Learn how Bhai Taroo Singh Ji was martyred by torture ….:ਸਿੱਖ ਇਤਿਹਾਸ ‘ਚ ਬਹੁਤ ਨਿਧੜਕ ਯੋਧੇ ਹੋਏ ਹਨ।ਜਿਨ੍ਹਾਂ ਦੀ ਸ਼ਹਾਦਤ ਨਾਭੁੱਲਣਯੋਗ ਹੈ।ਇਨ੍ਹਾਂ ‘ਚੋਂ ਹੀ ਹਨ ਭਾਈ ਤਾਰੂ ਸਿੰਘ ਜੀ,ਇਨ੍ਹਾਂ ਦੀ ਸ਼ਹਾਦਤ ਸਿੱਖ ਇਤਿਹਾਸ ‘ਚ ਇੱਕ ਲਾਸਾਨੀ ਸ਼ਹਾਦਤ ਸੀ।ਭਾਈ ਤਾਰੂ ਸਿੰਘ ਜੀ ਸਿੱਖ ਇਤਿਹਾਸ ਦੇ 18ਵੀਂ ਸਦੀ ਦੇ ਸ਼ਹੀਦਾਂ ‘ਚੋਂ ਇੱਕ ਸ਼ਹੀਦ ਹਨ।ਭਾਈ ਤਾਰੂ ਸਿੰਘ ਜੀ ਦਾ ਜਨਮ 1716 ਈ. ‘ਚ ਪਿੰਡ ਪੂਹਲਾ, ਜ਼ਿਲਾ ਅੰਮ੍ਰਿਤਸਰ (ਅੱਜਕੱਲ੍ਹ ਤਰਤਾਰਨ) ਵਿਖੇ ਹੋਇਆ ਸੀ।
ਭਗਤ ਕਬੀਰ ਕੈਸੋ ਧੰਨੇ ਨੇ ਸਰਬੇ ਸਰੀਰ, ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੋ।।
ਪਿੰਡ ‘ਚ ਆਪ ਆਪਣੀ ਮਾਤਾ ਜੀ ਅਤੇ ਭੈਣ ਜੀ ਨਾਲ ਰਹਿੰਦਿਆਂ ਸਾਦਾ ਜੀਵਨ ਬਤੀਤ ਕਰਦਿਆਂ ਖੇਤੀਬਾੜੀ ਕਰਦਿਆਂ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸੀ।1716 ਈ. ‘ਚ ਬਾਬਾ ਬੰਦਾ ਸਿੰਘ ਜੀ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵਲੋਂ ਸਿੰਘਾਂ ‘ਤੇ ਅੱਤਿਆਚਾਰ ਕਰਨੇ ਸ਼ੁਰੂ ਹੋ ਗਏ ਸਨ।ਭਾਈ ਤਾਰੂ ਸਿੰਘ ਜੀ ਨੇ ਜ਼ੁਲਮ ਅਤੇ ਜੁਲਮ ਕਰਨ ਵਾਲਿਆਂ ਨੂੰ ਨਸ਼ਟ ਕਰਨ ਦੀ ਸਹੁੰ ਖਾਧੀ ਸੀ।ਉਸ ਸਮੇਂ ਲਾਹੌਰ ਦੇ ਗਵਰਨਰ ਜਕਰੀਆ ਖਾਂਨ ਨੇ ਜ਼ੁਲਮ ਦੀ ਹੱਦ ਹੀ ਕਰ ਦਿੱਤੀ।ਜਿਥੇ ਵੀ ਕੋਈ ਸਿੰਘ ਨਜ਼ਰ ਆਉਂਦਾ ਸੀ।ਉਸਨੂੰ ਮਾਰ ਮੁਕਾਉਂਦੇ ਸਨ।
ਅਜਿਹੇ ਸਮੇਂ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਰਹਿਣਾ ਸਹੀ ਸਮਝਿਆਂ। ਜਿਸ ਕਰਕੇ ਭਾਈ ਤਾਰੂ ਸਿੰਘ ਜੀ ਦੇ ਪਰਿਵਾਰ ਵੱਲੋਂ ਸਿੰਘਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਆਦਿ ਸਹਾਇਤਾ ਕੀਤੀ ਜਾਂਦੀ ਸੀ।
ਆਪ ਖਾਇ ਵਹਿ ਰੂਖੀ ਮੀਸੀ, ਮੋਟਾ ਪਹਰੈ ਆਪਿ ਰਹੇ ਲਿੱਸੀ।।
