Importance of prayer: ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਸਿੱਖ ਆਪਣੀ ਬਣਾਈ ਢਾਲ ਨਾਲ ਆਇਆ। ਸਿੱਖ ਨੇ ਢਾਲ ਬਣਾਉਣ ਲਈ ਬਹੁਤ ਸਮਾਂ ਲਗਾਇਆ ਸੀ । ਇਹ ਢਾਲ ਬਹੁਤ ਮਜਬੂਤ ਅਤੇ ਵਜਨ ਵਿੱਚ ਬਹੁਤ ਹਲਕੀ ਸੀ । ਦਰਬਾਰ ਵਿੱਚ ਸਾਰੀ ਸੰਗਤ ਅਤੇ ਗੁਰੂ ਜੀ ਨੇ ਢਾਲ ਦੀ ਬਹੁਤ ਪ੍ਰਸ਼ੰਸਾ ਕੀਤੀ। ਭਾਈ ਲਾਲ ਸਿੰਘ ਬਹੁਤ ਚੰਗਾ ਸਿੱਖ ਸੀ ਪਰ ਢਾਲ ਦੀ ਪ੍ਰਸ਼ੰਸਾ ਹੋਣ ਤੇ ਉਸ ਦੇ ਮਨ ਵਿੱਚ ਹਉਮੇ ਨੇ ਜਨਮ ਲੈ ਲਿਆ ਅਤੇ ਸੰਗਤ ਵਿੱਚ ਕਿਹਾ ਕਿ ਢਾਲ ਨੂੰ ਕੋਈ ਗੋਲੀ ਵੀ ਨਹੀਂ ਤੋੜ ਸਕਦੀ ।
ਗੁਰੂ ਜੀ ਨੇ ਉਸਦੀ ਹਉਮੇ ਦੇਖਦੇ ਹੋਏ ਕਿਹਾ ਕੱਲ ਨੂੰ ਢਾਲ ਦੀ ਪਰਖ ਹੋਵੇਗੀ । ਲਾਲ ਸਿੰਘ ਹਉਮੇ ਵਿੱਚ ਗੁਰੂ ਜੀ ਦੀ ਢਾਲ ਪਰਖਣ ਦੀ ਗੱਲ ਤੇ ਹਾਂ ਕਰ ਕੇ ਦਰਬਾਰ ਵਿੱਚੋਂ ਆਪਣੇ ਘਰ ਵਲ ਜਾ ਰਿਹਾ ਸੀ । ਫਿਰ ਉਸਦੇ ਦਿਮਾਗ ਵਿੱਚ ਆਇਆ ਕਿ ਉਹ ਗੁਰੂ ਜੀ ਨਾਲ ਮੱਥਾ ਲਾ ਰਿਹਾ ਹੈ ਜੋ ਕੁੱਲ ਕਾਇਨਾਤ ਦੇ ਮਾਲਕ ਹਨ । ਗੁਰੂ ਜੀ ਦੇ ਅੱਗੇ ਇਹ ਢਾਲ ਕੁਝ ਵੀ ਨਹੀਂ । ਆਪਣੀ ਗੱਲਤੀ ਨੂੰ ਮਨਦੇ ਹੋਏ ਇਹ ਸੋਚ ਰਿਹਾ ਸੀ ਕਿ ਗੁਰੂ ਜੀ ਉਸਦੀ ਢਾਲ ਨੂੰ ਟੁੱਟਣ ਤੋਂ ਬਚਾ ਲੈਣ ।
ਉਹ ਕੁਝ ਗੁਰਸਿੱਖਾਂ ਕੋਲ ਗਿਆ ਅਤੇ ਸਾਰੀ ਵਾਰਤਾ ਦੱਸੀ । ਉਹਨਾਂ ਨੇ ਲਾਲ ਸਿੰਘ ਨੂੰ ਅਰਦਾਸ ਕਰਨ ਲਈ ਕਿਹਾ । ਲਾਲ ਸਿੰਘ ਨੇ ਦੇਗ ਤਿਆਰ ਕਰਕੇ ਸਿਘਾਂ ਨਾਲ ਮਿਲ ਕੇ ਉਸਦੀ ਲਾਜ ਰੱਖਣ ਲਈ ਅਰਦਾਸ ਕੀਤੀ। ਉਸ ਰਾਤ ਲਾਲ ਸਿੰਘ ਬਾਣੀ ਪੜਦਾ ਰਿਹਾ । ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਬਹੁਤ ਨਿਰਮਤਾ ਨਾਲ ਪਹੁੰਚਿਆ । ਭੋਗ ਪੈਣ ਤੋਂ ਬਾਅਦ ਗੁਰੂ ਜੀ ਨੇ ਢਾਲ ਦੀ ਪਰਖ ਲਈ ਕਿਹਾ ਤਾਂ ਪਿਛਲੇ ਦਿਨ ਵਾਂਗ ਹਉਮੇ ਵਿੱਚ ਨਹੀਂ ਸਗੋਂ ਨਿਰਮਤਾ ਨਾਲ ਲਾਲ ਸਿੰਘ ਢਾਲ ਲੈ ਕੇ ਖੜਾ ਹੋ ਗਿਆ ।
ਗੁਰੂ ਜੀ ਨੇ ਭਾਈ ਆਲਮ ਸਿੰਘ ਨੂੰ ਢਾਲ ਪਰਖਣ ਲਈ ਕਿਹਾ । ਲਾਲ ਸਿੰਘ ਢਾਲ ਫੜ ਕੇ ਖੜਾ ਨਾਮ ਜਪ ਰਿਹਾ ਸੀ। ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲ਼ੀ ਚਲਾਈ ਪਰ ਹਰ ਵਾਰ ਨਿਸ਼ਾਨਾ ਨਾ ਲੱਗਿਆ। ਫਿਰ ਗੁਰੂ ਜੀ ਨੇ ਬੰਦੂਕ ਫੜੀ ਅਤੇ ਨਿਸ਼ਾਨਾ ਬਣਾ ਕੇ ਮੁਸਕਰਾਏ । ਕੁਝ ਸਮਾਂ ਇਦਾਂ ਹੀ ਰਹਣ ਮਗਰੋਂ ਗੁਰੂ ਜੀ ਨੇ ਕਿਹਾ ਸਾਰੀ ਰਾਤ ਕੀ ਕਰਦਾ ਰਿਹਾ ਹੈਂ । ਭਾਈ ਲਾਲ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਸਭ ਕੁਛ ਦੱਸਿਆ । ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਢਾਲ ਦੀ ਰਾਖੀ ਲਈ ਸਾਰੇ ਗੁਰੂ ਸਾਹਿਬਾਨ ਹਾਜ਼ਰ ਹਨ ਉਸ ਢਾਲ ਨੂੰ ਕਦੇ ਕੋਈ ਵੀ ਨੁਕਸਾਨ ਨਹੀਂ ਪਹੁੰਚ ਸਕਦਾ । ਭਾਈ ਲਾਲ ਸਿੰਘ ਅਤੇ ਸੰਗਤ ਨੂੰ ਬਚਨ ਕੀਤਾ ਕਿ ਕਦੇ ਵੀ ਹਉਮੈ ਨਾ ਆਉਣ ਦੇਣੀ ।
ਇਹ ਵੀ ਦੇਖੋ: ਦੇਖੋ ਇਸ ਗਾਇਕ ਨੇ ਕਿਉਂ ਜੜੇ ਖੁੰਡੇ ਨੂੰ ਕੋਕੇ, ਕਹਿੰਦਾ ਦਿੱਲੀ ਕੰਬਣ ਲਾ ਦਿਆਂਗੇ