Madho Das became ‘Guru’s Banda’ Baba Banda Singh Bahadur: ਫਤਿਹ ਦਾ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 16 ਅਕਤੂਬਰ 1670 ਨੂੰ ਪੁੰਛ ਜ਼ਿਲੇ ਦੇ ਰਾਜੌਰੀ ਵਿਖੇ ਹੋਇਆ ਸੀ।ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ ਮਾਧੋ ਦਾਸ ਸੀ।ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਬਣਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਦੇ ਵੱਲ ਕੂਚ ਕੀਤਾ ‘ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ।ਆਓ ਤੁਹਾਨੂੰ ਦੱਸਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਵਡਮੁੱਲੀ ਸ਼ਹਾਦਤ ਬਾਰੇ।ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਲੂੰ ਕੰਢੇ ਖੜੇ ਕਰਨ ਵਾਲੀ ਸ਼ਹਾਦਤ ਹੈ।ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੇ 737 ਸਾਥੀਆਂ ਸਮੇਤ ਸ਼ਹੀਦੀ ਕੀਤਾ ਗਿਆ ਸੀ।ਪੰਜਾਬ ਤੋਂ ਗ੍ਰਿਫਤਾਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਤਰ ਅਜੇ ਸਿੰਘ ਨੂੰ ਸਾਥੀਆਂ ਸਮੇਤ ਦਿੱਲੀ ਲਿਜਾਇਆ ਗਿਆ ਸੀ।5 ਮਾਰਚ 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ।ਕਰੀਬ 100 ਸਿੱਖਾਂ ਨੂੰ ਰੋਜ਼ਾਨਾ ਕਤਲ ਕੀਤਾ ਜਾਣ ਲੱਗਾ।ਸਿੱਖ ਖਿੜੇ ਮੱਥੇ ਸ਼ਹੀਦੀ ਦੇ ਜੈਕਾਰੇ ਲਾਉਂਦੇ ਲਾਉਂਦੇ ਸ਼ਹਾਦਤ ਦਾ ਜਾਮ ਪੀ ਜਾਂਦੇ।ਸਿੱਖਾਂ ਨੂੰ ਸ਼ਹੀਦ ਹੋਣਾ ਮਨਜ਼ੂਰ ਸੀ ਪਰ ਈਨ ਨਹੀਂ ਮੰਨੀ।ਸਿੱਖ ਲਗਾਤਰ ਸ਼ਹਾਦਤ ਦਾ ਜਾਮ ਪੀ ਰਹੇ ਸਨ। 9 ਜੂਨ ਨੂੰ 1716 ਨੂੰ ਉਹ ਵੇਲਾ ਆਇਆ
ਜਦੋਂ ਬਾਬਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਪੁੱਤਰ ਅਜੇ ਸਿੰਘ ਨੂੰ ਸ਼ਹੀਦ ਕੀਤਾ ਜਾਣਾ ਸੀ।ਉਸ ਵੇਲੇ ਬਾਬਾ ਜੀ ਆਪਣੇ ਸਪੁੱਤਰ ਨੂੰ ਪੁੱਛਦੇ ਹਨ ਪੁੱਤਰ ਡਰ ਤਾਂ ਨਹੀਂ ਲੱਗ ਰਿਹਾ ਤਾਂ ਅੱਗੋਂ ਉਸ ਨਿੱਕੀ ਉਮਰੇ ਸ਼ਹਾਦਤ ਪੀਣ ਵਾਲੇ ਸਿੱਖ ਦਾ ਅੱਗੋਂ ਗਰਜ਼ ਕੇ ਜਵਾਬ ਆਉਂਦਾ ਹੈ ਕਿ ਡਰ ਕੀ ਹੁੰਦਾ ਹੈ, ਬਾਬਾ ਫਤਿਹ ਸਿੰਘ ਤੋਂ ਸਿੱਖਿਆ ਹੈ ਕਿ ਸਿੱਖ ਧਰਮ ਦੇ ਲਈ ਅਡੋਲ, ਨਿਡਰ ਕਿਵੇਂ ਰਹਿਣਾ ਹੈ।ਏਨੇ ਜਲਾਦ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਹਿੰਦਾ ਹੈ ਕਿ ਅਜੇ ਸਿੰਘ ਦਾ ਆਪਣੇ ਹੱਥੀਂ ਤੁਸੀਂ ਕਤਲ ਕਰਨਾ ਹੈ ਅੱਗਿਓਂ ਬਾਬਾ ਜੀ ਫਰਮਾਉਂਦੇ ਹਨ ਕਿ ਸਿੰਘ ਬੀਬੀਆਂ ਅਤੇ ਬੱਚਿਆਂ ‘ਤੇ ਕਦੇ ਵੀ ਵਾਰ ਨਹੀਂ ਕਰਦੇ।ਜ਼ਲਾਦਾਂ ਨੇ ਅਜੇ ਸਿੰਘ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ।ਇਸ ਤੋਂ ਬਾਅਦ ਜਲਾਦਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਜਿਸਦਾ ਜ਼ਿਕਰ ਕਰਦਿਆਂ ਅੱਜ ਵੀ ਸਾਡੇ ਲੂੰ-ਕੰਢੇ ਖੜੇ ਹੋ ਜਾਂਦੇ ਹਨ।ਬਾਬਾ ਬੰਦਾ ਸਿੰਘ ਬਹਾਦਰ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਸਨ।ਜਿਨ੍ਹਾਂ ਨੇ ਮਹਿਜ 3 ਸਾਲਾਂ ‘ਚ ਮੁਗਲਾਂ ਕੋਲੋਂ ਜਿੱਤ ਪ੍ਰਾਪਤ ਕਰ ਕੇ ਆਜ਼ਾਦ ਲੋਕ-ਰਾਜ ਦੀ ਸਥਾਪਨਾ ਕੀਤੀ ਸੀ।ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨਾ ਭੁੱਲਣਯੋਗ, ਲਾਸਾਨੀ ਅਤੇ ਹਰ ਪਲ ਪ੍ਰੇਰਨਾ ਦਿੰਦੀ ਰਹੇਗੀ।ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਜੀ ਦੇ ਹੁਕਮ ਨੂੰ ਸ਼ਾਂਤਚਿੱਤ ਹੋ ਕੇ ਮੰਨਿਆ ਸੀ।ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਇੱਕ ਲਾਸਾਨੀ ਸ਼ਹਾਦਤ ਹੈ।
ਇਹ ਵੀ ਦੇਖੋ:Exclusive : ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਦਾ ਵੱਡਾ ਐਲਾਨ | Daily Post Punjabi