blessings of baba budha ji: ਮਾਤਾ ਜੀ ਦੇ ਨੇੜੇ ਆਏ ਤਾਂ ਉਨ੍ਹਾਂ ਦੀ ਸੇਵਕ ਤਰ੍ਹਾਂ-ਤਰ੍ਹਾਂ ਦੇ ਭੋਜਨ ਬਾਬਾ ਬੁੱਢਾ ਜੀ ਅੱਗੇ ਰੱਖਣ ਲੱਗੀ।ਬਾਬਾ ਜੀ ਨੇ ਇਸ ਭੋਜਨ ਪ੍ਰਤੀ ਕੋਈ ਖਾਸ ਰੁਚੀ ਨਾ ਵਿਖਾਈ।ਫਿਰ ਮਾਤਾ ਜੀ ਦੇ ਆਉਣ ਦਾ ਮਨੋਰਥ ਬਾਬਾ ਬੁੱਢਾ ਜੀ ਨੂੰ ਦੱਸਿਆ ਗਿਆ।ਉਹ ਕਹਿਣ ਅਸੀਂ ਤਾਂ ਗੁਰੂ ਘਰ ਦੇ ਘਾਹੀ ਹਾਂ।ਅਸੀਂ ਕਿਸੇ ਨੂੰ ਕੀ ਦੇ ਸਕਦੇ ਹਾਂ?ਘਰ ਆ ਕੇ ਨਿਰਾਸ਼ ਮਨ ਨਾਲ ਮਾਤਾ ਜੀ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ।ਗੁਰੂ ਜੀ ਨੇ ਸਾਰੀ ਗੱਲ ਪੁੱਛੀ ਕਿ ਮਾਤਾ ਜੀ ਕਿਸ ਤਰ੍ਹਾਂ ਨਾਲ ਬਾਬਾ ਬੁੱਢਾ ਜੀ ਕੋਲ ਗਏ ਸਨ।ਫਿਰ ਕਹਿਣ ਲੱਗੇ ਮਹਾਂਪੁਰਖਾਂ ਕੋਲ ਪੂਰੀ ਨਿਮਰਤਾ ਤੇ ਸਤਿਕਾਰ ਨਾਲ ਜਾਣਾ ਬਣਦਾ ਹੈ।ਹੁਣ ਫਿਰ ਜਾਣਾ।ਆਪਣੇ ਹੱਥੀਂ ਸਾਦਾ ਭੋਜਨ ਬਾਬਾ ਬੁੱਢਾ ਜੀ ਕੋਲ ਬਣਾ ਕੇ ਲੈ ਜਾਣਾ।

ਨਾਲੇ ਪੈਦਲ ਤੁਰ ਕੇ ਜਾਣਾ।ਅਗਲੇ ਦਿਨ ਮਾਤਾ ਜੀ ਵੇਸਣ ਦੀਆਂ ਰੋਟੀਆਂ, ਲੱਸੀ ਤਿਆਰ ਕਰਕੇ ਲੈ ਗਏ।ਬਾਬਾ ਜੀ ਨੂੰ ਆਦਰ ਤੇ ਸ਼ਰਧਾ ਨਾਲ ਭੋਜਨ ਕਰਾਇਆ।ਬਾਬਾ ਬੁੱਢਾ ਜੀ ਬਹੁਤ ਪ੍ਰਸੰਨ ਸਨ।ਉਹ ਨਾਲੇ ਗੰਢਾ ਭੰਨਣ, ਨਾਲੇ ਆਖਣ ਤੇਰੇ ਘਰ ਸੂਰਮਾ ਤੇ ਦਰਸ਼ਨੀ ਪੁੱਤਰ ਜਨਮੇਗਾ।ਉਹ ਵੈਰੀਆਂ ਦੇ ਸਿਰ ਇਉਂ ਹੀ ਭੰਨੇਗਾ।ਬਾਬਾ ਬੁੱਢਾ ਜੀ ਦਾ ਆਸ਼ੀਰਵਾਦ ਪੂਰਾ ਹੋਇਆ।1595 ਈ. ਵਿੱਚ ਹਰਿਗੋਬਿੰਦ ਦਾ ਜਨਮ ਹੋਇਆ।ਇਹੋ ਸਿੱਖਾਂ ਦੇ ਛੇਵੇਂ ਗੁਰੂ ਹੋਏ ਜਿਨ੍ਹਾਂ ਨੇ ਗੁਰਗੱਦੀ ਉੱਤੇ ਬੈਠਣ ਵੇਲੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal