guru nanak dev ji sultanpur lodhi: ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਆਹੇ ਹੋਏ ਸਨ।ਉਨ੍ਹਾਂ ਨੂੰ ਪਤਾ ਸੀ ਕਿ ਉਨਾਂ੍ਹ ਦੇ ਪਿਤਾ ਜੀ ਆਪਣੇ ਪੁੱਤਰ ਤੋਂ ਬਹੁਤੇ ਖੁਸ਼ ਨਹੀਂ ਹਨ।ਸੋ, ਉਹ ਆਪਣੇ ਵੀਰ ਨਾਨਕ ਨੂੰ ਆਪਣੇ ਕੋਲ ਸੁਲਤਾਨਪੁਰ ਲੋਧੀ ਲੈ ਆਏ ਸਨ।ਬੇਬੇ ਨਾਨਕੀ ਦੇ ਪਤੀ ਜੈ ਰਾਮ ਜੀ ਸੁਲਤਾਨਪੁਰ ਦੇ ਨਵਾਬ ਕੋਲ ਮੁਲਾਜ਼ਮ ਸਨ।ਉਨਾਂ੍ਹ ਨੇ ਗੁਰੂ ਜੀ ਨੂੰ ਉੱਥੇ ਮੋਦੀਖਾਨੇ ‘ਚ ਨੌਕਰੀ ਲਗਵਾ ਦਿੱਤੀ।ਕਹਿੰਦੇ ਹਨ ਉਹ ਮੋਦੀਖਾਨੇ ਦਾ ਮਾਲ ਤੋਲਣ ਵੇਲੇ ‘ਤੇਰਾ’,’ਤੇਰਾ’ ਕਹਿਣ ਲੱਗਦੇ।
ਇਸ ਦਾ ਮਤਲਬ ਸੀ ਕਿ ਸਭ ਕੁਝ ਪ੍ਰਮਾਤਮਾ ਦਾ ਹੈ।ਗੁਰੂ ਜੀ ਦੇ ਨਾਲ ਕੰਮ ਕਰਦੇ ਕੁਝ ਨੌਕਰ ਈਮਾਨਦਾਰ ਨਹੀਂ ਸਨ।ਉਨਾਂ੍ਹ ਨੇ ਉਲਟਾ ਇਹ ਗੱਲ ਫੈਲਾ ਦਿੱਤੀ ਕਿ ਮੋਦੀਖਾਨੇ ਦੇ ਹਿਸਾਬ ‘ਚ ਗੜਬੜ ਹੋ ਰਹੀ ਹੈ।ਨਵਾਬ ਨੇ ਜਾਂਚ ਕਰਵਾਈ।ਸਾਰਾ ਹਿਸਾਬ-ਕਿਤਾਬ ਸਹੀ ਨਿਕਲਿਆ।ਗੁਰੂ ਜੀ ਨੇ ਸੁਲਤਾਨਪੁਰ ਲੋਧੀ ਦੇ ਨੇੜਿਉਂ ਲੰਘਦੀ ਕਾਲੀ ਵੇਈਂ ਨਦੀ ‘ਚ ਹਰ ਰੋਜ਼ ਇਸ਼ਨਾਨ ਕਰਦੇ ਹੁੰਦੇ ਸਨ।ਇੱਕ ਦਿਨ ਉਹ ਨਿੱਤ ਵਾਂਗ ਉੱਥੇ ਗਏ।ਕਈ ਦਿਨ ਪਰਤੇ ਹੀ ਨਾ।ਸਾਰੇ ਗੁਰੂ ਜੀ ਬਾਰੇ ਫਿਕਰਮੰਦ ਹੋ ਗਏ।ਫਿਰ ਜਦੋਂ ਗੁਰੂ ਜੀ ਆ ਪ੍ਰਗਟ ਹੋਏ ਤਾਂ ਉਨਾਂ੍ਹ ਦੇ ਮੁੱਖ ਵਿਚੋਂ ਨਿਕਲਿਆ ‘ਨਾ ਕੋ ਹਿੰਦੂ ਨਾ ਮੁਸਲਮਾਨ’।ਉਨਾਂ੍ਹ ਦੇ ਚਿਹਰੇ ‘ਤੇ ਅਨੋਖਾ ਚਾਨਣ ਸੀ।ਇਸ ਪਿੱਛੋਂ ਗੁਰੂ ਜੀ ਕਈ ਲੰਮੀਆਂ ਯਾਤਰਾਵਾਂ ‘ਤੇ ਗਏ।ਇਨ੍ਹਾਂ ਯਾਤਰਾਵਾਂ ਨੂੰ ‘ਉਦਾਸੀਆਂ’ ਕਿਹਾ ਜਾਂਦਾ ਹੈ।
ਜ਼ੀਰਕਪੁਰ ‘ਚ ਕੋਰੋਨਾ ਮਰੀਜ਼ਾਂ ਲਈ ਯੁਨਾਈਟਿਡ ਸਿੱਖ ਸੰਗਠਨ ਵੱਲੋਂ ਖੋਲਿਆ ਗਿਆ ਆਈਸੋਲੇਸ਼ਨ ਕੇਅਰ ਸੈਂਟਰ…