gurudwara takht shri hazoor sahib: ਗੁਰਦੁਆਰਾ ਤਖਤ ਸ੍ਰੀ ਹਜ਼ੂਰ ਸਾਹਿਬ ਨੇ ਜੋ ਕੀਤਾ ਉਸਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ।ਗੁਰਦੁਆਰਾ ਤਖਤ ਸ੍ਰੀ ਹਜ਼ੂਰ ਸਾਹਿਬ ਨੇ ਐਲਾਨ ਕੀਤਾ ਹੈ ਕਿ ਪਿਛਲੇ ਪੰਜ ਦਹਾਕਿਆਂ ‘ਚ ਜਿੰਨਾ ਵੀ ਸੋਨਾ ਇਕੱਠਾ ਹੋਇਆ ਹੈ ਉਹ ਸਾਰਾ ਮੈਡੀਕਲ ਇੰਫ੍ਰਾਸਟਕਚਰ ਲਈ ਦਾਨ ਕਰ ਦਿੱਤਾ ਜਾਵੇਗਾ।ਇਸ ਦਾਨ ਕੀਤੇ ਹੋਏ ਸੋਨੇ ਨਾਲ ਹਸਪਤਾਲ ਤੋਂ ਲੈ ਕੇ ਮੈਡੀਕਲ ਦੇ ਜ਼ਰੂਰੀ ਸਾਮਾਨ ਦੀ ਪੂਰਤੀ ਕੀਤੀ ਜਾਵੇਗੀ।
ਪਿਛਲੇ ਦਿਨੀਂ ਦੇਸ਼ਭਰ ‘ਚ ਆਕਸੀਜ਼ਨ ਦੀ ਕਮੀ ਦੇ ਚਲਦਿਆਂ ਕਈ ਲੋਕਾਂ ਦੀ ਜਾਨ ਚਲੀ ਗਈ।ਉਸ ਸਮੇਂ ਵੀ ਸਾਰੇ ਗੁਰਦੁਆਰੇ ਪ੍ਰਬੰਧਨ ਕਮੇਟੀਆਂ ਨੇ ਅੱਗੇ ਵੱਧ ਕੇ ਮੁਫਤ ‘ਚ ਆਕਸੀਜਨ ਦੀ ਵਿਵਸਥਾ ਕੀਤੀ ਸੀ।ਕੋਰੋਨਾ ਕਾਲ ‘ਚ ਲੋਕਾਂ ਦੀ ਮੱਦਦ ਲਈ ਦੇਸ਼ਭਰ ‘ਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਲੋਕਾਂ ਲਈ ਖਾਣ ਤੋਂ ਲੈ ਕੇ ਬੈੱਡਾਂ ਅਤੇ ਆਕਸੀਜਨ ਤੱਕ ਦੀ ਵਿਵਸਥਾ ਕੀਤੀ ਹੈ।ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੂਪਨਗਰ ਦੇ ਗੁਰਦੁਆਰਾ ਸ੍ਰੀ ਭੱਠ ਸਾਹਿਬ ਦੇ ਹਾਲ ‘ਚ ਕੋਵਿਡ ਕੇਅਰ ਸੈਂਟਰ ਸਥਾਪਿਤ ਕੀਤਾ ਗਿਆ ਸੀ।
ਇਸਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ 23 ਮਈ ਨੂੰ ਅਰਦਾਸ ਕਰੇਗੀ।ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਸੀ ਕਿ ਲਾਕਡਾਊਨ ਅਤੇ ਕੋਰੋਨਾ ਦੇ ਵੱਧਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜੋ:ਗੁਰਦੁਆਰਾ ਰਕਾਬ ਗੰਜ ਅਤੇ ਸੀਸ ਗੰਜ ਸਾਹਿਬ ਦਾ ਜਾਣੋ ਇਤਿਹਾਸ…
ਕੋੋਰੋਨਾ ਪੀੜਤ ਪਰਿਵਾਰ, ਜੋ ਖੁਦ ਖਾਣਾ ਨਹੀਂ ਬਣਾ ਸਕਦੇ ਜਾਂ ਖਾਣੇ ਦਾ ਇੰਤਜ਼ਾਮ ਨਹੀਂ ਕਰ ਸਕਦੇ, ਉਨਾਂ੍ਹ ਦੇ ਘਰਾਂ ਤੱਕ ਲੰਗਰ ਦੇ ਟਿਫਿਨ ਪਹੁੰਚਾਏ ਜਾ ਰਹੇ ਹਨ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧ ‘ਚ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਹਨ।ਜਿਨਾਂ੍ਹ ਪਰਿਵਾਰਾਂ ਨੂੰ ਆਪਣੇ ਘਰਾਂ ‘ਚ ਲੰਗਰ ਚਾਹੀਦਾ, ਉਹ ਇਨਾਂ੍ਹ ਫੋਨ ਨੰਬਰਾਂ ਰਾਹੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।ਕਮੇਟੀ ਸੁਨਿਸ਼ਚਿਤ ਕਰੇਗੀ ਕਿ ਇਨ੍ਹਾਂ ਦਾ ਘਰਾਂ ਤੱਕ ਲੰਗਰ ਪਹੁੰਚੇ।
ਇਹ ਵੀ ਪੜੋ:ਬਜ਼ੁਰਗ ਨਾਲ ਅੱਧੀ ਉਮਰ ਦੀ ਕੁੜੀ ਦੇ ਵਿਆਹ ਦੀ Viral Video ਦਾ ਪੂਰਾ ਸੱਚ, ਐਵੇਂ ਨਾ Viral Video ਕਰ ਦਿਆ ਕਰੋ