ਇਸ ਤਰਾਂ ਭਾਈ ਤਾਰੂ ਸਿੰਘ ਜੀ ਕਿਰਤ ਕਰਕੇ ਵੰਡ ਛਕਦੇ। ਆਪ ਗੁਰਬਾਣੀ ਦੇ ਸਿੰਧਾਤ ਦੇ ਧਾਰਨੀ ਸਨ। ਇੱਕ ਦਿਨ ਇੱਕ ਬਜੁਰਗ ਭਾਈ ਸਾਹਿਬ ਜੀ ਦੇ ਘਰ ਆਇਆ ਭਾਈ ਤਾਰੂ ਸਿੰਘ ਜੀ ਨੇ ਉਹਨਾਂ ਦੀ ਬਹੁਤ ਸੇਵਾਂ ਕੀਤੀ ਪਰ ਉਹ ਬਜੁਰਗ ਬਹੁਤ ਚੁੱਪ ਅਤੇ ਸ਼ਾਂਤ ਲੱਗ ਰਹੇ ਸਨ। ਭਾਈ ਤਾਰੂ ਸਿੰਘ ਜੀ ਦੇ ਪੁੱਛਣ ਤੇ ਬਜੁਰਗ ਦੀਆ ਅੱਖਾਂ ਵਿੱਚੋ ਪਾਣੀ ਆ ਗਿਆ ਤੇ ਭਾਈ ਸਾਹਿਬ ਜੀ ਦੇ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਪੱਟੀ ਦਾ ਹਾਕਮ ਮੇਰੀ ਜਵਾਨ ਧੀ ਨੂੰ ਚੱਕ ਕੇ ਲੈ ਗਿਆ ਹੈ ਇਹ ਗੱਲ ਸੁਣਦਿਆ ਹੀ ਭਾਈ ਸਾਹਿਬ ਜੀ ਨੇ ਅੁਸ ਬਜੁਰਗ ਨੂੰ ਬਿਠਾਇਆ ਅਤੇ ਆਪ ਜੰਗਲ ਵੱਲ ਨੂੰ ਸਿੰਘਾਂ ਲਈ ਪ੍ਰਸ਼ਾਦਾ ਪਾਣੀ ਲੈ ਗਏ ਤੇ ਉਹਨਾਂ ਨੇ ਜਾ ਕੇ ਇਸ ਘਟਨਾਂ ਬਾਰੇ ਸਿੰਘਾਂ ਨੂੰ ਦੱਸਿਆ ਅਤੇ ਸਿੰਘਾਂ ਨੇ ਫੈਸਲਾਂ ਲਿਆ ਕੇ ਅੱਜ ਨੌ ਲੱਖੀ ਪੱਟੀ ਸ਼ਹਿਰ ਤੇ ਅੱਜ ਹਮਲਾ ਕੀਤਾ ਜਾਵੇਗਾ। ਖਾਲਸੇ ਨੇ ਪੱਟੀ ਨਵਾਬ ਨੂੰ ਨਰਕਾਂ ਵਿੱਚ ਪੁਹੰਚਾ ਕੇ ਮੁਸਲਮਾਨ ਬਜੁਰਗ ਦੀ ਧੀ ਵਾਪਸ ਲਿਆ ਦਿੱਤੀ। ਇਸ ਘਟਨਾਂ ਤੋ ਬਾਅਦ ਹਾਕਮ ਸਿੰਘਾਂ ਨਾਲ ਵੈਰ ਰੱਖਣ ਲੱਗੇ। ਹਰਭਗਤ ਨਿੰਰਜਨੀਆ ਨਾਮ ਦੇ ਇੱਕ ਮੁਖਬਰ ਨੂੰ ਜਦੋਂ ਭਾਈ ਤਾਰੂ ਸਿੰਘ ਜੀ ਬਾਰੇ ਪਤਾ ਲੱਗਾ ਤਾਂ ਉਸਨੇ ਗਵਰਨਰ ਜਕਰੀਆਂ ਖਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜਕਰੀਆਂ ਖਾਨ ਨੇ ਫੋਰਨ ਭਾਈ ਤਾਰੂ ਸਿੰਘ ਜੀ ਨੁੰ ਗਿ੍ਰਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਭਾਈ ਸਾਹਿਬ ਨੂੰ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਪਰ ਇਹਨਾਂ ਸਭ ਤੋਂ ਵੀ ਭਾਈ ਸਾਹਿਬ ਜੀ ਨਾ ਡੋਲੇ। ਜਕਰੀਆਂ ਖਾਨ ਨੇ ਭਾਈ ਸਾਹਿਬ ਨੂੰ ਮੁਸਲਮਾਨ ਬਣਨ ਲਈ ਆਖਿਆ ਤੇ ਬਹੁਤ ਸਾਰੇ ਲਾਲਚ ਵੀ ਦਿੱਤੇ ਪਰ ਭਾਈ ਸਾਹਿਬ ਜੀ ਨੇ ਕਬੂਲ ਨਾ ਕੀਤਾ ਅਤੇ ਕਿਹਾ ਨਾ ਹੀ ਮੈਂ ਕੇਸ ਕਤਲ ਕਰਾਵਾਗਾਂ। ਭਾਈ ਸਾਹਿਬ ਨੇ ਜਕਰੀਆ ਖਾਨ ਨੂੰ ਕਿਹਾ ਕਿ ਮੈਂ ਤੈਨੂੰ ਜੁੱਤੀ ਅੱਗੇ ਲਾ ਕੇ ਸੰਸਾਰ ਤੋ ਲੈ ਕੇ ਜਾਵਾਗਾਂ। ਅਖੀਰ ਜਕਰੀਆਂ ਖਾਨ ਨੇ ਭਾਈ ਤਾਰੂ ਸਿੰਘ ਜੀ ਦਾ ਖੋਪਰੀ ਉਤਾਰਨ ਦੇ ਆਦੇਸ਼ ਦਿੱਤੇ।