bhai mani singh ji: ਸ਼ਹੀਦੀ ਦੇ ਇਤਿਹਾਸ ‘ਚ ਸਿੱਖ ਕੌਮ ਦਾ ਸਥਾਨ ਬਹੁਤ ਉੱਚਾ ਤੇ ਮਹਾਨ ਹੈ। ਭਾਈ ਮਨੀ ਸਿੰਘ ਸਿੱਖ ਧਰਮ ਤੇ ਇਤਿਹਾਸ ਦੇ ਖੇਤਰ ‘ਚ ਦਲੇਰ ਮਰਜੀਵੜਿਆਂ ਦੀ ਸਤਿਕਾਰਤ ਸ਼ਖ਼ਸੀਅਤ ਹਨ। ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ. ਨੂੰ ਅਲੀਪੁਰ ਜ਼ਿਲ੍ਹੇ ਦੇ ਮੁਜ਼ੱਫਰਗੜ੍ਹ (ਪਾਕਿਸਤਾਨ) ਵਿੱਚ ਭਾਈ ਮਾਈ ਦਾਸ ਅਤੇ ਬੀਬੀ ਮਧਰੀ ਬਾਈ ਦੇ ਘਰ ਹੋਇਆ। ਉਨ੍ਹਾਂ ਦਾ ਵਿਆਹ 1659 ਈ. ਨੂੰ ਭਾਈ ਲੱਖੀ ਸ਼ਾਹ ਵਣਜਾਰਾ ਦੀ ਪੁੱਤਰੀ ਨਾਲ ਹੋਇਆ।ਭਾਈ ਸਾਹਿਬ 13 ਵਰ੍ਹਿਆਂ ਦੀ ਉਮਰ ‘ਚ ਹੀ ਆਪਣੇ ਪਿਤਾ ਜੀ ਨਾਲ ਗੁਰੂ ਹਰਿਰਾਇ ਸਾਹਿਬ ਜੀ ਦੇ ਦਰਸ਼ਨਾਂ ਲਈ ਕੀਰਤਪੁਰ ਸਾਹਿਬ ਆਏ ਤਾਂ ਭਾਈ ਸਾਹਿਬ ਜੀ ਦਾ ਸੁੰਦਰ ਸਰੂਪ ਤੇ ਹੋਣਹਾਰੀ ਦੇਖ ਕੇ ਪਾਤਸ਼ਾਹ ਨੇ ਬਚਨ ਕਰੇ “ਮਨੀਆ ਇਹ ਗੁਨੀਆ ਹੋਵੇਗਾ ਬੀਚ ਜਗ ਸਾਰੇ”। ਭਾਈ ਸਾਹਿਬ ਦੋ ਸਾਲ ਤਕ ਗੁਰੂ ਘਰ ਦੀ ਸੇਵਾ ਤੇ ਬਾਣੀ ਦਾ ਅਭਿਆਸ ਕਰਦੇ ਰਹੇ।ਜਦੋਂ ਆਪ 15 ਵਰ੍ਹਿਆਂ ਦੇ ਹੋਏ ਤਾਂ ਆਪ ਜੀ ਦਾ ਅਨੰਦ ਕਾਰਜ ਭਾਈ ਲੱਖੀਸ਼ਾਹ (ਵਣਜਾਰਾ) ਦੀ ਸਪੁੱਤਰੀ ਬੀਬੀ ਸੀਤੋ ਜੀ ਨਾਲ ਹੋਇਆ। ਇਹ ਭਾਈ ਲੱਖੀ ਸ਼ਾਹ ਉਹੀ ਸਨ ਜਿਨ੍ਹਾਂ ਨੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੇਂ ਧੜ ਦਾ ਸਸਕਾਰ ਆਪਣੇ ਘਰ ਲਿਜਾ ਕੇ ਕੀਤਾ ਸੀ। ਜਦੋਂ ਗੁਰੂ ਹਰਿਰਾਇ ਸਾਹਿਬ ਜੀ ਜੋਤੀ ਜੋਤਿ ਸਮਾ ਗਏ ਤਾਂ ਭਾਈ ਮਨੀ ਸਿੰਘ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਤਤਪਰ ਰਹੇ ਅਤੇ ਗੁਰੂ ਸਾਹਿਬ ਜੀ ਦੇ ਦਿੱਲੀ ਵਿਖੇ ਜੋਤੀ ਜੋਤਿ ਸਮਾ ਜਾਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਬਕਾਲੇ ਜਾ ਹਾਜ਼ਰ ਹੋਏ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਇਲਾਕਿਆਂ ਵਿਚ ਧਰਮ ਪ੍ਰਚਾਰ ਕਰ ਕੇ ਵਾਪਿਸ ਅਨੰਦਪੁਰ ਸਾਹਿਬ ਪੁੱਜੇ ਤਾਂ ਭਾਈ ਮਨੀ ਸਿੰਘ ਜੀ ਵੀ ਅਨੰਦਪੁਰ ਸਾਹਿਬ ਆ ਗਏ। ਭਾਈ ਸਾਹਿਬ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਾਉਣ ਦੀ ਮਹਾਨ ਸੇਵਾ ਸੰਭਾਲੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਗਏ ਤਾਂ ਭਾਈ ਸਾਹਿਬ ਜੀ ਦੀ ਸੇਵਾ ਗੁਰੂ ਗੋਬਿੰਦ ਸਿੰਘ ਜੀ ਪਾਸ ਠਹਿਰਨ ਦੀ ਲੱਗੀ। ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿ ਕੇ ਆਪ ਪੜ੍ਹਨ ਪੜ੍ਹਾਉਣ ਤੇ ਲਿਖਣ ਲਿਖਾਉਣ ਵਾਲੇ ਮਹਾਨ ਵਿਦਵਾਨ ਬਣ ਗਏ।ਜਦੋਂ ਸਤਿਗੁਰੂ ਜੀ ਮੇਦਨੀ ਪ੍ਰਕਾਸ਼ ਦੇ ਸੱਦੇ ਤੇ ਨਾਹਨ ਪਧਾਰੇ ਅਤੇ ਪਾਉਂਟਾ ਸਾਹਿਬ ਵਿਖੇ ਭੰਗਾਣੀ ਦੇ ਅਸਥਾਨ ’ਤੇ ਜੰਗ ਹੋਇਆ ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਨਾਲ ਰਲ ਕੇ ਸੂਰਮਗਤੀ ਦੇ ਜੌਹਰ ਵਿਖਾਏ। ਇਸ ਜੰਗ ਵਿਚ ਆਪ ਜੀ ਦੇ ਭਰਾ ਹਰੀ ਚੰਦ ਜੀ ਸ਼ਹੀਦੀ ਪਾ ਗਏ ਸਨ। ਇਸੇ ਤਰ੍ਹਾਂ ਸੰਨ 1688 ਨੂੰ ਨਾਦੌਣ ਦੀ ਜੰਗ ਵਿਚ ਆਪ ਦੀ ਸੂਰਮਗਤੀ ਤੇ ਗੁਰੂ ਸਿਦਕ ਨੂੰ ਵੇਖ ਕੇ ਗੁਰੂ ਪਾਤਸ਼ਾਹ ਨੇ ਆਪ ਨੂੰ ਦੀਵਾਨ ਦੀ ਉਪਾਧੀ ਬਖ਼ਸ਼ੀ।
ਹਜ਼ਾਰਾਂ ਲੋਕਾਂ ਦਾ ਹਜੂਮ ਅੱਗੇ ਰਾਕੇਸ਼ ਟਿਕੈਤ ਨੇ ਕੀਤਾ ਵੱਡੇ ਚੈਂਲੇਂਜ, ਰਾਜਸਥਾਨ ‘ਚ ਗੱਜਦੇ ਸੁਣੋ ਕੀ-ਕੀ ਕਿਹਾ…!