bhai lehna ji: bhai lehna ji: ਭਾਈ ਲਹਿਣਾ ਜੀ ਦੀ ਸੇਵਾ ਭਾਵਨਾ, ਸਿਦਕ ਅਤੇ ਆਗਿਆਕਾਰੀ ਅਤੇ ਗੁਰੂ ਜੀ ਦੀ ਸਿੱਖਿਆ ਉੱਤੇ ਪੂਰਾ ਭਰੋਸਾ- ਉਨ੍ਹਾਂ ਦੇ ਅਜਿਹੇ ਗੁਣਾਂ ਦੀ ਪਕਿਆਈ ਅਨੇਕਾਂ ਵਾਰੀ ਵੇਖੀ ਜਾ ਚੁੱਕੀ ਸੀ।ਇਸ ਲਈ, ਗੁਰੂ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ।ਗੁਰੂ ਜੀ ਭਾਈ ਲਹਿਣੇ ਨੂੰ ਆਪਣਾ ਅੰਗ ਹੀ ਸਮਝਦੇ ਸਨ।ਸੋ ਗੁਰੂ ਜੀ ਨੇ ਭਾਈ ਲਹਿਣਾ ਨੂੰ ‘ਅੰਗਦ’ ਕਿਹਾ।ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੋਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਥਾਪਿਆ।ਇਹ 1539 ਈ. ਦੀ ਗੱਲ ਹੈ।ਉਸ ਸਮੇਂ ਦੂਜੇ ਗੁਰੂ ਜੀ ਦੀ ਉਮਰ 35 ਕੁ ਸਾਲ ਦੀ ਸੀ।ਗੁਰੂ ਜੀ ਨੇ ਨੌਜਵਾਨਾਂ ਨੂੰ ਰਿਸ਼ਟ-ਪੁਸ਼ਟ ਰਹਿਣ ਦੀ ਪ੍ਰੇਰਨਾ ਦੇਣ ਲਈ ਕੁਸ਼ਤੀਆਂ ਕਰਾਉਣੀਆਂ ਸ਼ੁਰੂ ਕੀਤੀਆਂ।
ਉਸ ਸਮਝਦੇ ਸਨ ਕਿ ਕਿ ਈਸ਼ਵਰ ਭਗਤੀ ਲਈ ਮਨੁੱਖ ਦਾ ਅਰੋਗ ਰਹਿਣਾ ਵੀ ਜ਼ਰੂਰੀ ਹੈ।ਉਨ੍ਹਾਂ ਨੇ ਨੌਜਵਾਨਾਂ ਦੇ ਮਨਾਂ ‘ਚ ਵਿੱਦਿਆ ਦਾ ਪਿਆਰ ਪੈਦਾ ਕਰਨ ਲਈ ਜਤਨ ਕੀਤੇ।ਗੁਰੂ ਜੀ ਨੇ ਬੱਚਿਆਂ ਦੀ ਵਿੱਦਿਆ ਵਿੱਚ ਵੀ ਦਿਲਚਸਪੀ ਲਈ।ਇਨ੍ਹਾਂ ਜਤਨਾਂ ਵਿੱਚ ਇਕ ਸੀ ਗੁਰਮੁਖੀ ਲਿਪੀ ਨੂੰ ਸੰਵਾਰਨਾ ਅਤੇ ਹਰਮਨ ਪਿਆਰੀ ਬਣਾਉਣਾ।ਆਪ ਜੀ ਨੇ ਸਿੱਖ ਵਿਦਵਾਨਾਂ ਨੂੰ ਗੁਰਮੁਖੀ ਅੱਖਰਾਂ ‘ਚ ਧਰਮ ਗ੍ਰੰਥ ਲਿਖਣ ਲਈ ਕਿਹਾ।ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਉਨਾਂ੍ਹ ਦੇ ਜੀਵਨ ਬਾਰੇ ਸਾਖੀਆਂ ਲਿਖਣ ਦੀ ਪ੍ਰੇਰਨਾ ਦਿੱਤੀ।ਲੰਗਰ ਚਲਾ ਕੇ ਲੋੜਵੰਦਾਂ ਨੂੰ ਭੋਜਨ ਦਾ ਪ੍ਰਬੰਧ ਕੀਤਾ।ਨਾਲ ਹੀ ਹਰ ਤਰ੍ਹਾਂ ਦੇ ਭੇਦ-ਭਾਵ ਭੁਲਾ ਕੇ ਸਭ ਨੂੰ ਲੰਗਰ ਦੀ ਪੰਗਤ ਵਿੱਚ ਬੈਠਣ ਲਈ ਕਿਹਾ।
ਕੈਨੇਡਾ ‘ਚ ਭਿੜੇ ਮੋਦੀ ਭਗਤ ਤੇ ਕਿਸਾਨ ਸਮਰਥਕ, ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ‘ਚ ਲੱਗੇ ਨਾਅਰੇ