ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ‘ਤੇ ਆਪਣਾ ਤਖਤ ਭਾਈ ਲਹਿਣਾ ਜੀ ਸਾਹਿਬ ਨੂੰ ਦੇਕੇ ਗੁਰੂ ਅੰਗਦ ਸਾਹਿਬ ਬਣਾ ਦਿੱਤਾ ਤੇ ਹੁਕਮ ਕੀਤਾ ਗੁਰੂ ਅੰਗਦ ਦੇਵ ਜੀ ਹੁਣ ਤੁਸੀਂ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਉ ਤੇ ਉਥੇ ਟਿਕ ਕੇ ਗੁਰਸਿੱਖੀ ਨੂੰ ਹੋਰ ਫੈਲਾਉ ।
ਗੁਰੂ ਜੀ ਦਾ ਬਚਨ ਮੰਨਕੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਆ ਗਏ । ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ । ਜੋਤੀ ਜੋਤ ਸਮਾਵਣ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਹ ਪਾਵਨ ਉਪਦੇਸ਼ ਦਿੱਤਾ “ਸਿੱਖੋ ਸਰੀਰ ਨਾਸ਼ਵੰਤ ਹੈ । ਸਰੀਰਾਂ ਦਾ ਮਿਲਾਪ ਇੱਕ ਦਿਨ ਵਿਛੋੜੇ ਦਾ ਰੂਪ ਧਾਰਨ ਕਰਦਾ ਹੈ । ਇਹ ਇੱਕ ਰੱਬੀ ਅਟੱਲ ਹੁਕਮ ਹੈ । ਪਰ ਸ਼ਬਦ ਨਾਲ ਜੋ ਮਿਲਦੇ ਹਨ ਉਨ੍ਹਾਂ ਦਾ ਕਦੀ ਵੀ ਵਿਛੋੜਾ ਨਹੀਂ ਪੈਂਦਾ ਇਸ ਲਈ ਤੁਸੀਂ ਸਰੀਰਾਂ ਦੇ ਮੋਹ ‘ਚ ਨਹੀਂ ਪੈਣਾ । ਮੇਰੇ ਅਸਲ ਦਰਸ਼ਨ ਸ਼ਬਦ ਵਿੱਚ ਹਨ ਸ਼ਬਦ ਗੁਰਬਾਣੀ ਮੇਰਾ ਹਿਰਦਾ ਹੈ । ਤੁਸੀਂ ਸਤਿਨਾਮ ਵਾਹਿਗੁਰੂ ਦੀ ਅਰਾਧਨਾ ਕਰਨੀ ਹੈ । ਵਾਹਿਗੁਰੂ ਗੁਰਮੰਤਰ ਨੂੰ ਸਵਾਸ ਸਵਾਸ ਸਿਮਰਨਾ ਹੈ । ਇਹੋ ਮੇਰੇ ਦਰਸ਼ਨ ਹਨ ਤੇ ਤੁਸੀਂ ਸਾਡੇ ਇਹ ਦਰਸ਼ਨ ਹਰ ਰੋਜ ਹਰ ਸਮੇਂ ਹੀ ਕਰਨੇ ਹਨ । ਸਾਡੇ ਸਰੀਰ ਤਿਆਗਣ ਸਮੇ ਤੁਸੀਂ ਸ਼ਬਦ ਦਾ ਅਭਿਆਸ ਹੀ ਕਰਦੇ ਰਹਿਣਾ ।
ਫਿਰ ਬਾਬਾ ਸ੍ਰੀ ਚੰਦ ਜੀ ਬਾਬਾ ਲਖਮੀ ਦਾਸ ਨੂੰ ਉਪਦੇਸ਼ ਦਿੱਤਾ ਮੇਰੇ ਪੁੱਤਰੋ ਤਖ਼ਤ ਤੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤਾ ਸ਼ਬਦ ਦੀ ਵਡਿਆਈ ਤੇ ਉਨ੍ਹਾਂ ਕੋਲ ਹੈ ਇਹ ਵੀ ਅਕਾਲ ਪੁਰਖ ਦਾ ਹੁਕਮ ਸੀ । ਪਰ ਰਿਧੀਆਂ ਸਿੱਧੀਆਂ ਤੁਹਾਡੀ ਝੋਲੀ ਪਾਕੇ ਤੁਹਾਨੂੰ ਵੀ ਨਿਵਾਜ਼ ਦਿੱਤਾ ਹੈ । ਸਿੱਖ ਪੰਥ ਸਿੱਖ ਸੰਗਤਾਂ ਤੁਹਾਨੂੰ ਵੀ ਬਹੁਤ ਮਾਣ ਸਨਮਾਨ ਦੇਣਗੀਆਂ ਕਿਸੇ ਪਦਾਰਥ ਦੀ ਕਦੇ ਵੀ ਕੋਈ ਕਮੀ ਨਹੀਂ ਆਵੇਗੀ । ਫੇਰ ਸਤਿਗੁਰੂ ਨੇ ਕਨਾਤ ਤਣਵਾ ਦਿੱਤੀ ਤੇ ਹੁਕਮ ਕੀਤਾ ਸਭ ਸੰਗਤਾਂ ਬਾਹਰ ਬੈਠਕੇ ਸਤਿਨਾਮ ਵਾਹਿਗੁਰੂ ਦਾ ਜਾਪ ਜਪਣ।
ਇਹ ਵੀ ਪੜ੍ਹੋ : ਦਸਮੇਸ਼ ਪਿਤਾ ਕੋਲੋਂ ਬਾਬਾ ਬੀਰਮ ਦਾਸ ਦਾ ਕ੍ਰਿਪਾ ਦ੍ਰਿਸ਼ਟੀ ਲੈਣ ਲਈ ਆਉਣਾ ਤੇ ਇਸ ‘ਤੇ ਗੁਰੂ ਜੀ ਦਾ ਜਵਾਬ