Maghi Mela Learn the history of Tutti Gandhi: ਮਾਘੀ ਸਿੱਖ ਸਮੁਦਾਇ ਦਾ ਇਤਿਹਾਸਿਕ ਪੁਰਬ ਹੈ, ਜੋ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਸੂਬਾ ਸਰਹਿੰਦ ਦੀ ਸ਼ਾਹੀ ਫ਼ੌਜ ਨਾਲ ਹੋਈ ਘਮਸਾਨ ਦੀ ਲੜਾਈ ਸਮੇਂ ਚਾਲੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੀ ਯਾਦ ਵਜੋਂ ਮਾਘ ਮਹੀਨੇ ਦੀ ਪਹਿਲੀ ਤਿਥੀ (ਸੰਗਰਾਂਦ) ਨੂੰ ਮਨਾਇਆ ਜਾਂਦਾ ਹੈ।ਇਤਿਹਾਸਿਕ ਹਵਾਲਿਆਂ ਅਨੁਸਾਰ ਇੱਕ ਸਮੇਂ ਇਹ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਵੱਲੋਂ ਲੜੀਆਂ ਜਾ ਰਹੀਆਂ ਨਿੱਤ ਦੀਆਂ ਜੰਗਾਂ ਤੋਂ ਤੰਗ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਘਰਾਂ ਨੂੰ ਚਲੇ ਗਏ ਸਨ, ਪਰ ਬੇਮੁੱਖ ਹੋ ਕੇ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਅਤੇ ਹੋਰਨਾਂ ਨੇ ਲਾਹਨਤਾਂ ਪਾਉਂਦੇ ਹੋਏ ਚੂੜ੍ਹੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣ ਲਈ ਵਾਪਸ ਪਰਤ ਆਏ; ਤਦ ਉਹਨਾਂ ਦਾ ਟਾਕਰਾ (ਗੁਰੂ ਸਾਹਿਬ ਨਾਲ, ਖਿਦਰਾਣੇ ਦੀ ਢਾਬ ਵਿੱਚ ਲੜਦੀ) ਸ਼ਾਹੀ ਫ਼ੌਜ ਨਾਲ ਹੋਇਆ। ਇਉਂ ਇਹ ਪਰਤ ਕੇ ਆਏ ਸਿੰਘ, ਜੋਸ਼ ਅਤੇ ਵੀਰਤਾ ਨਾਲ ਲੜਦੇ ਮੁਗ਼ਲ ਫ਼ੌਜ ਨੂੰ ਭਾਜੜ ਪਾਉਂਦੇ ਹੋਏ ਸ਼ਹੀਦ ਹੋਏ।
ਟਿੱਬੀ (ਉੱਚੀ ਥਾਂ) ਤੋਂ ਮੁਗ਼ਲ ਫ਼ੌਜਾਂ ’ਤੇ ਤੀਰਾਂ ਦੀ ਵਰਖਾ ਕਰਦੇ ਹੋਏ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਮਾਈ ਭਾਗੋ ਸਮੇਤ ਵੀਰਤਾ ਨਾਲ ਸ਼ਹੀਦੀ ਪਾਉਂਦੇ ਦੇਖਿਆ ਤਾਂ ਉਹ ਉਹਨਾਂ ਦੇ ਕੋਲ ਆਏ। ਤਦ ਮਹਾਂ ਸਿੰਘ ਨੇ ਸਹਿਕਦਿਆਂ ਹੋਇਆ ਲਿਖ ਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਅਰਜ ਕੀਤੀ; ਗੁਰੂ ਸਾਹਿਬ ਨੇ ਮਹਾਂ ਸਿੰਘ ਦਾ ਸਿਰ ਆਪਣੇ ਗੋਡੇ ਤੇ ਰੱਖਦੇ ਹੋਇਆਂ ਬੇਦਾਵਾ ਪਾੜ ਕੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਹੋਣ ਦੀ ਪਦਵੀ ਦਿੱਤੀ ਅਤੇ ਉਸ ਥਾਂ ਦਾ ਨਾਂ ਮੁਕਤਸਰ ਰੱਖ ਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਸਿੰਘਾਂ ਦਾ ਆਪਣੇ ਹੱਥੀਂ ਦਾਹ- ਸੰਸਕਾਰ ਕੀਤਾ। ਇਸ (ਸੰਸਕਾਰ ਵਾਲੀ) ਥਾਂ
