“Baba Zoravar Singh” symbol unparalleled sacrifice courage: ਦਸ਼ਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੁਨੀਆ ਭਰ ‘ਚ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ।ਸਾਹਿਬਜ਼ਾਦਾ ਜ਼ੋਰਾਵਰ ਸਿੰਘ ਗੁਰੂ ਸਾਹਿਬ ਦੇ ਤੀਸਰੇ ਸਪੁੱਤਰ ਸਨ।ਬਾਬਾ ਜ਼ੋਰਾਵਰ ਸਿੰਘ ਦਾ ਜਨਮ 29 ਨਵੰਬਰ 1695 ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ।ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਸਨ।ਛੋਟੇ ਸਾਹਿਬਜ਼ਾਦੇ ਸਿੱਖ ਧਰਮ ਦੇ ਸਭ ਤੋਂ ਛੋਟੇ ਸ਼ਹੀਦ ਪਵਿੱਤਰ ਸ਼ਹੀਦਾਂ ‘ਚੋਂ ਇੱਕ ਹਨ।ਆਓ ਇੱਕ ਝਾਤ ਮਾਰਦੇ ਹਾਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਜੀਵਨੀ ‘ਤੇ ਜਦ ਵੀ ਬਾਬਾ ਜ਼ੋਰਾਵਰ ਸਿੰਘ ਸੁਨਹਿਰੀ ਪੁਸ਼ਾਕ, ਗਲ ‘ਚ ਕ੍ਰਿਪਾਨ ਅਤੇ ਸਿਰ ‘ਤੇ ਗੋਲ ਦਮਾਲੇ ‘ਤੇ ਕਲਗੀ ਸਜਾਉਂਦੇ ਸਨ ਤਾਂ ਨੂਰ ਭਰੇ ਚਿਹਰੇ ਨੂੰ ਚਾਰ ਚੰਨ ਲੱਗ ਜਾਂਦੇ ਸਨ।ਬਾਬਾ ਜੀ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਜੀ ਕੋਲੋਂ ਸ਼ਸ਼ਤਰ ਵਿੱਦਿਆ ਹਾਸਲ ਕਰਦੇ ਸਨ ਅਤੇ ਦਾਦੀ ਮਾਂ, ਮਾਤਾ ਗੁਜਰੀ ਜੀ ਤੋਂ ਬਾਣੀ ਸੁਣਿਆ ਕਰਦੇ ਸਨ।
ਗੁਰੂ ਦਾਦਾ ਜੀ ਦੀ ਕੁਰਬਾਨੀ ਅਤੇ ਗੁਰੂ ਅਰਜੁਨ ਦੇਵ ਜੀ ਦੀ ਸ਼ਹਾਦਤ ਨੂੰ ਬੜੀ ਗੌਰ ਨਾਲ ਸੁਣਦੇ ਸਨ।ਜਦ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਪਰਿਵਾਰ ਸਮੇਤ ਛੱਡਿਆ ਸੀ ਤਾਂ ਪਰਿਵਾਰ ਦਾ ਵਿਛੋੜਾ ਸਰਸਾ ਨਦੀ ‘ਤੇ ਪੈ ਗਿਆ।ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਪਿਤਾ ਜੀ ਦੇ ਨਾਲ ਅਤੇ ਛੋਟੇ ਸਾਹਿਬਜ਼ਾਦੇ ਮਾਤਾ ਗੁਜ਼ਰੀ ਜੀ ਦੇ ਨਾਲ ਸਨ।ਪਰਿਵਾਰ ਵਿਛੋੜੇ ਤੋਂ ਬਾਅਦ ਗੰਗੂ ਰਸੋਈਆ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਘਰ ਲੈ ਆਇਆ।
ਗੰਗੂ ਨੇ ਗੁਰੂ ਜੀ ਦੇ ਪਰਿਵਾਰ ਨਾਲ ਵੱਡਾ ਧ੍ਰੋਹ ਕਮਾਉਂਦਿਆਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੂੰ ਨਵਾਬ ਵਜ਼ੀਰ ਖਾਂ ਦੇ ਕੋਲ ਪਹੁੰਚਾ ਦਿੱਤਾ।ਜਿਥੇ ਸੂਬਾ ਸਰਹੰਦ ਨੇ ਉਨ੍ਹਾਂ ਨੂੰ ਠੰਡੇ ਬੁਰਜ ‘ਚ ਬੰਦੀ ਬਣਾ ਦਿੱਤਾ।ਉਸ ਸਮੇਂ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ 9 ਸਾਲ ਦੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ ਦੀ ਸੀ।ਨਵਾਬ ਵਜ਼ੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਤੋਂ ਈਨ ਮੰਨਵਾਉਣ ਲਈ ਉਨ੍ਹਾਂ ‘ਤੇ ਕਈ ਤਸ਼ੱਦਦ ਢਾਹੇ।ਪਰ ਸਾਹਿਬਜ਼ਾਦੇ ਅਡੋਲ ਰਹੇ।ਇਸ ਤੋਂ ਬਾਅਦ ਨਵਾਬ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਨ ਦਾ ਹੁਕਮ ਸੁਣਾ ਦਿੱਤਾ।ਜਲਾਦ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਿਆ।ਜਦ ਸਾਹ ਘੁੱਟਣ ਲੱਗਾ ਤਾਂ ਬੇਹੋਸ਼ ਹੋਣ ਲੱਗੇ ਬੇਹੋਸ਼ ਨਾਲ ਦੋਵੇਂ ਸਾਹਿਬਜ਼ਾਦੇ ਡਿੱਗ ਪਏ ਡਿੱਗਣ ਦੇ ਨਾਲ ਹੀ ਕੰਧ ਵੀ ਢਹਿ ਗਈ ਅਤੇ ਫਿਰ ਜਲਾਦਾਂ ਨੇ ਸਾਹਿਬਜ਼ਾਦਿਆਂ ਨੂੰ ਛੁਰੀਆਂ ਮਾਰ ਕੇ ਸ਼ਹੀਦ ਕਰ ਦਿੱਤਾ।ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਸ਼ਹੀਦੀ ਯੁਗੋ-ਯੁਗ ਤੱਕ ਅਟੱਲ ਰਹੇਗੀ।
ਇਹ ਵੀ ਦੇਖੋ:ਕਿਰਸਾਨੀ ਧਰਨਿਆਂ ‘ਚ ਦੇਖੋ ਲੰਗਰ ਸੇਵਾ ਦਾ ਅਸਲ ਮਕਸਦ ਅਤੇ ਭਾਵਨਾ