐਕਸਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਮਿਲ ਜਾਵੇਗੀ। ਇਸੇ ਤਰ੍ਹਾਂ 73 ਪਰਿਵਾਰਾਂ ਨੂੰ ਜਲਦੀ ਹੀ ਉਨ੍ਹਾਂ ਦੇ ਮੈਂਬਰਾਂ ਵਾਸਤੇ ਨੌਕਰੀਆਂ ਦੇ ਨਿਯੁਕਤੀ ਪੱਤਰ ਮਿਲ ਜਾਣਗੇ। ਇਸ ਮਾਮਲੇ ਵਿੱਚ ਡਵੀਜ਼ਨਲ ਕਮਿਸ਼ਨਰ ਦਿੱਲੀ ਸੰਜੀਵ ਖਿਰਵਾਰ ਨਾਲ ਮੀਟਿੰਗ ਕਰਨ ਮਗਰੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਪੀੜ੍ਹਤ ਪਰਿਵਾਰਾਂ ਦਾ ਐਕਸਗ੍ਰੇਸ਼ੀਆ ਮੁਆਵਜ਼ਾ ਬਕਾਇਆ ਹੋਣ ਦਾ ਮਾਮਲਾ ਚੁੱਕਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਇਸ ਦੇ ਜਵਾਬ ਵਿੱਚ ਡਵੀਜ਼ਨਲ ਕਮਿਸ਼ਨ ਨੇ ਉਨ੍ਹਾਂ ਨੂੰ ਦਸਿਆ ਹੈ ਕਿ ਐਕਸਗ੍ਰੇਸ਼ੀਆ ਦੀਆਂ 114 ਫਾਈਲਾਂ ਕਲੀਅਰ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਪਰਿਵਾਰਾਂ ਨੂੰ ਬਿਨ੍ਹਾਂ ਹੋਰ ਦੇਰੀ ਦੇ ਮੁਆਵਜ਼ਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਮਾਮਲਾ ਵੀ ਚੁੱਕਿਆ, ਜਿਸ ‘ਤੇ ਸੰਜੀਵ ਖੀਰਵਾਰ ਨੇ ਦੱਸਿਆ ਕਿ 73 ਪਰਿਵਾਰਾਂ ‘ਚੋਂ ਕੁਝ ਪਰਿਵਾਰਾਂ ਲਈ ਨੌਕਰੀ ਦੀਆਂ ਚਿੱਠੀਆਂ ਤੁਰੰਤ ਭੇਜੀਆਂ ਜਾ ਰਹੀਆਂ ਹਨ ਜਦੋਂ ਕਿ ਬਾਕੀ ਰਹਿਂਦੇ ਪਰਿਵਾਰਾਂ ਲਈ ਵੀ ਚਿੱਠੀਆਂ ਜਲਦੀ ਹੀ ਭੇਜ ਦਿੱਤੀਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ ਉਹ ਨਿੱਜੀ ਤੌਰ ‘ਤੇ ਇਨ੍ਹਾਂ ਕੇਸਾਂ ਦੀ ਪੈਰਵਈ ਕਰ ਰਹੇ ਹਨ ਅਤੇ ਉਹ ਯਕੀਨੀ ਬਣਾਉਣਗੇ ਕਿ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਮਿਲੇ।