guru tegh bahadur martyrdom day-2020: ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਨੇ ਧਰਮ ਲਈ ਆਪਣਾ ਬਲੀਦਾਨ ਦਿੱਤਾ ਸੀ।ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ‘ਚ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ।ਉਨ੍ਹਾਂ ਨੂੰ ਸਭ ਤੋਂ ਨਿਰਸਵਾਰਥ ਸ਼ਹੀਦ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਹਰ ਸਾਲ 24 ਨਵੰਬਰ ਨੂੰ ਮਨਾਇਆ ਜਾਂਦਾ ਹੈ। 1975 ‘ਚ ਦਿੱਲੀ ਦੇ ਚਾਂਦਨੀ ਚੌਕ ‘ਚ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ।ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦੁਨੀਆ ‘ਚ ਮਨੁੱਖੀ ਅਧਿਕਾਰਾਂ ਲਈ ਪਹਿਲੀ ਸ਼ਹਾਦਤ ਸੀ।ਔਰੰਗਜ਼ੇਬ ਕਸ਼ਮੀਰੀ ਪੰਡਿਤਾਂ ਨੂੰ ਜ਼ਬਰਨ ਮੁਸਲਮਾਨ ਧਰਮ ਤਬਦੀਲੀ ਕਰਾਉਣਾ ਚਾਹੁੰਦਾ ਸੀ।ਫਿਰ ਕਸ਼ਮੀਰੀ ਪੰਡਿਤਾਂ ਨੇ ਆਪਣਾ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਜੀ ਤੋਂ ਮੱਦਦ ਮੰਗੀ।ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ‘ਚ 500 ਕਸ਼ਮੀਰੀ ਪੰਡਿਤਾਂ ਦਾ ਇਕ ਜੱਥਾ ਆਨੰਦਪੁਰ ਸਾਹਿਬ ‘ਚ ਗੁਰੂ ਤੇਗ ਬਹਾਦਰ ਜੀ ਤੋਂ ਮੱਦਦ ਲੈਣ ਲਈ ਪਹੁੰਚਿਆ।ਔਰੰਗਜੇਬ ਦੇ ਅੱਤਿਆਚਾਰਾਂ ਦੇ ਬਾਰੇ ਸੁਣਨ ਤੋਂ ਬਾਅਦ ਗੁਰੂ ਜੀ ਨੇ ਆਪਣੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਤੋਂ ਪੁੱਛਿਆਂ ਤਾਂ ਉਨ੍ਹਾਂ ਨੇ ਉੱਤਰ ਦਿੱਤਾ ਕਿ ਪਿਤਾ ਜੀ ਤੁਹਾਡੇ ਬਿਨਾਂ ਇਨ੍ਹਾਂ ਨਿਮਾਣਿਆਂ ਦੀ ਮੱਦਦ ਕੌਣ ਕਰ ਸਕਦਾ ਹੈ।ਗੁਰੂ ਜੀ ਨੇ ਪੰਡਿਤਾਂ ਨੂੰ ਇਹ ਕਹਿ ਕੇ ਭੇਜ ਦਿੱਤਾ ਕਿ ਔਰੰਗਜੇਬ ਨੂੰ ਜਾ ਕਹੋ ਕਿ ਜੇਕਰ ਉਹ ਉਸ ਨੂੰ ਮੁਸਲਿਮ ਬਣਾਉਣ ‘ਚ ਸਮਰੱਥ ਹੈ ਤਾਂ ਹਰ ਕੋਈ ਉਸਦੀ ਈਨ ਮੰਨਣ ਨੂੰ ਤਿਆਰ ਹੈ।ਇਸ ਤਰ੍ਹਾਂ ਔਰੰਗਜੇਬ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਅੱਤਿਆਚਾਰ ਅਤੇ ਤਸ਼ੱਦਦ ਢਾਹੇ ਗਏ।ਪਰ ਗੁਰੂ ਜੀ ਨੇ ਈਨ ਨਹੀਂ ਮੰਨੀ।ਉਨ੍ਹਾਂ ਨੂੰ ਕਈ ਸਰੀਰਕ ਤਸੀਹੇ ਦਿੱਤੇ ਗਏ।ਗੁਰੂ ਜੀ ਦੇ ਕਈ ਹੋਰ ਸ਼ਰਧਾਲੂਆਂ ਨੂੰ ਔਰੰਗਜੇਬ ਵਲੋਂ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ।ਪਰ ਕੋਈ ਆਪਣੇ ਧਰਮ ਤੋਂ ਟੱਸ ਤੋ ਮੱਸ ਨਾ ਹੋਇਆ ਇਹ ਦੇਖਦੇ ਹੋਏ ਮੁਗਲ ਬਾਦਸ਼ਾਹ ਅੱਗ ਬਬੂਲਾ ਹੋ ਗਿਆ ਅਤੇ ਔਰੰਗਜ਼ੇਬ ਨੇ ਚਾਂਦਨੀ ਚੌਕ ‘ਤੇ ਉਨ੍ਹਾਂ ਸਿਰ ਕਤਲ ਕਰਨ ਦਾ ਹੁਕਮ ਦੇ ਦਿੱਤਾ ਉਹ 24 ਨਵੰਬਰ 1675 ਦਾ ਦਿਨ ਸੀ, ਜਦੋਂ ਗੁਰੂ ਤੇਗ ਬਹਾਦਰ ਨੇ ਧਰਮ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਦਿੱਤਾ।ਭਾਈ ਜੈਤਾ ਜੀ ਜਿਨ੍ਹਾਂ ਨੂੰ ਇਤਿਹਾਸ ‘ਚ ਬਾਬਾ ਜੀਵਨ ਸਿੰਘ ਜੀ ਦੇ ਨਾਮ ਨਾਲ ਜਾਣਿਆਂ ਜਾਂਦਾ ਉਨ੍ਹਾਂ ਨੇ ਗੁਰੂ ਜੀ ਦੀ ਦੇਹ ਦਾ ਆਪਣੇ ਜੱਦੀ ਘਰ ਨੂੰ ਅੱਗ ਲਗਾ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ।।
ਇਹ ਵੀ ਦੇਖੋ:ਕਿਸਾਨ ਹੁਣ ਤੱਕ ਦੇ ਆਪਣੇ ਧਰਨਿਆਂ ਤੇ ਫੂਕ ਚੁੱਕੇ 4 ਕਰੋੜ, ਅੱਗੇ ਵੀ ਕਰੋੜਾਂ ਦਾ ਖਰਚਾ