bibi rajni ji: bibi rajni ji: ਸਿਖੀ ਅਤੇ ਸ਼ਰਧਾ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ | ਉਸ ਗੁਰੂ ਨੂੰ ਅਰਾਧਨਾ ਜਿਸ ਦੇ ਰੂਪ, ਰੰਗ , ਵਤਨ ਆਦਿਕ ਦਾ ਕੋਈ ਜਿਆਦਾ ਗਿਆਨ ਨਹੀਂ,ਦੇ ਲਈ ਗੂੜੇ ਪਿਆਰ ਤੇ ਵਿਸ਼ਵਾਸ਼ ਦਾ ਹੋਣਾ ਬਹੁਤ ਹੀ ਜਰੂਰੀ ਹੈ | ਇਸ ਵਿੱਚ ਤਾਂ ਗੁਰੂ ਰੂਪ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਕਾਂ ਬਿਰਤੀ ਵਾਲੇ ਮਨੁੱਖਾਂ ਦੇ ਹੰਸ ਬਿਰਤੀ ਬਣਨ ਦੀ ਗੱਲ ਹੈ। ਇਸ ਗੁਰੂ ਸਰੋਵਰ ਵਿੱਚ ਇਸ਼ਨਾਨ ਕਰਨ ਵਾਲੇ ਸੱਚ-ਮੁੱਚ ਕਾਵਾਂ ਤੋਂ ਹੰਸ ਬਣ ਜਾਂਦੇ ਹਨ। ਗੁਰੂ ਸਰੋਵਰ ਵਿੱਚ ਇਸ਼ਨਾਨ ਦੀ ਇਸ ਮਹੱਤਤਾ ਵਲ ਹੀ ਗੁਰਬਾਣੀ ਦਾ ਇਹ ਫ਼ਰਮਾਨ ਸੰਕੇਤ ਕਰ ਰਿਹਾ ਹੈ: ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ॥
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ॥ (ਪੰਨਾ 91) ਅਰਥ: ਜਿਸ ਵੱਲ (ਪ੍ਰਭੂ) ਪਿਆਰ ਨਾਲ ਤੱਕੇ ਉਸ ਦਾ ਬਗੁਲਾ (-ਪਨ, ਭਾਵ, ਪਖੰਡ ਦੂਰ ਹੋਣਾ) ਕੀਹ ਔਖਾ ਹੈ ਤੇ ਉਸ ਦਾ ਹੰਸ (ਭਾਵ, ਉੱਜਲ-ਮਤਿ ਬਣਨਾ ਕੀਹ (ਮੁਸ਼ਕਿਲ ਹੈ)? ਹੇ ਨਾਨਕ! ਜੇ ਪ੍ਰਭੂ ਚਾਹੇ (ਤਾਂ ਉਹ ਬਾਹਰੋਂ ਚੰਗੇ ਦਿੱਸਣ ਵਾਲੇ ਨੂੰ ਤਾਂ ਕਿਤੇ ਰਿਹਾ) ਕਾਂ ਨੂੰ ਭੀ (ਭਾਵ, ਅੰਦਰੋਂ ਗੰਦੇ ਆਚਰਨ ਵਾਲੇ ਨੂੰ ਭੀ ਉੱਜਲ-ਬੁਧਿ) ਹੰਸ ਬਣਾ ਦੇਂਦਾ ਹੈ।ਪਿੱਛੋਂ ਬੀਬੀ ਦੇ ਕੋਹੜੇ ਪਤੀ ਨੇ ਦੇਖਿਆ ਕਿ ਉਸ ਛੱਪੜੀ ਵਿੱਚ ਕਾਂ ਚੁੱਭੀ ਮਾਰ ਕੇ ਜਦੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਕਾਲਾ-ਪਣ ਗਾਇਬ ਹੋ ਜਾਂਦਾ ਹੈ; ਉਹ ਕਾਂ ਤੋਂ ਚਿੱਟੇ ਹੰਸ ਬਣ ਜਾਂਦੇ ਹਨ। ਇਸ ਛੱਪੜੀ ਦੇ ਪਾਣੀ ਨੂੰ ਚਮਤਕਾਰੀ ਸਮਝ ਕੇ ਉਹ ਵੀ ਰਿੜ੍ਹ-ਖੁੜ੍ਹ ਕੇ ਛੱਪੜੀ ਵਿੱਚ ਜਾ ਵੜਿਆ। ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਇਹ ਦੇਖਿਆ ਕਿ ਉਸ ਦਾ ਸਰੀਰ ਨਵਾਂ-ਨਰੋਆ ਹੋ ਗਿਆ ਹੈ।
