sahibzada ajit singh and jujhar singh: 8 ਪੋਹ ਨੂੰ ਚਮਕੌਰ ਦੀ ਧਰਤੀ ‘ਤੇ ਸਿੰਘਾਂ ਅਤੇ ਮੁਗਲਾਂ ਵਿਚਾਲੇ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਲੜੀ ਗਈ। ਇਸ ਗਹਿਗੱਚ ਯੁੱਧ ਵਿੱਚ ਦੋਵੇਂ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ (ਉਮਰ 17 ਸਾਲ), ਬਾਬਾ ਜੁਝਾਰ ਸਿੰਘ (ਉਮਰ 14 ਸਾਲ), ਪੰਜਾ ਪਿਆਰਿਆਂ ਵਿੱਚੋਂ ਪਿਆਰੇ ਭਾਈ ਮੋਹਕਮ ਸਿੰਘ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਤੇ 37 ਸਿੰਘ ਸ਼ਹੀਦੀਆਂ ਪਾ ਗਏ । ਪੰਜ ਸਿੰਘਾਂ ਦੇ ਹੁਕਮ ਨੂੰ ਮੰਨਦਿਆਂ ਗੁਰੂ ਸਾਹਿਬ ਤਿੰਨ ਸਿੰਘਾਂ ਸਮੇਤ ਗੜ੍ਹੀ ਵਿੱਚੋਂ ਚਲੇ ਗਏ । ਗੁਰੂ ਗੋਬਿੰਦ ਸਿੰਘ ਜੀ ਦਾ ਇਸ ਭਿਆਨਕ ਜੰਗ ਵਿਚੋਂ ਬਚ ਕੇ ਨਿਕਲ ਜਾਣਾ ਇਕ ਤਰ੍ਹਾਂ ਨਾਲ ਸ਼ਾਹੀ ਫੌਜਾਂ ਦੀ ਹਾਰ ਹੀ ਸੀ।ਉਧਰ ਗੰਗੂ ਦੀ ਗੱਦਾਰੀ ਕਾਰਨ ਮੋਰਿੰਡੇ ਦੇ ਚੌਧਰੀ ਗਨੀ ਖਾਨ ਤੇ ਮਨੀ ਖਾਨ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰ ਲਿਆ ਸੀ ਤੇ 8 ਪੋਹ ਦੀ ਰਾਤ ਨੂੰ ਹੀ ਦੋਵੇਂ ਮਾਸੂਮ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੋਰਿੰਡੇ ਦੀ ਕੋਤਵਾਲੀ ‘ਚ ਕੈਦ ਕਰਕੇ ਰੱਖਿਆ ਗਿਆ।9 ਪੋਹ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਹੁਕਮ ‘ਤੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਲਿਜਾਇਆ ਗਿਆ ਤੇ ਠੰਢੇ ਬੁਰਜ ਵਿੱਚ ਕੈਦ ਕੀਤਾ ਗਿਆ।10 ਤੇ 11 ਪੋਹ ਦੋ ਦਿਨ ਕਚਹਿਰੀ ਲਗਦੀ ਰਹੀ। ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਲਗਾਤਾਰ 3 ਵਾਰ ਛੋਟੇ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਗਿਆ, ਇਸ ਦੌਰਾਨ ਉਨਾਂ ਨੂੰ ਡਰਾਇਆ-ਧਮਕਾਇਆ ਵੀ ਗਿਆ, ਸਰੀਰਕ ਤਸ਼ੱਦਦ ਵੀ ਕੀਤਾ ਗਿਆ, ਪਰ ਉਨ੍ਹਾਂ ਨੇ ਇਸਲਾਮ ਕਬੂਲ ਕਰਨਾ ਪ੍ਰਵਾਨ ਨਾ ਕੀਤਾ।ਆਖਰ 12 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ (ਉਮਰ 9 ਸਾਲ) ਤੇ ਬਾਬਾ ਫਤਿਹ ਸਿੰਘ (ਉਮਰ 7 ਸਾਲ) ਨੂੰ ਜਿਉਂਦਿਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਗੁਜਰੀ ਜੀ ਨੂੰ ਜ਼ਾਲਮ ਹਕੂਮਤ ਨੇ ਠੰਡੇ ਬੁਰਜ ‘ਚੋਂ ਥੱਲੇ ਸੁੱਟ ਕੇ ਸ਼ਹੀਦ ਕਰ ਦਿੱਤਾ।
