sabh sikhan ko hukam hai guru maneyo granth: ਅੱਜ ਦੇ ਦੌਰ ਵਿੱਚ ਪ੍ਰਚਾਰਕਾਂ ਦਾ ਪੂਰਾ ਜ਼ੋਰ ਸਿੱਖ ਸੰਗਤ ਨੂੰ ਇਹ ਗੱਲ ਦ੍ਰਿੜ੍ਹ ਕਰਵਾਉਣ ਤੇ ਲਗਾ ਹੋਇਆ ਹੈ ਕਿ ਸਿੱਖ ਦੇਹ ਦਾ ਪੁਜਾਰੀ ਨਹੀਂ ਹੈ , ਸਿੱਖ ਬੁੱਤ ਜਾ ਮੂਰਤੀ ਦਾ ਪੁਜਾਰੀ ਨਹੀਂ ਹੈ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇਹ ਨਹੀਂ ਹਨ, ਪਰ ਸ਼ਬਦ ਗੁਰੂ ਹਨ, ਗਿਆਨ ਗੁਰੂ ਹਨ।ਇਨੇ ਸਾਲਾਂ ਤੋਂ ਅਰਦਾਸ ਦੇ ਬਾਦ ਇਹੀ ਦੋਹਰਾ ਸੁਣਦੇ ਆ ਰਹੇ ਹਾਂ ਜੋ ਹਰ ਇਕ ਗੁਰੂ ਘਰ ਵਿਚ ਪੜ੍ਹਿਆ ਜਾਂਦਾ ਹੈ:
ਇਸ ਦੋਹਰੇ ਨੂੰ ਪੜ੍ਹਨ ਦੇ ਬਾਦ ਇਹ ਸੁਭਾਵਿਕ ਹੈ ਕਿ ਹਰ ਕੋਈ ਗੁਰੂ ਗਰੰਥ ਸਾਹਿਬ ਜੀ ਨੂੰ ਦੇਹ ਹੀ ਮੰਨੇਗਾ ਜਦਕਿ ਐਸਾ ਨਹੀਂ ਹੈ। ਇਹ ਤਾ ਸਿਰਫ ਸ਼ਬਦਾਵਲੀ ਹੈ ਜੋ ਸਿੱਖਾਂ ਨੂੰ ਭਰਮਾਉਣ ਲਈ ਵਰਤੀ ਗਈ ਹੈ।ਪੰਥ ਪ੍ਰਕਾਸ਼ ਗਰੰਥ ਵਿਚ ਗਿਆਨੀ ਗਿਆਨ ਸਿੰਘ ਜੀ ਦੇ ਲਿਖੇ ਹੋਏ ਇਸ ਦੋਹਰੇ ਦੇ ਸ਼ਬਦਾਂ “‘ਪ੍ਰਗਟ ਗੁਰਾਂ ਕੀ ਦੇਹ’ ਵਾਲਿਆਂ ਨੂੰ ਸਾਹਮਣੇ ਰੱਖ ਕੇ ਹੀ ਗੁਰਮਤਿ ਤੋਂ ਬਿਪ੍ਰੀਤ ਸਾਰਾ ਕਰਮ ਕਾਂਡ ਕੀਤਾ ਜਾ ਰਿਹਾ ਹੈ। ਕੀ ਕਿਸੇ ਨੂੰ ਇਹ ਹੱਕ ਦਿਤਾ ਗਿਆ ਸੀ ਕਿ ਉਹ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਹੁਕਮ “ਗੁਰੂ ਮਾਨਿਓ ਗਰੰਥ ਨੂੰ” ਪ੍ਰਗਟ ਗੁਰਾਂ ਕੀ ਦੇਹ ਦਾ ਖਿਤਾਬ ਦੇ ਸਕੇ । ਜੇ ਨਹੀਂ, ਤਾਂ ਇਹ ਦੋਹਰਾ ਕਿਵੇਂ ਸਿੱਖ ਜਗਤ ਵਿਚ ਪ੍ਰਚਲਤ ਹੋਇਆ।
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ, ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ।
ਗੁਰੂ ਖਾਲਸਾ ਮਾਨਯੋ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੇਂ ਲੇਹ…
ਗਿ: ਗਿਆਨ ਸਿੰਘ ਜੀ ਨੇ ਆਪਣਾ ਦੋਹਰਾ ਇਸ ਦੀ ਨਕਲ ਤੇ ਲਿਖਿਆ ਅਤੇ ਜੋ ਬ੍ਰਾਹਮਣਵਾਦੀ ਸੋਚ ਵਾਲਿਆਂ ਨੇ ਜਗਤ ਪ੍ਰਸਿੱਧ ਕਰ ਦਿੱਤਾ। ਤੇ ਸਾਰੀਆਂ ਕਰਮਕਾਂਡੀ ਰੀਤਾਂ ਜੋ ਮੰਦਿਰਾਂ ਵਿਚ ਹੁੰਦੀਆਂ ਹਨ ਅਤੇ ਉਹ ਹੀ ਅਸੀ ਅੰਨੀ ਸ਼ਰਧਾ ਦੇ ਰੂਪ ਵਿਚ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਸ਼ੁਰੂ ਕਰ ਦਿਤੀਆਂ ਹਨ। ਕਦ ਬਦਲੇਗਾ ਸਾਡੀ ਸੋਚ ਦਾ ਮਿਆਰ?
ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?