guru tegh bahadur ji: ਜਦੋਂ ਛੇਵੇਂ ਪਾਤਸ਼ਾਹ ਨੇ ਨਵੇਂ ਜੰਮੇ ਬਾਲਕ ਦੇ ਦਰਸ਼ਨ ਕੀਤੇ ਤਾਂ ਗੁਰੂ ਜੀ ਨੇ ਸਿਰ ਝੁਕਾ ਕੇ ਨਮਸਕਾਰ ਕੀਤੀ ।ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਗੁਰੂ ਜੀ ਦੇ ਨਾਲ ਹੋਰ ਵੀ ਸੰਗਤ ਸੀ।ਵੇਖਦਿਆਂ ਸਾਰ ਹੀ ਗੁਰੂ ਜੀ ਨੇ ਕਿਹਾ: ‘ਸਾਡਾ ਇਹ ਪੁੱਤ ਬੜਾ ਬਲੀ , ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ।
ਆਪ ਜੀ ਦਾ ਨਾਮ ਤਿਆਗ ਮੱਲ ਰਖਿਆ ਗਿਆ ।
ਸ੍ਰੀ (ਗੁਰੂ )ਤੇਗ ਬਹਾਦਰ ਜੀ ਦੀ ਪੜ੍ਹਾਈ ਲਿਖਾਈ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਹੇਠ ਹੀ ਹੋਈ। ਆਪ ਜੀ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਸਤਰ ਦੀ ਵਰਤੋਂ ਤੇ ਸਵਾਰੀ ਆਦਿ ਦੀ ਸਿਖਲਾਈ ਵੀ ਕਰਵਾਈ ਗਈ।
ਅਮਲੀ ਜੀਵਨ ਨੂੰ ਕਿੰਨਾਂ ਉਚਾ ਸਥਾਨ ਦਿੰਦੇ ਸੀ, ਇਸ ਦੀ ਉਦਾਹਰਨ ਸਾਡੇ ਸਾਖੀਕਾਂਰਾ ਨੇ ਦਿੱਤੀ ਹੈ।
ਇੱਕ ਵਾਰੀ ਗੁਰੂ ਤੇਗ ਬਹਾਦਰ ਜੀ ਕੋਲ ਉਨ੍ਹਾਂ ਦੇ ਇੱਕ ਦੋਸਤ ਦੀ ਮਾਂ ਆਈ ਤੇ ਤੇ ਉਨ੍ਹਾਂ ਦੀ ਮਾਂ ਨੇ ਆਪ ਜੀ ਨੂੰ ਕਿਹਾ ਕਿ ਉਹ ਆਪਣੇ ਹਾਣੀ ਨੂੰ ਸਮਝਾਉਣ,ਇਹ ਗੁੜ ਬਹੁਤ ਖਾਂਦਾ ਐਂ ।ਆਪ ਜੀ ਨੇ ਮਾਂ ਨੂੰ ਕੁਝ ਦਿਨਾਂ ਬਾਅਦ ਆਉਣ ਲਈ ਕਿਹਾ।
ਜਦੋ ਕੁਝ ਦਿਨਾਂ ਬਾਅਦ ਮਾਂ ਅਤੇ ਆਪ ਜੀ ਦਾ ਦੋਸਤ ਆਇਆ ਤਾਂ ਆਪ ਜੀ ਨੇ ਆਪਣੇ ਦੋਸਤ ਨੂੰ ਕਿਹਾ: ਮਿੱਤਰਾ! ਗੁੜ ਨਹੀ ਖਈਦਾ।’
ਮਾਂ ਨੇ ਕਿਹਾ ਇਹ ਤਾਂ ਤੁਸੀ ਉਸ ਦਿਨ ਵੀ ਕਹਿ ਸਕਦੇ ਸੀ।
ਉਸ ਸਮੇਂ( ਗੁਰੂ ) ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਉਨ੍ਹਾਂ ਦਿਨਾਂ ਵਿੱਚ ਮੈ ਆਪ ਵੀ ਖਾਂਦਾ ਸੀ।
ਹੁਣ ਛੱਡਿਆ ਹੈ ਤਾਂ ਕਹਿਣ ਦੇ ਯੋਗ ਹੋਇਆ ਹਾਂ ।
ਆਪ ਜੀ ਕਿਸੇ ਦੁਖੀ ਨੂੰ ਦੇਖਦੇ ਤਾਂ ਅੱਗੇ ਹੋ ਕੇ ਉਸਦੀ ਸੇਵਾ ਕਰਦੇ ਸਨ। ਇੱਕ ਵਾਰੀ ਆਪਣੀ ਪੁਸ਼ਾਕ ਹੀ ਗਰੀਬ ਬੱਚੇ ਨੂੰ ਦੇ ਆਏ ਸਨ। ਜਦੋਂ ਮਾਂ ਨੇ ਕਿਹਾ:ਪੁੱਤ!ਇਹ ਕੀ ? ਤਾਂ ਆਪ ਜੀ ਫਰਮਾਇਆ :ਮਾਂ ਉਸ ਨੂੰ ਤਾਂ ਕਿਸੇ ਨੇ ਦੇਣੀ ਨਹੀਂ, ਤੇ ਤੁਸੀਂ ਮੈਨੂੰ ਹੋਰ ਲੈ ਦੇਵੋਗੇ।ਤਕਰੀਬਨ 13ਸਾਲ ਦੇ ਹੀ ਹੋਏ ਸਨ ਕਿ ਆਪ ਜੀ ਦਾ ਵਿਆਹ ਭਾਈ ਲਾਲ ਚੰਦ ਕਰਤਾਰਪੁਰ( ਜਲੰਧਰ) ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ।ਜਦੋਂ ਲਾਲ ਚੰਦ ਨੇ ਬੜੀ ਨਿਮਰਤਾ ਨਾਲ ਗੁਰੂਹਰਿਗੋਬਿੰਦ ਸਾਹਿਬ ਜੀ ਨੂੰ ਕਿਹਾ ਕਿ ਉਸ ਕੋਲ ਦੇਣ ਲਈ ਕੁਝ ਨਹੀਂ ਤਾਂ ਗੁਰੂ ਜੀ ਨੇ ਕਿਹਾ: ਲਾਲ ਚੰਦ ਜਿੰਨਾਂ ਬਚੀ ਦੇ ਦਿਤੀ ਉਨ੍ਹਾਂ ਸਭ ਕੁਝ ਦੇ ਦਿਤਾ:
” ਲਾਲ ਚੰਦ, ਤੁਮ ਦੀਨੋ ਸਕਲ ਬਿਸਾਲਾ,
ਜਿਨ ਤਣੁਜਾ ਅਰਪਨ ਕੀਨੰ।
ਕਿਆ ਪਾਛੇ ਤਿਨ ਰਖ ਲੀਨੰ।”
Navjot Sidhu ਨੂੰ Congress ਪ੍ਰਧਾਨ ਬਣਾਉਣ ਦੇ ਚਰਚੇ! ਕੈਪਟਨ-ਸਿੱਧੂ ਦੀ ਸਿਆਸੀ ਜੰਗ ਦਾ ਅੱਜ ਹੋ ਸਕਦਾ ਵੱਡਾ ਫੈਸਲਾ?