sai mian mir ji : ਹਜ਼ਰਤ ਸਾਈਂ ਮੀਆਂ ਮੀਰ ਸੂਫ਼ੀ ਦਰਵੇਸ਼ ਸਨ। ਉਨ੍ਹਾਂ ਦਾ ਪੂਰਾ ਨਾਂ ਸ਼ੇਖ ਮੁਹੰਮਦ ਮੀਰ ਸੀ। ਮਗਰੋਂ ਉਹ ਮੀਆਂ ਜੀਉ, ਸ਼ਾਹ ਮੀਰ, ਖੁਆਜਾ ਮੀਰ, ਬਾਲਾ ਪੀਰ ਤੇ ਮੀਰ ਮੁਇਨੁਲ ਇਸਲਾਮ ਦੇ ਨਾਂ ਨਾਲ ਵੀ ਮਸ਼ਹੂਰ ਹੋਏ। ਉਨ੍ਹਾਂ ਦੀ ਜਨਮ ਤਰੀਕ ਬਾਰੇ ਵਿਦਵਾਨ ਇੱਕਮਤ ਨਹੀਂ ਹਨ। ਡਾ. ਮੁਹੰਮਦ ਹਬੀਬ ਆਪਣੀ ਪੁਸਤਕ ‘ਸਾਈਂ ਮੀਆਂ ਮੀਰ’ ਵਿੱਚ ਉਨ੍ਹਾਂ ਦਾ ਜੀਵਨ ਸਮਾਂ 1531 ਤੋਂ 1634 ਲਿਖਦੇ ਹਨ। ਡਾ. ਗੁਲਜ਼ਾਰ ਕੰਡਾ ਆਪਣੀ ਰਚਨਾ ‘ਸੂਫ਼ੀਮਤ ਸਿਲਸਿਲੇ ਅਤੇ ਸਾਧਕ’ ਵਿੱਚ ਸਾਈਂ ਜੀ ਦਾ ਜਨਮ 1550 ਤੋਂ 1636 ਲਿਖਦੇ ਹਨ। ਉਨ੍ਹਾਂ ਦੇ ਪਿਤਾ ਦਾ ਨਾਂ ਕਾਜ਼ੀ ਦਿੱਤਾ ਤੇ ਦਾਦਾ ਦਾ ਨਾਂ ਕਾਜ਼ੀ ਕਲੰਦਰ ਫਾਰੂਕੀ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਫਾਤਿਮਾ ਸੀ, ਜੋ ਕਾਜ਼ੀ ਕਾਦਨ ਦੀ ਪੁੱਤਰੀ ਸੀ। ਸਰੀਰਕ ਤੌਰ ’ਤੇ ਸਾਈਂ ਜੀ ਦਰਮਿਆਨੇ ਕੱਦ ਦੇ ਖ਼ੂਬਸੂਰਤ ਨੌਜਵਾਨ ਸਨ। ਉਨ੍ਹਾਂ ਦਾ ਰੰਗ ਕਣਕਵੰਨਾ ਤੇ ਮੱਥਾ ਚੌੜਾ ਸੀ। ਉਹ ਬਚਪਨ ਵਿੱਚ ਹੀ ਪਿਤਾ ਦੇ ਪਿਆਰ ਤੋਂ ਮਰਹੂਮ ਹੋ ਗਏ ਸਨ। ਉਨ੍ਹਾਂ ਦੇ ਤਿੰਨ ਭਰਾ ਮੁਹੰਮਦ ਬੋਲਾਂ, ਮੁਹੰਮਦ ਉਸਮਾਨ, ਮੁਹੰਮਦ ਤਾਹਿਰ ਤੇ ਦੋ ਭੈਣਾਂ ਜ਼ਮਾਲ ਖਾਤੂਨ ਤੇ ਜ਼ਾਮੀ ਮਾਦੀਆ ਸਨ। ਉਨ੍ਹਾਂ ਦਾ ਸਬੰਧ ਖ਼ਾਨਦਾਨੀ ਹਜ਼ਰਤ ਮੁਹੰਮਦ ਸਾਹਿਬ ਦੇ ਦੂਜੇ ਜਾਂ ਨਸ਼ੀਨ ਖ਼ਲੀਫ਼ਾਾ ਹਜ਼ਰਤ ਉਮਰ ਫਾਰੂਕ ਨਾਲ ਜਾ ਜੁੜਦਾ ਹੈ। ਉਨ੍ਹਾਂ ਨੇ ਮੁੱਢਲੀ ਸਿੱਖਿਆ ਇੱਥੋਂ ਹੀ ਪ੍ਰਾਪਤ ਕੀਤੀ। ਸੱਤ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕੁਰਾਨ ਮਜ਼ੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ। ਅਗਲੇਰੀ ਵਿੱਦਿਆ ਪ੍ਰਾਪਤ ਕਰਨ ਲਈ ਉਹ ਲਾਹੌਰ ਆ ਗਏ।
ਇੱਥੇ ਆ ਕੇ ਉਨ੍ਹਾਂ ਨੇ ਮੌਲਾਨਾ ਸਾਅਦੁੱਲਾ, ਮੌਲਾਨਾ ਨਿਆਮਤਉੱਲਾ ਤੇ ਮੌਲਾਨਾ ਅੱਸਦਉੱਲਾ ਵਰਗੇ ਕਾਬਿਲ ਉਸਤਾਦਾਂ ਤੋਂ ਦੁਨਿਆਵੀ ਤੇ ਸ਼ਰਈ ਵਿੱਦਿਆ ਹਾਸਲ ਕੀਤੀ। ਵਿੱਦਿਆ ਪ੍ਰਾਪਤ ਕਰਨ ਤੋਂ ਇੱਕ ਸਾਲ ਤਕ ਸਰਹੰਦ ਵਿੱਚ ਰਹਿਣ ਤੋਂ ਪਿੱਛੋਂ ਉਹ ਲਾਹੌਰ ਵਾਪਸ ਆ ਗਏ। ਹਜ਼ਰਤ ਸਾਈਂ ਮੀਆਂ ਮੀਰ ਨੇ ਗ੍ਰਹਿਸਤ ਧਾਰਨ ਨਹੀਂ ਕੀਤਾ। ਉਹ ਜ਼ਿਆਦਾ ਸਮਾਂ ਖ਼ੁਦਾ ਦੀ ਇਬਾਦਤ ਵਿੱਚ ਲੀਨ ਰਹਿੰਦੇ ਸਨ। ਘੱਟ ਖਾਣਾ, ਘੱਟ ਸੌਣਾ ਤੇ ਘੱਟ ਬੋਲਣਾ ਉਨ੍ਹਾਂ ਦੀ ਆਦਤ ਸੀ। ਬਾਦਸ਼ਾਹ ਜਹਾਂਗੀਰ, ਸ਼ਾਹਜਹਾਨ ਤੇ ਸ਼ਹਿਜ਼ਾਦਾ ਦਾਰਾ ਸ਼ਿਕੋਹ ਉਨ੍ਹਾਂ ਦੇ ਮੁਰੀਦ ਸਨ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਸਾਈਂ ਮੀਆਂ ਮੀਰ ਦਾ ਪਹਿਲੀ ਵਾਰ ਮਿਲਾਪ ਸਿਹਾਰੀ ਮੱਲ ਦੇ ਬੇਟੇ ਦੀ ਸ਼ਾਦੀ ਵਿੱਚ ਲਾਹੌਰ ਵਿੱਚ ਹੋਇਆ। ਫਿਰ ਅੱਗੇ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਸਾਈਂ ਨੇ ਦਸਤਾਰ ਭੇਟ ਕੀਤੀ।
Deep Sidhu ਦੇ ਭਰਾ ਤੇ ਸਾਥੀਆਂ ਨੂੰ NIA ਦੇ ਸੰਮਨ ਬਾਰੇ ਕੀ ਬੋਲੇ ਦੀਪ ਸਿੱਧੂ, ਸੁਣੋ Live