gurudwara shri reetha sahib puranmashi: ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਮੌਕੇ ਪੂਰੀ ਦੁਨੀਆ ਦੀ ਯਾਤਰਾ ਕੀਤੀ।ਜਿਹੜੀ-ਜਿਹੜੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਉੱਥੇ-ਉੱਥੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰੇ ਸ਼ੁਸ਼ੋਭਿਤ ਹਨ।ਗੁਰਦੁਆਰਾ ਨਾਨਕ-ਮਤਾ ਸਾਹਿਬ ਤੋਂ ਰਸਤਾ ਖਟੀਮਾ, ਟਨਕਪੁਰ, ਚੰਪਾਵਤ, ਲੋਹਾ ਘਾਟ, ਧੂਨਾ ਘਾਟ ਤੋਂ ਹੁੰਦੇ ਹੋਏ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਪਹੁੰਚਿਆ ਜਾ ਸਕਦਾ ਹੈ।
ਉੱਤਰਾਖੰਡ ਦੀ ਉਦਾਸੀ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਇਸ ਅਸਥਾਨ ‘ਤੇ ਕੱਤਕ ਦੀ ਪੂਰਨਮਾਸ਼ੀ ਨੂੰ ਪਹੁੰਚੇ ਸਨ।ਉਸ ਸਮੇਂ ਢੇਰ ਨਾਥ ਜੀ ਸਿੱਧਾਂ ਸਮੇਤ ਇੱਥੇ ਰਹਿੰਦੇ ਸਨ।ਜਦੋਂ ਗੁਰੂ ਸਾਹਿਬ ਜੀ ਇੱਥੇ ਪਹੁੰਚੇ ਤਾਂ ਸਿੱਧ ਲੋਕ ਰੀਠੇ ਦੇ ਦਰੱਖਤ ਥੱਲੇ ਇੱਕ ਪਾਸੇ ਨੂੰ ਬੈਠੇ ਹੋਏ ਸਨ ਅਤੇ ਦੂਜੇ ਪਾਸੇ ਗੁਰੂ ਜੀ ਵੀ ਬੈਠ ਗਏ।ਫਿਰ ਸਿੱਧਾਂ ਨਾਲ ਗਿਆਨ ਚਰਚਾ ਹੋਈ।
ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਤਾਂ ਉਨਾਂ੍ਹ ਭੋਜਨ ਦੀ ਮੰਗ ਕੀਤੀ।ਗੁਰੂ ਜੀ ਨੇ ਉਨ੍ਹਾਂ ਨੂੰ ਸਿੱਧਾਂ ਕੋਲੋਂ ਭੋਜਨ ਲੈਣ ਲਈ ਕਿਹਾ।ਸਿੱਧਾਂ ਨੇ ਹੰਕਾਰਵਸ ਭਾਈ ਮਰਦਾਨਾ ਜੀ ਨੂੰ ਕਿਹਾ… ਜੇ ਤੇਰਾ ਗੁਰੂ ਇੰਨਾ ਪਹੁੰਚਿਆ ਹੋਇਆ ਹੈ ਤਾਂ ਉਸ ਨੂੰ ਕਹੋ ਭੋਜਨ ਦੇਵੇ।ਇਹ ਸੁਣ ਕੇ ਗੁਰੂ ਜੀ ਨੇ ਮਰਦਾਨੇ ਨੂੰ ਰੀਠੇ ਤੋੜ ਕੇ ਖਾਣ ਲਈ ਕਿਹਾ ਅਤੇ ਸਿੱਧਾਂ ਨੂੰ ਵਰਤਾਉਣ ਲਈ ਕਿਹਾ।ਰੀਠੇ ਦੇ ਕੌੜੇ ਫਲ ਮਿੱਠੇ ਹੋ ਗਏ ਪਰ ਜਿਸ ਪਾਸੇ ਸਿੱਧ ਬੈਠੇ ਸਨ, ਉਹ ਕੌੜੇ ਹੀ ਰਹੇ।ਇਹ ਦੇਖ ਕੇ ਸਿੱਧਾਂ ਨੇ ਗੁੱਸੇ ‘ਚ ਆ ਕੇ ਆਪਣੀ ਯੋਗ ਸ਼ਕਤੀ ਨਾਲ ਇੱਕ ਜ਼ਹਿਰੀਲਾ ਸੱਪ ਮਰਦਾਨਾ ਜੀ ਵੱਲ ਛੱਡਿਆ।ਜਦੋਂ ਗੁਰੂ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਨਾਲ ਸੱਪ ਵਾਲ ਵੇਖਿਆ ਤਾਂ ਸੱਪ ਉੱਥੇ ਹੀ ਪੱਥਰ ਹੋ ਗਿਆ।