baba jivan singh ji: ਬਾਬਾ ਜੀਵਨ ਸਿੰਘ ਜੀ ਦਾ ਜਨਮ 13 ਦਸੰਬਰ 1661 ਈ. ਨੂੰ ਪਟਨਾ ਸਾਹਿਬ ਵਿਖੇ ਭਾਈ ਸਦਾ ਨੰਦ ਦੇ ਗ੍ਰਹਿ ਵਿਖੇ ਮਾਤਾ ਪ੍ਰੇਮੋ ਜੀ ਦੀ ਕੁੱਖੋਂ ਭਾਈ ਜੈਤਾ ਜੀ ਦਾ ਜਨਮ ਹੋਇਆ।ਬਾਲਕ ਦਾ ਨਾਮ ਜੈਤਾ ਗੁਰੂ ਤੇਗ ਬਹਾਦਰ ਜੀ ਨੇ ਆਪ ਰੱਖਿਆ।ਭਾਈ ਜੈਤਾ ਜੀ ਦਾ ਬਚਪਨ ਬੜੇ ਚਾਵਾਂ, ਲਾਡਾਂ ਅਤੇ ਮਲ੍ਹਾਰਾਂ ਨਾਲ ਬੀਤਿਆ।ਸ਼ਸਤਰ ਵਿੱਦਿਆ ਵਿੱਚ ਗਤਕਾ,ਜੰਗੀ ਖੇਡਾਂ ਖੇਡਣੀਆਂ, ਕੁਸ਼ਤੀ ਕਰਨੀ, ਤੀਰਅੰਦਾਜ਼ੀ, ਨੇਜ਼ੇਬਾਜੀ, ਘੋੜ ਸਵਾਰੀ ਅਤੇ ਨਿਸ਼ਾਨੇਬਾਜੀ ਅਤੇ ਇਸੇ ਤਰ੍ਹਾਂ ਹੀ ਪੰਜਾਬੀ, ਬ੍ਰਿਜ ਸੰਸਕ੍ਰਿਤ, ਹਿੰਦੀ, ਅਰਬੀ,ਫਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ।ਸੰਗੀਤ ਦਾ ਗਿਆਨ ਆਪ ਜੀ ਨੇ ਆਪਣੇ ਪਿਤਾ ਭਾਈ ਸਦਾ ਨੰਦ ਜੀ ਤੋਂ ਪ੍ਰਾਪਤ ਕੀਤਾ।ਬਚਪਨ ਵਿੱਚ ਉਨਾਂ੍ਹ ਨੂੰ ਅਤੇ ਉਨ੍ਹਾਂ ਦੇ ਛੋਟੇ ਭਾਈ ਨੂੰ ਪਟਨਾ ਸਾਹਿਬ ਵਿਖੇ ਅਤੇ ਅਤੇ ਆਨੰਦਪੁਰ ਸਾਹਿਬ ਵਿਖੇ ਬਾਲ ਗੋਬਿੰਦ ਰਾਏ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ।ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਸਿੱਖ ਇਤਿਹਾਸ ‘ਚ ਬੜੀ ਹੀ ਲਾਸਾਨੀ ਅਤੇ ਨਾਭੁੱਲਣਯੋਗ ਹੈ।ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਬਚਾਉਣ ਦੀ ਖਾਤਰ ਸ਼ਹਾਦਤ ਦਿੱਤੀ ਸੀ।ਇਸ ਲਈ ਸਿੱਖ ਇਤਿਹਾਸ ‘ਚ ਗੁਰੂ ਤੇਗ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ ਬਾਬਾ ਤੇਗ ਬਹਾਦਰ’ ਕਿਹਾ ਜਾਂਦਾ ਹੈ।ਗੁਰੂ ਜੀ 20 ਜੁਲਾਈ 1675 ਈ. ਨੂੰ ਦਿੱਲੀ ਵੱਲ ਚੱਲ ਪਏ।15 ਸਤੰਬਰ 1675 ਈ. ਨੂੰ ਗੁਰੂ ਜੀ ਅਤੇ ਉਨ੍ਹਾਂ ਦੇ ਨਾਲ ਕਈ ਸਿੱਖਾਂ ਨੂੰ ਮੁਗਲਾਂ ਵਲੋਂ ਗ੍ਰਿਫਤਾਰ ਕਰ ਲਿਆ ਗਿਆ।11 ਨਵੰਬਰ 1675 ਈ. ਨੂੰ ਗੁਰੂ ਜੀ ਨੂੰ ਚਾਂਦਨੀ ਵਿਖੇ ਸ਼ਹੀਦ ਕਰ ਦਿੱਤਾ ਗਿਆ।ਹਕੂਮਤ ਵਲੋਂ ਐਲਾਨ ਕਰ ਦਿੱਤਾ ਗਿਆ ਕਿ ਜੋ ਵੀ ਗੁਰੂ ਜੀ ਦਾ ਧੜ ਅਤੇ ਸੀਸ ਚੁੱਕੇਗਾ ਉਸਦਾ ਵੀ ਇਹੋ ਹਾਲ ਹੋਵੇਗਾ।
