history of shri darbar sahib: ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਮਤਲਬ, ਰੱਬ ਦਾ ਘਰ ਜਾਂ ਦਰਬਾਰ ਸਹਿਬ ਜੋ ਦਰਬਾਰ ਸ਼ਰਧਾ ਦਾ ਪਾਤਰ ਹੋਵੇ ਭਾਰਤ ਦੇ ਸੂਬੇ ਪੰਜਾਬ, ਸ਼ਹਿਰ ਅਮ੍ਰਿਤਸਰ ਵਿੱਚ ਸਿਖਾਂ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦਾ ਥਾਪਿਆ ਦਰਬਾਰ ਸਾਹਿਬ ਜੋ ਸਿਖਾਂ ਵਾਸਤੇ ਸਿਰਫ ਧਾਰਮਿਕ ਕੇਂਦਰ ਹੀ ਨਹੀਂ , ਸਗੋਂ ਸਿਖ ਕੋੰਮ ਦੀ ਵਿਲਖਣ ਹੋਂਦ-ਹਸਤੀ, ਸਵੈਮਾਣ ਇਤਿਹਾਸ ਤੇ ਵਿਰਾਸਤ ਦੀ ਜਗਦੀ ਜੋਤ ਹੈ । ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਜੋਤ ਸ਼ਾਖਸ਼ਾਤ ਰੂਪ ਵਿਚ ਪ੍ਰਗਟ ਕਰਕੇ ਪੂਰੀ ਮਾਨਵਤਾ ਨੂੰ ਆਦਰਸ਼ਕ ਧਰਮ ਮੰਦਿਰ ਦੇ ਰੂਪ ਵਿਚ ਭੇਟਾ ਕੀਤੀ ਹੈ ਜੋ ਇਨਸਾਨੀ ਭਾਈਚਾਰੇ, ਮਨੁੱਖੀ ਏਕਤਾ, ਰੱਬੀ ਪਿਆਰ ਅਤੇ ਸਮਾਨਤਾ ਦੀ ਮੂੰਹ ਬੋਲਦੀ ਤਸਵੀਰ ਹੈ।ਇਹ ਸਿੱਖ ਰਹੁਰੀਤ ਦਾ ਕੇਂਦਰੀ ਧੁਰਾ ਹੋਣ ਦੇ ਨਾਲ ਨਾਲ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਿਕ ਅਸਥਾਨ ਵੀ ਹੈ ਜੋ ਹਰ ਇਨਸਾਨ ਨੂੰ ਸਵੈਮਾਣ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਾ ਹੈ ।
ਭਾਵੇਂ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ ਪਰ ਇਹ ਵੀ ਸਚ ਹੈ ਕੀ ਇਸਦੀ ਹੋਂਦ , ਉਸਾਰੀ ਤੇ ਵਿਕਾਸ ਵਿਚ ਚਾਰ ਗੁਰੂ ਸਹਿਬਾਨਾ ਦਾ ਹਥ ਹੈ । ਇਸਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ।ਉਨ੍ਹਾ ਨੇ ਉਸਾਰੀ ਤੋਂ ਬਹੁਤ ਸਮਾਂ ਪਹਿਲੇ ਕਹਿ ਦਿਤਾ ਸੀ,’
ਹਰਿਮੰਦਰ ਸੋਈ ਅਖਿਐ ਜਿਥਹੁ ਹਰਿ ਜਾਤਾ “
ਚੋਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਨੇ ਇਥੇ ਸਰੋਵਰ ਖੁਦਵਾਇਆ । ਇਸ ਸਰੋਵਰ ਦੇ ਆਲੇ ਦੁਆਲੇ ਨਗਰ ਵਸਾਇਆ ਜਿਸਦਾ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਰਾਮਦਾਸ ਪਿਆ ਤੇ ਬਾਅਦ ਵਿਚ ਅਮ੍ਰਿਤਸਰ ਕਰਕੇ ਮਸ਼ਹੂਰ ਹੋਇਆ ।ਅਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕੰਮ ਗੁਰੂ ਰਾਮਦਾਸ ਜੀ ਦੇ ਸਮੇ ਹੀ ਹੋ ਗਿਆ ਸੀ।ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੱਕਾ ਕੀਤਾ ਤੇ ਇਸ ਮੁਕੱਦਸ ਅਸਥਾਨ ਦੀ ਉਸਾਰੀ ਅੰਮ੍ਰਿਤ ਸਰੋਵਰ ਦੇ ਐਨ ਵਿਚਕਾਰ 28 ਦਸੰਬਰ 1588 ਨੂੰ ਆਰੰਭ ਕਰਵਾਈ ਗੁਰੂ ਹਰਗੋਬਿੰਦ ਸਾਹਿਬ ਨੇ ਹਾਲਾਤਾਂ ਨੂੰ ਦੇਖਦਿਆਂ ਇਥੇ ਅਕਾਲ ਤਖਤ ਦੀ ਨੀਂਹ ਰਖਕੇ ਮੀਰੀ ਨੂੰ ਪੀਰੀ ਨਾਲ ਤੇ ਦੇਗ ਨੂੰ ਤੇਗ ਨਾਲ ਜੋੜ ਦਿਤਾ ।
ਗੁਰੂ ਅਰਜਨ ਦੇਵ ਜੀ ਨੇ ਹਰਿਮੰਦਿਰ ਸਾਹਿਬ ਦੀ ਨੀਂਹ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਲਾਹੋਰ ਦੇ ਕਾਦਰੀ ਵਰਗ ਦੇ ਸੂਫ਼ੀ ਸੰਤ ਸਨ । ਇਹ ਇਕ ਉਚ ਆਤਮਾ, ਰੱਬੀ ਉਪਾਸ਼ਕ ਤੇ ਮਾਨਵਵਾਦੀ ਦੇਵਤਾ ਸਰੂਪ ਇਨਸਾਨ ਸਨ ਜਿਨ੍ਹਾ ਦਾ ਗੁਰੂ ਘਰ ਨਾਲ ਪੁਰਾਣਾ ਪ੍ਰੇਮ ਤੇ ਮਿਤਰਤਾ ਸੀ। ਨੀਂਹ ਰਖਣ ਤੋ ਪਹਿਲਾਂ ਇਕ ਬਹੁਤ ਵਡਾ ਧਾਰਮਿਕ ਸੰਮੇਲਨ ਹੋਇਆ ਜਿਸ ਵਿਚ ਹਰਮੰਦਿਰ ਸਾਹਿਬ ਦੀ ਰਚਨਾ ਤੇ ਉਸਾਰੀ ਦੇ ਮਨੋਰਥਾਂ ਤੇ ਚਾਨਣਾ ਪਾਇਆ ਗਿਆ।ਉਪਰੰਤ ਬਾਬਾ ਬੁਢਾ ਜੀ ਨੇ ਅਕਾਲ ਪੁਰਖ ਅਗੇ ਅਰਦਾਸ ਕੀਤੀ ਤੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ।
ਮੈਂ ਨੌਜਵਾਨਾਂ ਨੂੰ ਆਕਸੀਜਨ ਤੋਂ ਬਿਨਾਂ ਆਪਣੇ ਸਾਹਮਣੇ ਮਰਦੇ ਦੇਖਿਆ, ਰੋ ਪਈ ਡਾਕਟਰ, ਕਹਿੰਦੀ “ਹਸਪਤਾਲਾਂ ‘ਚ ਨਾ ਭੱਜੋ”