How to recognize the truth of “Guru Ladho Re” Sakhi ….: ਮੱਖਣ ਸ਼ਾਹ ਲੁਬਾਣਾ ਨਾਂ ਦੇ ਇੱਕ ਵਪਾਰੀ ਨੇ ਦਰਿਆਈ ਤੂਫਾਨ ਵਿੱਚ ਘਿਰੇ ਜਹਾਜ਼ ਸਮੇਤ ਆਪਣੇ ਬਚ ਜਾਣ ਲਈ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਸੀ।ਉਸਦੀ ਇਹ ਅਰਦਾਸ ਪੂਰੀ ਹੋ ਗਈ ਸੀ।ਹੁਣ ਉਹ ਉਸ ਸਮੇਂ ਸੁੱਖੀਆਂ ਗਈਆਂ ਸੋਨੇ ਦੀਆਂ ਸੌ ਮੋਹਰਾਂ ਗੁਰੂ ਨਾਨਕ ਦੇਵ ਜੀ ਦੀ ਗੱਦੀ ‘ਤੇ ਬੈਠੇ ਗੁਰੂ ਜੀ ਨੂੰ ਭੇਂਟ ਕਰਨ ਆਇਆ ਸੀ।ਪਤਾ ਲੱਗਿਆ ਨੌਂਵੇਂ ਗੁਰੂ ਜੀ ਬਕਾਲੇ ਹਨ।ਬਕਾਲੇ ਆਇਆ ਤਾਂ ਗੁਰੂ ਕਹਾਉਣ ਵਾਲੇ ਵਿਅਕਤੀ ਕਿੰਨੇ ਹੀ ਵੇਖੇ।ਅਖੀਰ ਉਸ ਨੂੰ ਇੱਕ ਤਰਕੀਬ ਸੁੱਝੀ।ਉਸ ਨੇ ਪੰਜ-ਪੰਜ ਮੋਹਰਾਂ ਹਰ ਗੁਰੂ ਅਖਵਾਉਣ ਵਾਲੇ ਅੱਗੇ ਧਰ ਕੇ ਮੱਥਾ ਟੇਕਣਾ ਸ਼ੁਰੂ ਕੀਤਾ।ਉਸਦੇ ਮਨ ‘ਚ ਸੀ ਕਿ ਸੱਚੇ ਗੁਰੂ ਆਪ ਹੀ ਪੂਰੀ ਸੁੱਖ ਮੰਗ ਲੈਣਗੇ।
ਅੰਤ ਵਿੱਚ ਉਸ ਨੂੰ ਇਕਾਂਤ-ਪਸੰਦ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਗਿਆ।ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਜੀ ਕੋਲ ਪਹੁੰਚ ਕੇ ਪਹਿਲਾਂ ਵਾਂਗ ਪੰਜ ਮੋਹਰਾਂ ਦੀ ਭੇਂਟ ਰੱਖ ਕੇ ਮੱਥਾ ਟੇਕ ਦਿੱਤਾ।ਅੱਗੋਂ ਗੁਰੂ ਜੀ ਮੁਸਕਰਾ ਪਏ ਅਤੇ ਪੁੱਛਿਆ ਕਿ ਇਹ ਪੰਜ ਹੀ ਕਿਉਂ? ਮੱਖਣ ਸ਼ਾਹ ਲੁਬਾਣਾ ਸਮਝ ਗਿਆ ਕਿ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਅਸਲ ਗੁਰੂ ਜੀ ਇਹੋ ਹਨ।ਉਸ ਨੂੰ ਐਨਾ ਚਾਅ ਚੜਿਆ ਕਿ ਉਹ ਭੱਜ ਕੇ ਕੋਠੇ ਚੜ੍ਹ ਗਿਆ।ਇਕ ਬਾਂਹ ਉੱਚੀ ਕਰਕੇ ਨਾਲੇ ਕੱਪੜਾ ਹਿਲਾਵੇ ਨਾਲੇ ਉੱਚੀ-ਉੱਚੀ ਪਿਆ ਆਖੇ ‘ਗੁਰੂ ਲਾਧੋ ਰੇ’, ‘ਗੁਰੂ ਲਾਧੋ ਰੇ’। ਬਸ ਫਿਰ ਕੀ ਸੀ, ਨਕਲੀ ਗੁਰੂ ਬਣੇ ਬਹੁਤੇ ਲੋਕ ਪੱਤਰਾ ਵਾਚ ਗਏ।ਧੀਰ ਮੱਲ ਤੇ ਉਸਦੇ ਹਮਾਇਤੀਆਂ ਨੇ ਗੁਰੂ ਜੀ ਦਾ ਵਿਰੋਧ ਜਾਰੀ ਰੱਖਿਆ।ਗੁਰ-ਗੱਦੀ ਧਾਰਨ ਕਰਨ ਪਿੱਛੋਂ ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਅਰੰਭ ਦਿੱਤਾ।ਆਪ ਪਹਿਲਾਂ ਹੋ ਚੁੱਕੇ ਗੁਰੂ ਸਾਹਿਬਾਨਾਂ ਦੀ ਚਰਨ -ਛੂਹ ਸਥਾਨਾਂ ‘ਤੇ ਵੀ ਗਏ।
ਕਿਸਾਨਾਂ ਵਾਲੀ ਲੋਹੜੀ ‘ਚ ਇਨ੍ਹਾਂ ਨੌਜਵਾਨਾਂ ਨੇ ਕਿਉਂ ਗਾਇਆ ਤੂਤਕ ਤੂਤਕ ਤੂਤੀਆ ਗੀਤ ? ਆਹ ਸੁਣੋ ਜਰਾ…