11-12 ਨਵੰਬਰ 1675 ਈ. ਦੀ ਰਾਤ ਨੂੰ ਭਾਈ ਜੈਤਾ ਜੀ ਅਤੇ ਉਨ੍ਹਾਂ ਦੇ ਪਿਤਾ ਭਾਈ ਸਦਾ ਨੰਦ ਜੀ ਅਤੇ ਤਾਇਆ ਆਗਿਆ ਰਾਮ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਦੈ ਜੀ ਨੇ ਚਾਂਦਨੀ ਚੌਕ ਪਹੁੰਚ ਕੇ ਪਹਿਲਾਂ ਤੋਂ ਵਿਉਂਤ ਮੁਤਾਬਕ ਆਪਣੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਸਦਾ ਨੰਦ ਜੀ ਸੀਸ ਧੜ ਤੋਂ ਵੱਖ ਕੀਤਾ ਤਾਂ ਜੋ ਗੁਰੂ ਜੀ ਦੇ ਸੀਸ ਨਾਲ ਅਦਲ-ਬਦਲ ਕੀਤਾ ਜਾ ਸਕੇ।ਉਨ੍ਹਾਂ ਨੇ ਗੁਰੂ ਜੀ ਦਾ ਸੀਸ ਅਤੇ ਧੜ ਚੁੱਕ ਲਿਆ ਅਤੇ ਆਪਣੇ ਪਿਤਾ ਸਦਾ ਨੰਦ ਜੀ ਸੀਸ ਅਤੇ ਧੜ ਉੱਥੇ ਰੱਖ ਦਿੱਤਾ।ਗੁਰੂ ਜੀ ਦੇ ਧੜ ਦਾ ਸਸਕਾਰ ਭਾਈ ਜੈਤਾ ਜੀ ਨੇ ਆਪਣੇ ਘਰ ਭਾਈ ਕਲਿਆਣੇ ਜੀ ਦੀ ਧਰਮਸ਼ਾਲਾ
ਪਿੰਡ ਰਾਇਸੀਨਾ ਦਿੱਲੀ ਵਿਖੇ ਕਰ ਦਿੱਤਾ।ਜਿਥੇ ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ ਸਸ਼ੋਭਤ ਹੈ।ਭਾਈ ਜੈਤਾ ਜੀ ਗੁਰੂ ਜੀ ਦਾ ਪਾਵਨ ਸੀਸ ਲੈ ਕੇ 15 ਨਵੰਬਰ 1675 ਈ. ਨੂੰ ਆਨੰਦਪੁਰ ਸਾਹਿਬ ਪਹੁੰਚੇ।16 ਨਵੰਬਰ 1675 ਨੂੰ ਪੂਰਨ ਗੁਰਮਰਯਾਦਾ ਅਨੁਸਾਰ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ।ਸਸਕਾਰ ਤੋਂ ਬਾਅਦ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜੁੜੀ ਸੰਗਤ ‘ਚ ਭਾਈ ਜੈਤਾ ਜੀ ਨੂੰ ਗਲਵੱਕੜੀ ‘ਚ ਲੈ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਦਾ ਖਿਤਾਬ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਬੁੰਗਾ ਰੰਗਰੇਟਿਆਂ ਬਣਵਾ ਦਿੱਤਾ।ਇਸ ਤਰ੍ਹਾਂ ਸਿੱਖ ਇਤਿਹਾਸ ‘ਚ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਲਾਸਾਨੀ ਅਤੇ ਆਭੁੱਲਣਯੋਗ ਹੈ।
ਪੰਜਾਬ ਦੇ ਆੜ੍ਹਤੀਆਂ ਤੇ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ PC, ਸੁਣੋ ਵੱਡੇ ਐਲਾਨ Live