sai baba budan shah ji: ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ ‘ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ ‘ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ ‘ਚ ਆਪਣੀ ਜਾਨ ਦੇ ਦੇਣ ਦੀ।ਇਕ ਗਊ ਦੇ ਮਰ ਜਾਣ ਉਪਰੰਤ ਦੋ ਹੋਰ ਜਾਨਾਂ ਅਜਾਈਂ ਚਲੀਆਂ ਜਾਣੀਆਂ ਹਨ। ਜਾਨਾਂ ਬਚਾਉਣੀਆਂ ਨੂੰ ਜ਼ਰੂਰੀ ਸਮਝਦਿਆਂ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਪ੍ਰਕ੍ਰਿਆ ਨੂੰ ਪਹਿਲ ਦੇਣ ਦੀ ਧਾਰ ਲਈ। ਸ਼ਾਂਤੀ ਦੇ ਪੁੰਜ ਦਿਆਲੂ ਤੇ ਕਿਰਪਾਲੂ ਬਾਬਾ ਗੁਰਦਿੱਤਾ ਜੀ ਨੇ ਨੇੜੇ ਲੱਗੇ ਇਕ ਦਰੱਖਤ ਦੀ ਇਕ ਟਾਹਣੀ (ਛੜੀ) ਤੋੜ ਕੇ ਉਸ ਨੂੰ ਜਲ ‘ਚ ਫੇਰ ਕੇ ਗਊ ‘ਤੇ ਛਿੱਟੇ ਮਾਰੇ, ਇੰਝ ਚਮਤਕਾਰ ਨਾਲ ਬੁੱਢੀ ਮਾਈ ਦੀ ਗਊ ਜੀਵਤ ਕਰ ਦਿੱਤੀ ਬਾਬਾ ਜੀ ਨੇ।
ਅੱਜ ਇਸ ਮੌਕੇ ਪਿੰਡ ਜੰਦਵੜੀ ‘ਚ ਜੰਦਵੜੀ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ, ਜੋ ਅਨੰਦਪੁਰ ਸਾਹਿਬ ਦੇ ਨੇੜੇ ਹੀ ਵਾਕਿਆ ਹੈ। ਬਾਬਾ ਗੁਰਦਿੱਤਾ ਜੀ ਵਲੋਂ ਮਰੀ ਹੋਈ ਗਊ ਨੂੰ ਜ਼ਿੰਦਾ ਕਰ ਦੇਣ ਦੀ ਬਾਤ ਨੇੜੇ-ਤੇੜੇ ਸਭ ਇਲਾਕਿਆਂ ‘ਚ ਅੱਗ ਵਾਂਗ ਫੈਲ ਗਈ ਅਤੇ ਘਰ-ਘਰ ‘ਚ ਇਹਦੇ ਚਰਚੇ ਹੋਣੇ ਸ਼ੁਰੂ ਹੋ ਗਏ ਪਰ ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਨੂੰ ਚੰਗੀ ਨਾ ਲੱਗੀ ਤੇ ਉਹ ਬਾਬਾ ਗੁਰਦਿੱਤਾ ਜੀ ਨਾਲ ਸਖਤ ਨਾਰਾਜ਼ ਹੋ ਗਏ ਅਤੇ ਗੁੱਸੇ ‘ਚ ਕਿਹਾ ਕਿ ਮਰੀ ਹੋਈ ਗਊ ਜ਼ਿੰਦਾ ਕਰ ਕੇ ਇਹ ਤੁਸੀਂ ਚੰਗਾ ਨਹੀਂ ਕੀਤਾ। ਇਥੇ ਹੀ ਗੁਰੂ ਸਾਹਿਬ ਨੇ ਆਪਣੇ ਦੂਜੇ ਲੜਕੇ ਬਾਬਾ ਅਟੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੇ ਨਾਲ ਖੇਡਦੇ ਪੇਂਜੂ ਬ੍ਰਾਹਮਣ ਦੇ ਮਰੇ ਹੋਏ 9 ਸਾਲ ਦੇ ਲੜਕੇ ਨੂੰ ਜ਼ਿੰਦਾ ਕਰ ਦਿੱਤਾ ਸੀ, ਜੋ ਸਾਨੂੰ ਨਹੀਂ ਭਾਇਆ। ਉਸ ਸਮੇਂ ਗੁਰੂ ਜੀ ਨੇ ਇੰਝ ਕਿਹਾ ਕਿ ਇਕ ਮਿਆਨ ਦੇ ‘ਚ ਦੋ ਤਲਵਾਰਾ ਨਹੀਂ ਸਮਾ ਸਕਦੀਆਂ। ਇਹ ਆਖ ਕੇ ਗੁਰੂ ਜੀ ਨੇ ਕਿਹਾ ਕਿ ਇਹ ਗੁਰੂ ਘਰ ਨਹੀਂ ਤਸੱਵਰ ਕੀਤਾ ਜਾਣਾ, ਸਗੋਂ ਇਹ ਗੋਰ ਘਰ ਬਣ ਜਾਵੇਗਾ। ਕਰਾਮਾਤਾਂ ਆਪ ਜੀ ਨੂੰ ਸ਼ੋਭਦੀਆਂ ਨਹੀਂ, ਇਸ ਲਈ ਤੁਸੀਂ ਇਸ ਦੁਨੀਆ ਨੂੰ ਛੱਡ ਜਾਉ ਜਾਂ ਫਿਰ ਮੈਂ ਹੀ ਚਲਾ ਜਾਂਦਾ ਹਾਂ। ਜਦੋਂ ਇਹ ਸ਼ਬਦ ਗੁਰੂ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਕਹੇ ਤਾਂ ਬਾਬਾ ਗੁਰਦਿੱਤਾ ਜੀ ਸਾਈਂ ਪੀਰ ਬਾਬਾ ਬੁੱਢਣ ਸ਼ਾਹ ਨੇ ਅੱਗੋਂ ਕਿਹਾ ਕਿ ਮੈਂ ਹੀ ਕਰਾਮਾਤ ਦਿਖਾਈ ਸੀ, ਮੈਨੂੰ ਹੀ ਆਗਿਆ ਦਿਉ, ਮੈਂ ਹੀ ਪਹਿਲਾਂ ਫਾਨੀ ਸੰਸਾਰ ਨੂੰ ਛੱਡ ਜਾਵਾਂ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live