hsgpc new 10 members: ਹਰਿਆਣਾ ਸਰਕਾਰ ਵੱਲੋਂ 2014 ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਬਣਾਈ ਗਈ ਸੀ ਜਿਸ ਦਾ ਬਕਾਇਦਾ ਗੁਰਦੁਆਰਾ ਐਕਟ 2014 ਹੋਂਦ ਵਿੱਚ ਆਇਆ ਐਕਟ ਮੁਤਾਬਿਕ 41ਮੈਂਬਰ ਕੁੱਲ ਨਾਮਜ਼ਦ ਕੀਤੇ ਗਏ ਸਨ ਜੋ ਕਿ ਹਰਿਆਣਾ ਵਿਚ ਹਰਿਆਣਾ ਕਮੇਟੀ ਦੇ ਅਧੀਨ ਆਏ ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੇ ਸਨ। ਪਿਛਲੇ ਸਮੇਂ ਉਨ੍ਹਾਂ ਮੈਂਬਰਾਂ ਦੇ ਵਿੱਚੋਂ ਕੁੱਝ ਮੈਂਬਰ ਅਕਾਲ ਚਲਾਣਾ ਕਰ ਗਏ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਚਲੇ ਗਏ ਅਤੇ ਕੁੱਝ ਮੈਂਬਰ ਹਰਿਆਣਾ ਕਮੇਟੀ ਦੀਆਂ ਕਾਰਵਾਈਆਂ ਦਾ ਹਿੱਸਾ ਨਹੀਂ ਰਹੇ।
ਇੱਕ ਮੈਂਬਰ ਨੂੰ ਗ਼ਲਤ ਕਿਰਦਾਰ ਕਾਰਨ ਕਮੇਟੀ ਵਲੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ 10 ਮੈਂਬਰਾਂ ਦੀ ਜਗ੍ਹਾ ਖਾਲੀ ਪਈ ਹੋਈ ਸੀ ਜਿਸ ਵਾਸਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਤੀ ਤੌਰ ਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਖਾਲੀ ਪਏ ਮੈਂਬਰਾਂ ਦੀ ਜਗ੍ਹਾ ਤੇ ਨਵੇਂ 10 ਮੈਂਬਰ ਨਾਮਜ਼ਦ ਕੀਤੇ ਜਾਣ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਕਮੇਟੀ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ 10 ਨਵੇਂ ਮੈਂਬਰ ਨਾਮਜ਼ਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ।