chote sahibazde zorawar singh and fateh singh: ਟੋਡਰ ਮੱਲ ਸਿੱਖ ਇਤਿਹਾਸ ਦੀ ਉਹ ਸਖਸ਼ੀਅਤ ਹੈ ਜਿਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਜਿਗਰ ਦੇ ਟੋਟਿਆਂ ਛੋਟੇ ਸਾਹਿਬਜ਼ਾਦਾ ਜ਼ੋਰਾਵਰ ਅਤੇ ਫ਼ਤਿਹ ਸਿੰਘ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ।ਇਸ ਵਿਲੱਖਣ ਕਾਰਜ ਦੇ ਨਾਲ ਉਹ ਸਿੱਖ ਪੰਥ ਦੀਆਂ ਬਹੁਤ ਹੀ ਸਤਿਕਾਰਯੋਗ ਸਖਸ਼ੀਅਤਾਂ ‘ਚ ਸ਼ਾਮਲ ਹੋ ਗਏ ਸਨ।ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਪਰਿਵਾਰ ਬਾਰੇ ਇਤਿਹਾਸ ‘ਚ ਕੋਈ ਜਿਆਦਾ ਜਾਣਕਾਰੀ ਨਹੀਂ ਦਿੱਤੀ।ਕਿਹਾ ਜਾਂਦਾ ਹੈ ਕਿ ਉਹ ਜਾਤ ਦੇ ਜੈਨ ਸਨ ਅਤੇ ਗੁਰੂ ਘਰ ਦੇ ਸ਼ਰਧਾਲੂ ਸਨ।ਉਹ ਉਸ ਵੇਲੇ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਦੇ ਦਰਬਾਰੀ ਸਨ।ਦੱਸਣਯੋਗ ਹੈ ਕਿ ਟੋਡਰ ਮੱਲ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਸੀ।ਬਾਦਸ਼ਾਹ ਨੇ ਇਸ ਨੂੰ ‘ਰਾਏ’ ਦਾ ਖਿਤਾਬ ਦਿੱਤਾ ਹੋਇਆ ਸੀ।ਇਸ ਕੋਲ ਪਹਿਲਾਂ 100
ਘੋੜਸਵਾਰ ਅਤੇ 200 ਪਿਆਦਾ ਫੌਜ਼ ਰੱਖਣ ਦਾ ਹੱਕ ਸੀ।ਜੋ ਵੱਧਦਾ ਵੱਧਦਾ 1648 ਵਿੱਚ 200 ਘੋੜਸਵਾਰ ਤੇ 4000 ਪਿਆਦਾ ਸਿਪਾਹੀਆਂ ਦਾ ਹੋ ਗਿਆ ਸੀ।1650 ਵਿੱਚ ਇਸ ਟੋਡਰ ਮੱਲ ਦੇ ਨਿਜ਼ਾਮ ਹੇਠ ਸਰਹੰਦ ਹੀ ਨਹੀਂ ਸਗੋਂ ਦੀਪਾਲਪੁਰ, ਜਲੰਧਰ ਤੇ ਸੁਲਤਾਨਪੁਰ ਦੇ ਸੂਬੇ ਵੀ ਸਨ।ਇਨ੍ਹਾਂ ਦੀ ਆਮਦਨ ਵਿਚੋਂ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਮਿਲਦੇ ਸਨ।ਉਹ ਜਿਸ ਮਹਿਲ ‘ਚ ਰਹਿੰਦੇ ਸਨ ਉਸ ਦਾ ਨਾਂ ਜਹਾਜ਼ੀ ਹਵੇਲੀ ਸੀ ਕਿਉਂ ਕਿ ਉਸਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ।ਟੋਡਰ ਮੱਲ ਨੇ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ
ਸਿੰਘ ਦੀ ਸ਼ਹੀਦੀ ਪਿੱਛੋਂ ਉਨ੍ਹਾਂ ਦੀਆਂ ਪਵਿੱਤਰ ਦੇਹਾਂ ਦੇ ਸਸਕਾਰ ਲਈ 7800 ਸੋਨੇ ਦੀਆਂ ਅਸ਼ਰਫੀਆਂ ਵਿਛਾਅ ਕੇ ਉਸ ਨੇ ਵੱਡੀ ਕੀਮਤ ‘ਤੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਖਰੀਦੀ।ਕਿਹਾ ਜਾਂਦਾ ਹੈ ਕਿ ਚੌਧਰੀ ਅੱਤਾ ਨੇ ਇਹ ਜ਼ਮੀਨ ਕੁਝ ਸ਼ਰਤਾਂ ‘ਤੇ ਦੇਣ ਲਈ ਰਾਜ਼ੀ ਹੋਇਆ ਸੀ।ਉਸਦੀ ਸ਼ਰਤ ਇਹ ਸੀ ਕਿ ਇਹ ਜ਼ਮੀਨ ਉਨ੍ਹਾਂ ਨੂੰ ਸੋਨਾ ਵਿਛਾ ਕੇ ਖਰੀਦਣੀ ਪਵੇਗੀ।ਜਿੰਨੀ ਥਾਂ ਉਹ ਸੋਨਾ ਵਿਛਾਉਣਗੇ ਉਨੀ ਜ਼ਮੀਨ ਉਨ੍ਹਾਂ ਦੀ।ਟੋਡਰ ਮੱਲ ਪੂਰੀ ਥਾਂ ‘ਤੇ 78000 ਹਜ਼ਾਰ ਅਸ਼ਰਫੀਆਂ ਵਿਛਾਈਆਂ।ਅਜਿਹਾ ਕਰਨ ਲਈ ਉਸ ਨੂੰ ਆਪਣਾ ਪੂਰਾ ਘਰ-ਬਾਰ ਗਹਿਣੇ ਰੱਖਣਾ ਪਿਆ ਪਰ ਉਸ ਨੇ ਇਸ ਸਭ ਦੀ ਪ੍ਰਵਾਹ ਕੀਤੇ ਬਿਨਾਂ ਜ਼ਮੀਨ ਖ੍ਰੀਦੀ।ਟੋਡਰ ਦੀ ਇਸ ਸੇਵਾ ਨੂੰ ਇਤਿਹਾਸ ‘ਚ ਅਦੁੱਤੀ ਸੇਵਾ ਮੰਨਿਆ ਜਾਂਦਾ ਹੈ।
BJP ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਕਿਹਾ Boneless ਹੈ ਪੰਜਾਬ ਦਾ DGP, Live ਸੁਣੋ ਹੋਰ ਕੀ ਕਿਹਾ