ਤੇ ਮੁਕਤਸਰ ਨਾਂ ਦਾ ਸਰੋਵਰ ਅਤੇ ਗੁਰਦੁਆਰਾ ‘ਸ਼ਹੀਦ ਗੰਜ` ਸਥਿਤ ਹੈ। ਸਿੱਖ ਧਰਮ ਨਾਲ ਸੰਬੰਧਿਤ ਅਰਦਾਸ ਵਿੱਚ ਇਹਨਾਂ ਸ਼ਹੀਦ ਸਿੰਘਾਂ ਨੂੰ ਚਾਲੀ ਮੁਕਤਿਆਂ ਦੀ ਵਡਿਆਈ ਨਾਲ ਯਾਦ ਕੀਤਾ ਜਾਂਦਾ ਹੈ। ਇਹ ਸਰੋਵਰ ਪਹਿਲੀ ਵਾਰ ਇਲਾਹੀ ਵਰਖਾ ਨਾਲ ਭਰਿਆ ਦੱਸਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਥਾਂ ਤੇ ਸ਼ਰਧਾ ਨਾਲ ਇਸ਼ਨਾਨ ਕਰਨ ਵਾਲੇ ਨੂੰ ਪਾਪਾਂ ਦੀ ਮੈਲ ਤੋਂ ਮੁਕਤ ਹੋਣ ਦਾ ਵਰ ਵੀ ਦਿੱਤਾ।
ਇਹ ਮੁੱਖ ਅਸਥਾਨ, ਰਿਕਾਬਗੰਜ (ਜਿੱਥੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ਰਕਾਬ ਟੁੱਟੀ), ਟਿੱਬੀ ਸਾਹਿਬ (ਜਿੱਥੋਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜ `ਤੇ ਤੀਰਾਂ ਦੀ ਵਰਖਾ ਕੀਤੀ), ਮੁਖਵੰਜਨਾ ਸਾਹਿਬ (ਜਿੱਥੇ ਗੁਰੂ ਸਾਹਿਬ ਨੇ ਦੰਦ ਸਾਫ਼ ਕਰਨ ਉਪਰੰਤ ਦਾਤਣ ਸੁੱਟੀ, ਜੋ ਬਾਅਦ ਵਿੱਚ ਬ੍ਰਿਛ ਦੇ ਰੂਪ ਵਿੱਚ ਹਰੀ ਹੋਈ) ਅਤੇ ਤੰਬੂ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ, ਜਿੱਥੇ ਸਿੱਖ ਫ਼ੌਜਾਂ ਨੇ ਲੜਾਈ ਸਮੇਂ ਤੰਬੂ ਲਾਏ। ਪਰ ਮੇਲੇ (ਪੁਰਬ) ਤੇ ਆਇਆ ਹਰ ਵਿਅਕਤੀ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹਾਤਮ ਮੰਨਦਾ ਹੈ। ਭਾਰਤੀ ਧਰਮ ਗ੍ਰੰਥਾਂ ਅਨੁਸਾਰ ਵੀ ਇਸ ਮਾਘੀ ਦੇ ਦਿਨ, ਤੀਰਥ ਇਸ਼ਨਾਨ ਅਤੇ ਦਾਨ ਦਾ ਵਿਸ਼ੇਸ਼ ਮਹਾਤਮ ਮੰਨਿਆ ਗਿਆ ਹੈ। ਇਸ ਦਿਨ ਸੂਰਜ, ਧਨ-ਰਾਸ਼ੀ ਵਿੱਚੋਂ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਕਰ ਰਾਸ਼ੀ ਸਭ ਰਾਸ਼ੀਆਂ ਵਿੱਚੋਂ ਸ੍ਰੇਸ਼ਟ ਮੰਨੀ ਗਈ ਹੈ। ਇਸ ਦਿਨ ਪੂਰੇ ਭਾਰਤ ਵਿੱਚ ਕਈ ਵੱਡੇ ਪੁਰਬ ਮਨਾਏ ਜਾਂਦੇ ਹਨ। ਜਿਵੇਂ ਉੱਤਰ ਪ੍ਰਦੇਸ਼ ਵਿੱਚ ਰੰਗੋਲੀ, ਤਾਮਿਲਨਾਡੂ ਵਿੱਚ ਪੋਂਗਲ, ਮਹਾਂਰਾਸ਼ਟਰ ਵਿੱਚ ਮਿਲਨ ਦਿਵਸ ਅਤੇ ਇਲਾਹਾਬਾਦ ਵਿੱਚ ਮਕਰ ਸੰਕਰਾਂਤੀ ਆਦਿ।
ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….