ਆਖ਼ਰ 20 ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਸੰਗਤਾਂ ਦੇ ਜ਼ੋਰ ਪਾਉਣ ’ਤੇ ਸ਼ਸਤਰ ਅਤੇ ਗੋਲੀ ਬਾਰੂਦ ਅਤੇ ਸਾਹਿਤ ਨੂੰ ਸੰਭਾਲ ਕੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਦੁਸ਼ਮਣ ਫੌਜ਼ਾਂ ਵੱਲੋਂ ਸਭ ਕਸਮਾਂ ਵਾਅਦੇ ਭੁਲਾ ਕੇ ਪਿਛੋਂ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਅਤੇ ਉਦੈ ਸਿੰਘ ਆਦਿ ਯੋਧੇ ਆਉਂਦੀ ਫੌਜ ਨੂੰ ਰੋਕਣ ਲਈ ਡੱਟ ਗਏ ਤਾ ਕਿ ਗੁਰੂ ਸਾਹਿਬ ਅਤੇ ਪਰਿਵਾਰ ਸੰਗਤ ਸਮੇਤ ਸਰਸਾ ਪਾਰ ਕਰ ਜਾਣ । ਪੋਹ ਮਹੀਨਾ ਗੁਰੂ ਜੀ ਦੇ ਪਰਿਵਾਰ ਲਈ ਇਕ ਅਜਿਹਾ ਇਮਤਿਹਾਨ ਹੋ ਨਿਬੜਿਆ, ਜਿਸ ਵਿਚ ਉਨ੍ਹਾਂ ‘ਤੇ ਦੁੱਖਾਂ, ਮੁਸੀਬਤਾਂ ਦੇ ਪਹਾੜ ਹੀ ਟੁੱਟ ਪਏ ਅਤੇ ਗੁਰੂ ਜੀ ਨੇ ਇਸ ਨੂੰ ਅਕਾਲ ਪੁਰਖ ਦਾ ਮਿੱਠਾ
ਭਾਣਾ ਹੀ ਮੰਨਿਆ, ਪਰ ਦੁਨੀਆ ਲਈ ਕੁਰਬਾਨੀ ਦੀ ਇਕ ਮਿਸਾਲ ਕਾਇਮ ਹੋਈ | ਮੁਗ਼ਲਾਂ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਪਾਏ ਘੇਰੇ ਉਪਰੰਤ ਕਿਲ੍ਹੇ ਅੰਦਰ ਜੋ ਹਾਲਾਤ ਬਣੇ, ਭੁੱਖਣਭਾਣੇ ਸਿੰਘਾਂ ਵਿਚੋਂ 40 ਸਿੰਘਾਂ ਨੇ ‘ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ’ ਲਿਖ ਕੇ ਦੇ ਜਾਣਾ, ਫੇਰ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ਅਤੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਵੱਲੋਂ ਆਟੇ ਦੀ ਗਊ ਬਣਾ ਕੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਇਹ ਕਹਿਣ ਕਿ ਗੁਰੂ ਜੀ ਜੇਕਰ ਕਿਲ੍ਹਾ ਖਾਲੀ ਕਰਕੇ ਕਿਧਰੇ ਹੋਰ ਚਲੇ ਜਾਂਦੇ ਹਨ ਤਾਂ ਉਹ ਹਮਲਾ ਨਹੀਂ ਕਰਦੇ | ਇਤਿਆਦਿਕ ਬਾਅਦ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਖਾਲੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਕੇ ਜਾਣਾ,ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ।
ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…