Find purpose sixth king built ‘Sri Akal Takhat Sahib’: ਧੰਨ-ਧੰਨ ਗੁਰੂ ਰਾਮ ਦਾਸ ਜੀ ਵਲੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਦੀ ਪਾਵਨ ਧਰਤ ‘ਤੇ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਸਨਮੁੱਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਅਕਾਲ ਤਖਤ ਸੁਭਾਇਮਾਨ ਹੈ।ਸ੍ਰੀ ਅਕਾਲ ਤਖਤ ਸਿੱਖ ਪੰਥ ਦੀ ਸ਼ਕਤੀ ਦਾ ਸਿਰਮੌਰ ਕੇਂਦਰ ਹੈ, ਤਖਤ ਤੋਂ ਭਾਵ ਕਾਲ ਰਹਿਤ ਪਰਮਾਤਮਾ ਦਾ ਸਿੰਘਾਸਨ ਜਾਂ ਬੈਠਣ ਦੀ ਚੌਂਕੀ।ਦੁਨੀਆ ‘ਚ ਕਈ ਤਖ਼ਤ ਬਣੇ ਅਤੇ ਉਨ੍ਹਾਂ ਦਾ ਨਾਮੋਂ ਨਿਸ਼ਾਨ ਮਿਟ ਗਿਆ,ਪਰ ਸ੍ਰੀ ਅਕਾਲ ਤਖਤ ਸਾਹਿਬ ਅਜਿਹਾ ਤਖਤ ਹੈ ਜੋ ਸਦਾ ਅਮਰ ਅਤੇ ਸਦੀਵੀ ਕਾਇਮ ਰਹੇਗਾ।ਸ੍ਰੀ ਅਕਾਲ ਤਖਤ ਸਿੱਖਾਂ ਦੀ ਅਜ਼ਾਦ ਹੋਂਦ ਦਾ ਪ੍ਰਤੀਕ ਹੈ।ਇਹ ਧਰਮ ਤੇ ਰਾਜਸੀ ਸ਼ਕਤੀ ਦਾ ਸੰਗਮ ਹੈ।ਦੁਨੀਆ ‘ਚ ਪਾਖੰਡਵਾਦ ਨੂੰ ਖਤਮ ਕਰਨ, ਰਾਜਸੀ ਤਾਕਤ ਨੂੰ ਬੇਲਗਾਮ ਹੋਣ ਤੋਂ ਰੋਕਣ ਅਤੇ ਮਨੁੱਖੀ ਬਰਾਬਰੀ ਵਾਲੇ ਰਾਜ ਦੀ ਸਥਾਪਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਛੇਂਵੇ ਪਾਤਸ਼ਾਹ ਨੇ ਕੀਤੀ।
ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ 1606 ਈ. ਨੂੰ ਆਪਣੇ ਹੱਥੀਂ ਨੀਂਹ ਰੱਖੀ ਸੀ ਤੇ ਬਾਬਾ ਬੁੱਢਾ ਜੀ ਨੇ ਸਾਰਾ ਕੰਮ ਮੁਕੰਮਲ ਕਰਵਾਇਆ ਸੀ।ਸਿੱਖ ਧਰਮ ਦੀ ਪੁਖਤਾ ਬੁਨਿਆਦ ਤੇ ਸਿੱਖੀ ਦਾ ਮਹਿਲ ਉਸਾਰਨ ਲਈ ਮੀਰੀ-ਪੀਰੀ ਦੇ ਸਿਧਾਂਤ ਨੂੰ ਲਾਗੂ ਕੀਤਾ ਸੀ।ਇੱਥੋਂ ਸਭ ਤੋਂ ਪਹਿਲਾਂ ਸੰਗਤਾਂ ਦੇ ਨਾਲ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਉਹ ਹੋਰ ਵਸਤਾਂ ਭੇਂਟ ਲਿਆਉਣ ਤੋਂ ਇਲਾਵਾ ਸ਼ਸਤਰ, ਘੋੜੇ ਅਤੇ ਜਵਾਨੀਆਂ ਭੇਂਟ ਕਰਨ।ਜਿਸ ਤੋਂ ਬਾਅਦ ਹੁਣ ਤੱਕ ਇਹ ਪਿਰਤ ਚਲੀ ਆ ਰਹੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਸਮੂਹ ਸਿੱਖ ਜਗਤ ਤੇ ਸਾਰੀਆਂ ਸਿੰਘ ਸਭਾਵਾਂ ‘ਤੇ ਲਾਗੂ ਹੁੰਦਾ ਹੈ।ਅਕਾਲ ਪੁਰਖ ਦੇ ਤਖਤ ‘ਚ ‘ਰਾਜ ਕਰੇਗਾ ਖਾਲਸਾ’ ਦੇ ਬੋਲਾਂ ਦੀ ਗੂੰਜ ਅੱਜ ਵੀ ਗੂੰਜਦੀ ਹੈ।ਇਸ ਆਵਾਜ਼ ਤੋਂ ਹਕੂਮਤਾਂ ਡਰਦੀਆਂ ਰਹੀਆਂ ‘ਤੇ ਇਸ ਤਖਤ ਦੀ ਸ਼ਾਨ ਨੂੰ ਮਿਟਾਉਣ ਲਈ ਹਮਲੇ ਵੀ ਕਰਵਾਏ ਗਏ।ਦੁਸ਼ਮਣਾਂ ਦੀਆਂ ਅੱਖਾਂ ‘ਚ 2 ਸਿਰਮੌਰ ਕੇਂਦਰ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ‘ਤੇ ਸ੍ਰੀ ਅਕਾਲ ਤਖਤ ਸਾਹਿਬ ਹਮੇਸ਼ਾਂ ਰੜਕਦੇ ਰਹੇ।1984 ‘ਚ ਵਾਪਰੇ ਸਾਕਾ ਨੀਲਾ ਤਾਰਾ ਨੂੰ ਭਲਾਂ ਕੌਣ ਭੁੱਲ ਸਕਦਾ ਹੈ,
ਉਸ ਵੇਲੇ ਚੱਲੀਆਂ ਗੋਲੀਆਂ ਦੇ ਨਿਸ਼ਾਨ ਅੱਜ ਵੀ ਸ੍ਰੀ ਅਕਾਲ ਸਾਹਿਬ ਦੇ ਇਕ ਪਾਸੇ ਬਣੇ ਗੇਟ ‘ਤੇ ਮੌਜੂਦ ਹਨ, ਯਾਦ ਕਰਵਾਉਂਦੇ ਨੇ ਉਸ ਸਮੇਂ ਨੂੰ ਜਦੋਂ ਭਾਰਤ ਸਰਕਾਰ ਨੇ ਫੌਜੀ ਹਮਲਾ ਕਰਵਾਇਆ ਸੀ ਤੇ ਇਸ ਸਿਰਮੌਰ ਇਮਾਰਤ ਨੂੰ ਮਾਰੂ ਨੁਕਸਾਨ ਪਹੁੰਚਾਇਆ ਸੀ।ਪਰ ਗੁਰੂ ਮਹਾਰਾਜ ਦਾ ਵਾਕ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਇਹ ਪ੍ਰਤੱਖ ਸਾਬਿਤ ਹੋਇਆ।ਅੱਜ ਵੀ ਕੇਸਰੀ ਨਿਸ਼ਾਨ ਝੂਲਦੇ ਨੇ ਜੋ ਇਸਦੀ ਉੱਚੀ ਸ਼ਾਨ ਦੇ ਪ੍ਰਤੀਕ ਹਨ।ਇੱਥੇ 2 ਨਿਸ਼ਾਨ ਸਾਹਿਬ ਨੇ ਹੋ ਧਰਮ ਅਤੇ ਰਾਜਨੀਤੀ ਦਾ ਪ੍ਰਤੀਕ ਨੇ, ਜਿਨ੍ਹਾਂ ‘ਚੋਂ ਇੱਕ ਦੀ ਉਚਾਈ ਵੱਧ ਹੈ।ਪਹਿਲਾ ਨਿਸ਼ਾਨ ਸਾਹਿਬ ਧਰਮ ਦਾ ਪ੍ਰਤੀਕ ਹੈ ਜਿਸਦੀ ਉਚਾਈ 101 ਫੁੱਟ ਤੇ ਦੂਜਾ ਰਾਜਨੀਤੀ ਦਾ ਪ੍ਰਤੀਕ ਹੈ ਜਿਸਦੀ ਉਚਾਈ 100 ਫੁੱਟ ਹੈ।ਗੁਰੂ ਸਾਹਿਬ ਨੇ ਧਰਮ ਨੂੰ ਰਾਜਨੀਤੀ ਤੋਂ ਉੱਪਰ ਦਾ ਦਰਜਾ ਦਿੱਤਾ।ਗੁਰੂ ਸਾਹਿਬ ਨੇ ਮੀਰੀ-ਪੀਰੀ ਨਾਮਕ 2 ਤਲਵਾਰਾਂ ਧਾਰਨ ਕਰਕੇ ਇਹ 2 ਨਿਸ਼ਾਨ ਸਾਹਿਬ ਝੁਲਵਾਏ ਸਨ।ਸ੍ਰੀ ਅਕਾਲ ਤਖਤ ਸਾਹਿਬ ਨੂੰ ਮੁੱਖ ਰੱਖਦੇ ਹੋਏ ਇਥੇ ਢਾਡੀ ਸਿੰਘ ਵਾਰਾਂ ਪੇਸ਼ ਕਰਕੇ ਰੂਹਾਨੀ ਜੋਸ਼ ਭਰਦੇ ਨੇ।ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਕਿਵਾੜ ਖੁੱਲ੍ਹਣ ਤੋਂ ਬਾਅਦ ਇੱਕ ਘੰਟਾ ਸ੍ਰੀ ਅਕਾਲ ਤਖਤ ਦੇ ਉੱਪਰ ਨਗਾਰੇ ‘ਤੇ ਨਗਾਰਚੀ ਚੋਟ ਲਗਾਉਂਦਾ ਹੈ।ਸ਼ਾਮ ਨੂੰ ਰਹਿਰਾਸ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਂਦੇ ਨੇ।ਇਸ ਪਵਿੱਤਰ ਅਸਥਾਨ ‘ਤੇ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸੰਗਤਾਂ ਗੁਰੂ ਦਰਬਾਰ ‘ਚ ਹਾਜ਼ਰੀ ਭਰਦੀਆਂ ਹਨ।
ਇਹ ਵੀ ਦੇਖੋ:Captain ਨੇ Sidhu ਨੂੰ ਲੰਚ ‘ਤੇ ਸੱਦਿਆ, ਕੈਬਨਿਟ ‘ਚ ਹੋ ਸਕਦੀ ਹੈ ਵਾਪਸੀ!