machhiwara charan kanwal sahib: ਸਿੱਖ ਇਤਿਹਾਸ ‘ਚ ਅਹਿਮ ਸਥਾਨ ਰੱਖਣ ਵਾਲੀ ਗੜੀ ਚਮਕੌਰ ਸਾਹਿਬ ਦੀ ਸਭਾ ਸਮਾਪਤੀ ਤੋਂ ਬਾਅਦ ਨਗਰ ਕੀਰਤਨ ਬਹਿਲੋਲਪੁਰ ਤੇ ਝਾੜ ਸਾਹਿਬ ਹੁੰਦੇ ਹੋਏ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਵਿਖੇ ਸਭਾ ਦਾ ਅਗਾਜ਼ ਹੋਵੇਗਾ, ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਹੈਡ ਗ੍ਰੰਥੀ ਨੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ‘ਚ ਮਾਛੀਵਾੜਾ ਸਾਹਿਬ ਦਾ ਜੋੜ ਮੇਲ 23 ਦਸੰਬਰ ਤੋਂ ਸ਼ੁਰੂ ਹੋ 25 ਦਸੰਬਰ ਤੱਕ ਚੱਲੇਗਾ।
ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਿਜਾਦਿਆ ਅਤੇ ਕੁਝ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜ੍ਹੀ ਤੋਂ ਰਾਤ ਨੂੰ ਚਾਲੇ ਪਾ ਕੇ ਚੂਹੜਪੁਰ ਵਿਖੇ ਪਹੁੰਚ ਗਏ ਤੇ ਇਕ ਝਾੜ ਹੇਠਾ ਵਿਸ਼ਰਾਮ ਕੀਤਾ ਅਤੇ ਉਸ ਤੋਂ ਬਾਅਦ ਮਾਛੀਵਾੜਾ ਦੇ ਜੰਗਲਾ ਵੱਲ ਨੂੰ ਤੁਰ ਪਏ। ਮਾਛੀਵਾੜਾ ਦੇ ਗੁਲਾਬੇ ਅਤੇ ਪੰਜਾਬੇ ਦੇ ਖੂਹ ‘ਤੇ ਪਹੁੰਚ ਗਏ ਅਤੇ ਖੂਹ ਤੋਂ ਮਿੱਟੀ ਦੀ ਟਿੰਢ ਲੈ ਕੇ ਜੰਢ ਦੇ ਦੱਰਖਤ ਦੇ ਹੇਠ ਟਿੰਢ ਨੂੰ ਸਰਾਣਾ ਬਣਾ ਕੇ ਅਰਾਮ ਕੀਤਾ। ਉਹ ਜੰਢ ਦਾ ਦਰੱਖਤ ਹੁਣ ਵੀ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਖੱਬੇ ਪਾਸੇ ਮਜੂਦ ਹੈ।
ਸਵੇਰੇ ਹੋਣ ‘ਤੇ ਬਾਗ ਦੇ ਰਾਖੇ ਪੰਜਾਬੇ ਅਤੇ ਗੁਲਾਬੇ ਨੇ ਆ ਕੇ ਦੇਖਿਆ ਤਾਂ ਉਹ ਦਸਮੇਸ਼ ਪਿਤਾ ਨੂੰ ਅਪਣੇ ਘਰ ਲੈ ਗਏ ਜਿੱਥੇ ਹੁਣ ਸ੍ਰੀ ਗੁਰਦੁਆਰਾ ਚੁਬਾਰਾ ਸਾਹਿਬ ਬਣਿਆ ਹੋਇਆ ਹੈ। ਉਹਨਾ ਦੱਸਿਆ ਕਿ 8 ਤੋਂ 10 ਪੋਹ ਨੂੰ ਜੋੜ ਮੇਲ ਮਨਾਇਆ ਜਾਂਦਾ ਹੈ ਤੇ ਅੱਜ ਗੁਰੁਦਆਰਾ ਝਾੜ ਸਾਹਿਬ ਤੋਂ ਮਹਾਨ ਨਗਰ ਕੀਰਤਨ ਆਇਆ ਹੈ। ਉਥੇ ਹੀ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਆਏ ਸ਼ਰਧਾਲੂਆਂ ਦਾ ਕਹਿਣਾ ਸੀ ਅਸੀਂ ਪਹਿਲਾ ਫ਼ਤਹਿਗੜ੍ਹ ਸਾਹਿਬ ਤੇ ਫੇਰ ਚਮਕੌਰ ਸਾਹਿਬ ਤੇ ਹੁਣ ਮਾਛੀਵਾੜਾ ਸਾਹਿਬ ਸ਼ਹੀਦੀ ਦਿਹਾੜੇ ਨੂੰ ਸਮਰਪਤ ਮੱਥਾ ਟੇਕਣ ਆਏ ਹਾਂ ਤੇ ਉਹਨਾਂ ਗੁਰਦੁਆਰਾ ਸਹਿਬ ਦੇ ਇਤਿਹਾਸ ਵਾਰੇ ਵੀ ਦੱਸਿਆ।