ਜਿਸ ਤੇ ਭਾਈ ਤਾਰੂ ਸਿੰਘ ਜੀ ਨੂੰ ਜਰਾਂ ਦੁੱਖ ਨਾ ਹੋਇਆ । ਭਾਈ ਤਾਰੂ ਸਿੰਘ ਜੀ ਨੇ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭਾਂ ਕੇ ਇੱਕ ਮਿਸਾਲ ਕਾਇਮ ਕੀਤੀ ਹੈ। ਜਦੋਂ ਜਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਰਿਹਾ ਸੀ ਤਾਂ ਭਾਈ ਸਾਹਿਬ ਜਪੁਜੀ ਸਾਹਿਬ ਦੇ ਪਾਠ ਕਰ ਰਹੇ ਸਨ। ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਜਿਮ ਜਿਮ ਸਿੰਘਨ ਤੁਰਕ ਸਤਾਵੈ। ਤਿਮ ਤਿਮ ਮੁਖ ਸਿੰਘ ਲਾਲੀ ਆਵੈ।
ਮੰਨਿਆ ਜਾਂਦਾ ਹੈ ਕਿ ਖੋਪਰੀ ਉਤਰਨ ਤੋ ਬਾਅਦ ਆਪ ਨੂੰ ਇੱਕ ਸੁੰਨੇ ਰਾਹ ਤੇ ਸੁੱਟ ਦਿੱਤਾ ਗਿਆ ।ਉਧਰ ਖਬਰ ਆਈ ਕਿ ਜਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਹੈ ਸਾਰੇ ਸ਼ਹਿਰ ਵਿੱਚ ਰੌਲਾਂ ਪੈ ਗਿਆ । ਆਪ ਨੇ ਲਹੂ-ਲੁਹਾਨ ਦੀ ਹਾਲਤ ਵਿੱਚ ਦੱਸਿਆਂ ਕਿ ਉਸ ਦੇ ਸਿਰ ਵਿੱਚ ਜੁੱਤਿਆ ਮਾਰੋ ਉਹ ਫਿਰ ਠੀਕ ਹੋਵੇਗਾ।ਲੋਕਾਂ ਦੇ ਕਹਿਣ ਤੇ ਜਦੋਂ ਮਹਿਲ ਵਿੱਚ ਇਸ ਤਰਾਂ ਕੀਤਾ ਗਿਆ ਤਾਂ ਜਕਰੀਆ ਖਾਨ ਨੂੰ ਪਿਸ਼ਾਬ ਆਉਣ ਲੱਗਾਂ ਪਰ ਉਹ ਜੁੱਤੀਆ ਖਾ-ਖਾ ਕੇ ਮਰ ਗਿਆ। ਸਿੰਘਾ ਦੇ ਬੋਲ ਸੱਚ ਹੋਏ ਭਾਈ ਤਾਰੂ ਸਿੰਘ ਨੇ ਜਕਰੀਆ ਖਾਨ ਨੂੰ ਜੁੱਤੀ ਅੱਗੇ ਲਾ ਕੇ ਖੜਿਆ। ਖੋਪਰੀ ਲੱਥੀ ਤੋਂ ਬਾਅਦ ਭਾਈ ਤਾਰੂ 22 ਦਿਨਾਂ ਤੱਕ ਜਿਊਦੇਂ ਰਹੇ। ਇਸ ਤਰਾਂ ਆਪ ਨੇ 1745 ਈ: ਨੂੰ ਸ਼ਹਾਦਤ ਪ੍ਰਾਪਤ ਕੀਤੀ। ਅਜੋਕੇ ਸਮੇਂ ਵਿੱਚ ਅੱਜ ਦੀ ਪੀੜੀ ਨੂੰ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋ ਸਿੱਖਿਆਂ ਲੈਦਿਆਂ ਆਪਣਾ ਜੀਵਨ ਉੱਚਾ-ਸੁੱਚਾ ਕਰਨਾ ਚਾਹੀਦਾ ਹੈ। ਸੰਸਾਰ ਵਿੱਚ ਚੱਲ ਰਹੀ ਫੈਸ਼ਨਪ੍ਰਸਤੀ ਪਿੱਛੇ ਲੱਗ ਕੇ ਕੇਸ ਨਹੀਂ ਕਤਲ ਕਰਵਾਉਣੇ ਚਾਹੀਦੇ।