shri amritsar sahib ji:ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੰਤਲੇ ਵਰਿ੍ਹਆਂ ‘ਚ ਕਰਤਾਰਪੁਰ ਵਸਾਇਆ ਸੀ।ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਰਹਿ ਕੇ ਸਿੱਖੀ ਦੇ ਬੂਟੇ ਨੂੰ ਪਾਲਿਆ।ਤੀਜੇ ਗੁਰੂ ਜੀ ਨੇ ਗੋਇੰਦਵਾਲ ਸਾਹਿਬ ਨਗਰ ਵਸਾਇਆ ਸੀ।ਹੁਣ ਚੌਥੇ ਗੁਰੂ ਜੀ ਤੀਜੇ ਗੁਰੂ ਜੀ ਦੇ ਸੁਝਾਅ ਉੱਤੇ ਨਵਾਂ ਨਗਰ ਵਸਾਉਣ ਲੱਗੇ।ਉਨਾਂ੍ਹ ਨੇ ਤੁੰਗ, ਗੁਮਟਾਲਾ, ਅਤੇ ਸੁਲਤਾਨਵਿੰਡ ਨਾਂ ਦੇ ਪਿੰਡਾਂ ਕੋਲ ਇਕ ਤਲਾਅ ਪੁਟਵਾਇਆ।ਇਸ ਨੂੰ ਪਿੱਛੋਂ ਪੰਜਵੇਂ ਗੁਰੂ ਜੀ ਨੇ ਮੁਕੰਮਲ ਕਰਵਾਇਆ।
ਗੁਰੂ ਰਾਮਦਾਸ ਜੀ ਨੇ ਇਸ ਤਲਾਅ ਦਾ ਟੱਕ ਬਾਬਾ ਬੁੱਢਾ ਜੀ ਤੋਂ ਲਗਵਾਇਆ।ਕਰੀਬ ਦਸ ਸਾਲ ਪਿੱਛੋਂ ਈਸਵੀ ਸੰਨ 1574 ‘ਚ ਇਸ ਸਰੋਵਰ ਦੇ ਆਲੇ-ਦੁਆਲੇ ਦੀ ਜ਼ਮੀਨ ਖ੍ਰੀਦ ਕੇ ‘ਗੁਰੂ ਕਾ ਚੱਕ’ ਨਾਂ ਦਾ ਪਿੰਡ ਬੰਨਿ੍ਹਆ।ਇਹ ਪਿੰਡ ਪਿੱਛੋਂ ਜਾ ਕੇ ਰਾਮਦਾਸਪੁਰ ਅਤੇ ਫਿਰ ਅੰਮ੍ਰਿਤਸਰ ਨਾਂ ਦੇ ਪ੍ਰਸਿੱਧ ਸ਼ਹਿਰ ਵਜੋਂ ਉੱਨਤ ਹੈ।ਚੌਥੇ ਗੁਰੂ ਜੀ ਨੇ ਦੁੱਖ-ਭੰਜਨੀ ਬੇਰੀ ਦੇ ਨੇੜੇ ਅਜੋਕੇ ਸਰੋਵਰ ਨੂੰ ਆਰੰਭ ਕਰਵਾਇਆ।ਇਸ ਸਰੋਵਰ ਨੂੰ ਹੀ ਪਿੱਛੋਂ ਪੰਜਵੇਂ ਗੁਰੂ ਜੀ ਨੇ ਅੰਮ੍ਰਿਤਸਰ ਦਾ ਨਾਂ ਦਿੱਤਾ।
ਬੱਸ ‘ਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਰੋਡਵੇਜ਼ ਦੇ GM ਦਾ ਵੱਡਾ ਫੈਸਲਾ!