Ik Oankaar Sat Naam Karta Purakh, Nirbhao Nirvair Akal Murti …: ੴ ਵਾਹਿਗੁਰੂ ਇੱਕ ਹੈ, ਜਿਸ ਤੋਂ ਇਹ ਸਾਰਾ ਸੰਸਾਰ ਹੈ ਜੋ ਸਭ ਦਾ ਪ੍ਰਕਾਸ਼ਕ ਹੈ।ਵਾਹਿਗੁਰੂ ਜੀ ਦਾ ਨਾਮ ਤਿਨਾਂ ਕਾਲਾਂ ਵਿੱਚ ਹੀ ਸੱਚ ਹੈ।ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਰਭ ਵਿਆਪਕ ਹੈ।ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ॥ਜਿਸਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਵਾਹਿਗੁਰੂ ਜੀ ਦਾ ਸਰੂਪ ਨਾਸ਼-ਰਹਿਤ ਹੈ)॥ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਹੀ ਆਪ ਹੀ ਪ੍ਰਕਾਸ਼ਮਾਨ ਹੈ॥ਸਤਿਗੁਰੂ ਨਾਨਕ
ਦੇਵ ਹੀ ਦੀ ਕਿਰਪਾ ਦੁਆਰਾ ਹੀ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ।ਇਥੇ ਸਤਿਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਇਹ ਹੁਕਮ ਕੀਤਾ ਹੈ, ਹੇ ਭਾਈ ਨਾਮ ਜਪੋ।ਆਦਿ ਸਚੁ ਜੁਗਾਦਿ ਸਚੁ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥॥
ਸਤਿਗੁਰੂ ਜੀ ਫੁਰਮਾ ਰਹੇ ਹਨ।ਅਕਾਲ ਪੁਰਖ ਜੁਗਾਂ ਦੇ ਸੁਰੂ ਹੋਣ ਤੋਂ ਪਹਿਲਾਂ ਵੀ ਸੱਚ।ਜੁਗਾਂ ਦੇ ਸੁਰੂ ਵਿਚ ਵੀ ਸੱਚ।ਇਸ ਵੇਲੇ ਭੀ ਸੱਚ ਤੇ ਹਮੇਸ਼ਾਂ ਸੱਚ ਹੀ ਰਹਿਣ ਵਾਲਾ॥॥
ਕੇਂਦਰ ਨਾਲ 7 ਵੇਂ ਗੇੜ ਦੀ ਮੀਟਿੰਗ ਸ਼ੁਰੂ, MSP ਬਣ ਸਕਦਾ ਏ ਕਨੂੰਨਾ ਦਸਤਾਵੇਜ਼