ਪੀਰ ਭੀਖਨ ਸ਼ਾਹ 17ਵੀਂ ਸਦੀ ਦਾ ਇੱਕ ਮਹਾਨ ਮੁਸਲਮਾਨ ਸੰਤ ਸੀ। ਬਾਲ ਗੋਬਿੰਦ ਰਾਏ ਦੇ ਜਨਮ ਵਾਲੇ ਦਿਨ, ਪੀਰ ਨੇ ਪੂਰਬ (ਪਟਨਾ ਸਾਹਿਬ) ਵੱਲ ਝੁਕ ਕੇ ਸਿਜਦਾ ਕੀਤਾ। ਪੀਰ ਭੀਖਣ ਸ਼ਾਹ ਨੇ ਜਦੋਂ ਚੜ੍ਹਦੇ ਵੱਲ ਸਿਜਦਾ ਕੀਤਾ ਤਾਂ ਉਹਦੇ ਸ਼ਗੀਰਦ ਬਹੁਤ ਹੈਰਾਨ ਹੋਏ ਤੇ ਪੁੱਛਿਆ ਸ਼ਾਹ ਜੀ ਏ ਤੁਸੀਂ ਕੀ ਕਰਦੇ ਹੋ । ਰੋਜ਼ ਤੁਸੀਂ ਛਿਪਦੇ ਵੱਲ ਸਿਜਦਾ ਕਰਦੇ ਹੋ ਅਤੇ ਸਾਨੂੰ ਵੀ ਤੁਸੀ ਛਿਪਦੇ ਵੱਲ ਹੀ ਸਿਜਦਾ ਕਰਨ ਲਈ ਕਹਿੰਦੇ ਹੋ ਕਿਉਂਕਿ ਸਾਡਾ ਮੱਕਾ ਛਿਪਦੇ ਵੱਲ ਹੈ।
ਤੁਸੀਂ ਆਪ ਹੀ ਅਪਣੇ ਨਿਯਮ ਤੋੜ ਰਹੇ ਹੋ ਤਾਂ ਪੀਰ ਭੀਖਣ ਸ਼ਾਹ ਕਹਿਣ ਲੱਗੇ ਕਿ ਮੱਕੇ ਵਾਲੇ ਅੱਲ੍ਹਾ ਨੇ ਅੱਜ ਚੜਦੇ ਵੱਲ (ਪਟਨਾ ਸਾਹਿਬ ) ਅਵਤਾਰ ਧਾਰਿਆ ਹੈ । ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਪੀਰ ਭੀਖਣ ਸ਼ਾਹ ਬਾਲ ਗੋਬਿੰਦ ਰਾਏ ਦੇ ਦਰਸ਼ਨਾ ਲਈ ਪਟਨਾ ਸਾਹਿਬ ਵੱਲ ਰਵਾਨਾ ਹੋਏ ।ਪਟਨਾ ਸਾਹਿਬ ਜਾ ਕੇ ਪੀਰ ਭੀਖਣ ਸ਼ਾਹ ਨੇ ਬਾਲ ਗੋਬਿੰਦ ਰਾਏ ਦੇ ਦਰਸ਼ਨਾਂ ਦੀ ਇਛਾ ਜਤਾਈ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਪੀਰ ਭੀਖਣ ਸ਼ਾਹ ਨੂੰ ਦਸਿਆ ਕਿ ਗੁਰੂ ਤੇਗਬਹਾਦਰ ਜੀ ਇਥੇ ਨਹੀਂ ਹਨ । ਉਨ੍ਹਾਂ ਦੀ ਆਗਿਆ ਤੋਂ ਬਿਨਾ ਅਸੀਂ ਤੁਹਾਨੂੰ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਨਹੀਂ ਕਰਵਾ ਸਕਦੇ ।
ਇਹ ਵੀ ਪੜ੍ਹੋ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਸਲ ਹੁਕਮ ਮੰਨਣ ਵਾਲਾ ਅਨਿੰਨ ਸਿੱਖ ‘ਪਰੇ ਹੱਟ’
ਪੀਰ ਭੀਖਣ ਸ਼ਾਹ ਹਠ ਕਰਕੇ ਬਹਿ ਗਏ ਕਿ ਜਦੋਂ ਤਕ ਰੱਬੀ ਨੂਰ ਦੇ ਦਰਸ਼ਨ ਨਹੀਂ ਕਰ ਲੈਂਦਾ ਉਦੋਂ ਤਕ ਕੁਝ ਵੀ ਖਾਣਾ ਪੀਣਾ ਨਹੀ ।ਜਦੋਂ ਭੀਖਣ ਸ਼ਾਹ ਨੂੰ ਬੈਠਿਆਂ ਨੂੰ ਤੀਜਾ ਦਿਨ ਹੋ ਗਿਆ ਤਾਂ ਮਾਮਾ ਕਿਰਪਾਲ ਚੰਦ ਜੀ ਨੇ ਮਾਤਾ ਗੁਜਰੀ ਜੀ ਦੇ ਕਹਿਣ ਤੇ ਭੀਖਣ ਸ਼ਾਹ ਜੀ ਨੂੰ ਦਰਸ਼ਨਾਂ ਦੀ ਇਜਾਜ਼ਤ ਦੇ ਦਿੱਤੀ । ਪੀਰ ਭੀਖਣ ਸ਼ਾਹ ਦੇ ਨਾਲ ਹੋਰ ਸੰਗਤਾਂ ਨੇ ਵੀ ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕੀਤੇ ।ਪੀਰ ਭੀਖਣ ਸ਼ਾਹ ਨੇ ਦੋ ਕੁੱਜਿਆਂ ‘ਚ ਮਠਿਆਈ ਪਾ ਕੇ ਬਾਲ ਗੋਬਿੰਦ ਰਾਏ ਜੀ ਦੇ ਅੱਗੇ ਕਰੀਆਂ ਤਾਂ ਬਾਲ ਗੋਬਿੰਦ ਰਾਏ ਜੀ ਨੇ ਦੋਨੋ ਕੁੱਜਿਆਂ ‘ਤੇ ਹੱਥ ਰੱਖ ਦਿੱਤੇ ।ਭੀਖਣ ਸ਼ਾਹ ਜੀ ਦਸ਼ਣ ਲੱਗੇ ਕਿ ਮੈਂ ਏਹੇ ਦੋਨੋ ਕੁੱਜਿਆਂ ਹਿੰਦੂ ਅਤੇ ਮੁਸਲਮਾਨਾ ਦਾ ਪ੍ਰਤੀਕ ਮੰਨ ਕੇ ਬਾਲ ਗੋਬਿੰਦ ਰਾਏ ਜੀ ਦੇ ਅੱਗੇ ਕੀਤੀਆਂ ਸੀ ਤਾਂ ਉਹਨਾ ਨੇ ਦੋਨੋ ਕੁੱਜਿਆਂ ਤੇ ਹੱਥ ਰੱਖ ਕੇ ਸੰਦੇਸ਼ ਦਿੱਤਾ ਕਿ ਉਹ ਸਾਰੇ ਧਰਮਾਂ ਦੇ ਸਾਂਝੇ ਰਹਿਬਰ ਹਨ।