ਬੀਬੀ ਰਜਨੀ ਜਦੋਂ ਵਾਪਸ ਮੁੜੀ ਤਾਂ ਆਪਣੇ ਕੋਹੜੇ ਪਤੀ ਦੀ ਥਾਂ, ਟੋਕਰੇ ਉੱਤੇ ਨੌਜਵਾਨ ਗੱਭਰੂ ਨੂੰ ਬੈਠਾ ਦੇਖ ਕੇ, ਉਸ ਉੱਤੇ ਆਪਣੇ ਪਤੀ ਨੂੰ ਮਾਰਨ ਦਾ ਦੋਸ਼ ਲਾਂਉਦੀ ਹੈ। ਨੌਜਵਾਨ ਉਸ ਨੂੰ ਵਿਸ਼ਵਾਸ ਦਿਵਾਉਣ ਦੀ ਕੋਸ਼ਸ਼ ਕਰਦਾ ਹੈ ਕਿ ਉਹ ਹੀ ਉਸ ਦਾ ਪਤੀ ਹੈ ਪਰ ਬੀਬੀ ਵਿਸ਼ਵਾਸ ਨਹੀਂ ਕਰਦੀ। ਉਹ ਕਾਵਾਂ ਦੇ ਹੰਸ ਬਣ ਕੇ ਉਡਣ ਦੀ ਗੱਲ ਵੀ ਸੁਣਾਉਂਦਾ ਹੈ ਪਰ ਬੀਬੀ ਫਿਰ ਵੀ ਉਸ ਦੀ ਗੱਲ ਦਾ ਵਿਸ਼ਵਾਸ ਨਹੀਂ ਕਰਦੀ। ਅੰਤ ਵਿੱਚ ਇਸ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਸ਼ਵਾਸ ਦਿਵਾਉਣ ਲਈ ਆਪਣੀ ਚੀਚੀ ਉਂਗਲ ਨੂੰ ਪਾਣੀ ਵਿੱਚ ਡੁਬੋਇਆ, ਜਿਸ ਨੂੰ ਉਸ ਨੇ ਪਾਣੀ ਵਿੱਚ ਇਸ ਲਈ ਨਹੀਂ ਸੀ ਡੁਬੋਇਆ ਤਾਂ ਕਿ ਪਤਨੀ ਦੇ ਸ਼ੱਕ ਕਰਨ `ਤੇ ਉਹ ਪਤਨੀ ਦੇ ਸਾਹਮਣੇ ਪਾਣੀ ਵਿੱਚ ਡੁਬੋ ਕੇ ਉਸ ਦੀ ਤਸੱਲੀ ਕਰਾ ਸਕੇ। ਜਿਉਂ ਹੀ ਉਸ ਨੇ ਆਪਣੀ ਉਂਗਲ ਨਾਲ ਛੱਪੜੀ ਦਾ ਪਾਣੀ ਛੁਹਾਇਆ ਤਾਂ ਉਹ ਵੀ ਨਵੀਂ-ਨਰੋਈ ਹੋ ਗਈ। ਪਰ ਬੀਬੀ ਰਜਨੀ ਫਿਰ ਵੀ ਉਸ ਨੌਜਵਾਨ ਨੂੰ ਆਪਣਾ ਪਤੀ ਮੰਨਣ ਲਈ ਤਿਆਰ ਨਾ ਹੋਈ। ਬੀਬੀ ਰਜਨੀ ਵਲੋਂ ਪਾਇਆ ਹੋਇਆ ਸ਼ੋਰ-ਸ਼ਰਾਬਾ ਸੁਣ ਕੇ ਕੁੱਝ ਇੱਕਠੇ ਹੋਏ ਪ੍ਰਾਣੀਆਂ ਨੇ ਗੁਰੂ ਰਾਮਦਾਸ ਜੀ ਦੀ ਚਰਨ-ਸ਼ਰਨ ਵਿੱਚ ਜਾਣ ਦੀ ਸਲਾਹ ਦਿੱਤੀ। ਗੁਰੂ ਰਾਮਦਾਸ ਜੀ ਨੇ ਇਹਨਾਂ ਦੀ ਗੱਲ ਸੁਣ ਕੇ ਬੀਬੀ ਰਜਨੀ ਨੂੰ ਕਿਹਾ ਕਿ ਇਹ ਤੇਰਾ ਹੀ ਪਤੀ ਹੈ।
ਕੈਪਟਨ ਦੇ ਸ਼ਹਿਰ ‘ਚ ਬਾਦਹਵਾਸੀ ਤੇ ਗੁਰਬੱਤ ਦੀ ਜ਼ਿੰਦਗੀ ਬਿਤਾ ਰਹੀ ਇਸ ਔਰਤ ਦਾ ਗੁਨਾਹਗਾਰ ਕੌਣ?