baba budhan shah ji: ਉਤਰੀ ਭਾਰਤ ਦੀ ਸਭ ਤੋਂ ਪ੍ਰਸਿਧ ਦਰਗਾਹ ਸਾਈਂ ਬਾਬਾ ਬੁਢਣ ਸ਼ਾਹ ਜੀ ਦੀ ਦਰਗਾਹ ਸ੍ਰੀ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ‘ਚ ਇਕ ਉਚੀ ਪਹਾੜੀ ’ਤੇ ਸਥਿਤ ਹੈ। ਸਾਈਂ ਬਾਬਾ ਬੁਢਣ ਸ਼ਾਹ ਜੀ ਦਾ ਪਿਛੋਕੜ ਬਗਦਾਦ ਸ਼ਹਿਰ ਤੋਂ ਸੀ, ਸਾਈਂ ਜੀ ਇਸ ਧਰਤੀ ’ਤੇ ਖ਼ੁਦਾ (ਰਬ) ਦੀ ਇਬਾਦਤ ਲਈ ਇਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ-ਕਸ਼ਮੀਰ, ਕੁਲੂ-ਮਨਾਲੀ ਵਾਲੇ ਰਾਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾਂ ਵਿਚ ਇਕ ਉਚੀ ਪਹਾੜੀ ਤੇ ਆਕੇ ਡੇਰਾ ਲਾਇਆ। ਇਤ੍ਹਿਹਾਸਕਾਰਾ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਣ ਸ਼ਾਹ ਜੀ ਦੀ ਉਮਰ 671 ਸਾਲ ਦੀ ਹੋ ਚੁਕੀ ਸੀ ਕੁੱਦਰਤ ਵਲੋਂ ਉਹਨਾਂ ਨੂੰ ਇਕ ਸ਼ੇਰ, ਇੱਕ ਕੁੱਤਾ ਤੇ ਤਿੰਨ ਬਕਰੀਆਂ ਪ੍ਰਾਪਤ ਹੋਈਆਂ ਸਨ, ਇਨ੍ਹਾਂ ਬਕਰੀਆਂ ਨੂੰ ਸ਼ੇਰ ਤੇ ਕੁਤਾ ਜੰਗਲਾਂ ਵਿਚ ਚਰਾ ਕੇ ਲਿਆਉਂਦੇ ਸਨ।।
ਚੌਥੀ ਉਦਾਸੀ ਵਕਤ ਸ੍ਰੀ ਗੁਰੂ ਨਾਨਕ ਦੇਵ ਜੀ ਕੁਲੂ-ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਡੇਰੇ ‘ਤੇ ਪਧਾਰੇ ਉਸ ਵਕਤ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਨਾਲ ਸਨ। ਮਹਿਮਾਨਵਾਜ਼ੀ ਵਜੋਂ ਸਾਈਂ ਜੀ ਨੇ ਬਕਰੀਆਂ ਦੇ ਦੁਧ ਦੀ ਚਿਪੀ ਭਰ ਕੇ ਗੁਰੂ ਨਾਨਕ ਦੇਵ ਜੀ ਨੂੰ ਭੇਂਟ ਕੀਤਾ, ਦੁਧ ਦੀ ਚਿਪੀ ਵੇਖ ਕੇ ਗੁਰੂ ਜੀ ਸਾਈਂ ਜੀ ਨੂੰ ਆਖਣ ਲਗੇ ਠਸਾਈਂ ਜੀ ਦੁਧ ਸਾਨੂੰ ਪ੍ਰਵਾਨ ਹੈ ਪਰ ਅਸੀਂ ਹੁਣ ਨਹੀਂ ਛਕਣਾ ਇਹ ਦੁਧ ਅਸੀਂ ਛੇਂਵੇਂ ਜ਼ਾਮੇ ’ਚ ਛਕਾਂਗੇ’’ ਸਾਈਂ ਜੀ ਆਖਣ ਲਗੇ ਮੇਰੀ ਤਾਂ ਪਹਿਲਾਂ ਹੀ ਐਨੀ ਉਮਰ ਹੋ ਚੁਕੀ ਹੈ ਛੇਂਵੇਂ ਜਾਮੇ ਤਕ ਨਾ ਇਹ ਸੁਧ ਰਹਿਣੀ ਤੇ ਨਾ ਇਹ ਦੁਧ ਰਹਿਣਾ, ਇਹ ਗਲ ਸੁਣ ਕੇ ਗੁਰੂ ਜੀ ਆਖਣ ਲੱਗੇ ਸਾਈਂ ਜੀ ਛੇਂਵੇਂ ਜ਼ਾਮੇ ਤਕ ਇਹ ਸੁਧ-ਬੁਧ ਤੇ ਦੁਧ ਇਸੇ ਤਰਾਂ ਹੀ ਰਹਿਣਗੇ ਐਨਾ ਵਚਨ ਕਰ ਕੇ ਗੁਰੂ ਜੀ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵਲ ਚਲ ਪਏ। ਸਾਈਂ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਅਮਾਨਤ ਦੁਧ ਨੂੰ ਆਪਣੇ ਧੂਣੇ ਨੂੰ ਇਹ ਆਖ ਕੇ ਦਬਾ ਦਿਤਾ ਕੇ ਇਹ ਅਮਾਨਤ ਧੰਨ ਨਿਰੰਕਾਰ ਦੀ ਹੈ ਸਾਂਭ ਕੇ ਰਖੀ, ਤੇ ਆਪ ਛੇਂਵੇਂ ਜ਼ਾਮੇ ਦੀ ਉਡੀਕ ਕਰਨ ਲਗੇ। ਸਮਾਂ ਬੀਤਦਾ ਗਿਆ ਛੇਂਵੇਂ ਪਾਤਸ਼ਾਹੀ ਦਾ ਸਮਾਂ ਆ ਗਿਆ ਛੇਂਵੇਂ ਗੁਰੂ
ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਪੁਤਰ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਆਪਣੀ ਰਖੀ ਅਮਾਨਤ ਦੁਧ ਦੀ ਮੰਗ ਸਾਈਂ ਬਾਬਾ ਬੁਢਣ ਸ਼ਾਹ ਜੀ ਤੋਂ ਆਣ ਕੀਤੀ, ਉਸ ਸਮੇਂ ਸਾਈਂ ਜੀ ਦੀ ਉਮਰ ਐਨੀ ਹੋ ਚੁਕੀ ਸੀ ਕੇ ਉਨ੍ਹਾਂ ਦੇ ਪਾਲਕਾਂ ਦੇ ਵਾਲ ਵੀ ਧਰਤੀ ਨਾਲ ਲਗ ਰਹੇ ਸਨ, ਸਾਈਂ ਜੀ ਨੇ ਧੂਣੇ ’ਚ ਰਖਿਆ ਦੁਧ 121 ਸਾਲ ਬਾਅਦ ਕਢਿਆ, ਉਹ ਦੁਧ ਜਿਵੇਂ ਕਚਾ ਰਖਿਆ ਸੀ ਉਸੇ ਤਰਾਂ ਕਚਾ ਨਿਕਲਿਆ ਤੇ ਉਹ ਦੁਧ ਬਾਬਾ ਗੁਰਦਿਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ‘ਚ ਛਕਿਆ ਇਹ ਕਰਾਮਾਤੀ ਦੁਧ ਛਕਣ ਬਾਅਦ ਬਾਬਾ ਗੁਰਦਿਤਾ ਜੀ ਨੇ ਪਿੰਡ ਜਿੰਦਵੜੀ ’ਚ ਇਕ ਬਿਰਧਾਂ ਬ੍ਰਾਹਮਣੀ ਦੀ ਮਰੀ ਹੋਈ ਗਊ ਨਿੰਮ ਦੀ ਛਿਟੀ ਨਾਲ ਸੁੱਚੇ ਜੱਲ ਦੇ ਛਿਟੇ ਮਾਰ ਕੇ ਗਊ ਨੂੰ ਜਿਉਂਦਾ ਕਰ ਦਿਤਾ। ਜਦੋਂ ਇਹ ਗਲ ਉਨ੍ਹਾਂ ਦੇ ਪਿਤਾ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੂੰ ਪਤਾ ਲਗੀ ਤਾਂ ਉਹ ਬਾਬਾ ਗੁਰਦਿਤਾ ਜੀ ਨਾਲ ਨਰਾਜ਼ ਹੋ ਗਏ ਤੇ ਬਾਬਾ ਗੁਰਦਿਤਾ ਜੀ ਨੂੰ ਆਖਣ ਲਗੇ ਕਿ ਇਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ, ਅੱਜ ਮਰੀ ਹੋਈ ਗਊ ਜਿਉਂਦਾ ਕੀਤੀ ਕਲ ਨੂੰ ਜਦੋਂ ਲੋਕਾਂ ਨੂੰ ਇਸ ਗਲ ਬਾਰੇ ਪਤਾ ਲਗੂ ਇਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲਗ ਜਾਣਗੇ, ਤੁਸੀਂ ਕਿਸ-ਕਿਸ ਨੂੰ ਜਿਉਂਦਾ ਕਰੋਗੇਂ। ਹੁਣ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਦੁਨੀਆਂ ਥੋਨੂੰ ਛਡਣੀ ਪਊ ਜਾਂ ਫੇਰ ਮੈਨੂੰ ਕਿਉਂਕਿ ਇਸ ਤਰ੍ਹਾਂ ਕਰ ਕੇ ਤੁਸੀਂ ਕੁਦਰਤ ਦੇ ਬਣਾਏ ਹੋਏ ਨੀਯਮ ਨਾਲ ਛੇੜਛਾੜ ਕੀਤੀ ਹੈ। ਐਨੀ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਪਣੇ ਪਿਤਾ ਜੀ ਨੂੰ ਆਖਣ ਲਗੇ ਪਿਤਾ ਜੀ ਗ਼ਲਤੀ ਮੇਰੇ ਕੋਲੋਂ ਹੋਈ ਹੈ ਸਜ਼ਾ ਵੀ ਮੈਨੂੰ ਮਿਲਣੀ ਚਾਹੀਦੀ ਹੈ, ਪਿਤਾ ਜੀ ਦਾ ਅਸ਼ੀਰਵਾਦ ਲੈ ਬਾਬਾ ਗੁਰਦਿਤਾ ਜੀ ਸਾਈਂ ਬਾਬਾ ਬੁਢਣ ਸ਼ਾਹ ਜੀ ਦੇ ਕੋਲ ਆ ਗਏ ਤੇ ਸਾਈਂ ਜੀ ਨੂੰ ਆਖਣ ਲਗੇ ਸਾਈਂ ਮੈਨੂੰ ਤੁਹਾਡਾ ਸਥਾਨ ਚਾਹੀਦਾ ਮੈਂ ਆਪਣਾ ਸ਼ਰੀਰ ਤਿਆਗਣਾ ਹੈ, ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਤੇ ਲਗਾ ਲਉ, ਐਨੀ ਗਲ ਸੁਣ ਕੇ ਸਾਈਂ ਜੀ ਆਖਣ ਲਗੇ ਬਾਬਾ ਜੀ ਇਹ ਜਗਾਹ ਵੀ ਤੁਹਾਡੀ ਤੇ ਇਹ ਸ਼ਰੀਰ ਵੀ ਤੁਹਾਡਾ ਪਰੰਤੂ ਕਲ ਨੂੰ ਸੰਗਤਾਂ ਨੇ ਮੈਨੂੰ ਲਭਦਿਆਂ ਐਥੇ ਆਉਣਾ ਤੇ ਐਥੇ ਹੀ ਮਥਾ ਟੇਕ ਕੇ ਵਾਪਸ ਚਲੇ ਜਾਣਾ ਮੇਰੇ ਕੋਲ ਅਗਲੀ ਪਹਾੜੀ ਤੇ ਕੌਣ ਆਵੇਗਾ, ਇਹ ਗਲ ਸੁਣ ਕੇ ਬਾਬਾ ਗੁਰਦਿਤਾ ਜੀ ਆਖਣ ਲਗੇ ਠਸਾਈਂ ਜੀ ਮੇਰਾ ਘਰ ਸੋ ਤੇਰਾ,ਤੇਰਾ ਘਰ ਸੋ ਮੇਰਾ’’ ਭਾਵ ਕਿ ਮੇਰੇ ਅਤੇ ਤੁਹਾਡੇ ਘਰ ਵਿਚ ਕੋਈ ਅੰਤਰ ਨਹੀਂ ਹੈ।
ਫਰੀਦਕੋਟ ਦੇ ਜੱਟ ਨੇ ਕੱਢੇ ਵੱਟ, ਟ੍ਰੈਕਟਰ ਛੱਡੋ ‘ਥਾਰ ਜੀਪ’ ਪਿੱਛੇ ਬੰਨ੍ਹੀ ਮਾਡਰਨ ਟਰਾਲੀ, ਵੇਖੋ ਵਿੱਚ ਕੀ-ਕੀ ਸਹੂਲਤਾਂ